ਆਈਪੀਐੱਲ 2024 ਲਈ ਸਨਰਾਈਜ਼ਰਜ਼ ਹੈਦਰਾਬਾਦ ਨੇ ਪੈਟ ਕਮਿੰਸ ਨੂੰ ਬਣਾਇਆ ਕਪਤਾਨ

ਆਈਪੀਐੱਲ 2024 ਲਈ ਸਨਰਾਈਜ਼ਰਜ਼ ਹੈਦਰਾਬਾਦ ਨੇ ਪੈਟ ਕਮਿੰਸ ਨੂੰ ਬਣਾਇਆ ਕਪਤਾਨ , ਹੈਦਰਾਬਾਦ: ਆਸਟ੍ਰੇਲੀਆ ਦੇ ਵਿਸ਼ਵ ਕੱਪ ਜੇਤੂ ਕਪਤਾਨ ਪੈਟ ਕਮਿੰਸ 22 ਮਾਰਚ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਸਨਰਾਈਜ਼ਰਸ ਹੈਦਰਾਬਾਦ ਦੀ ਅਗਵਾਈ ਕਰਨਗੇ। ਫ੍ਰੈਂਚਾਇਜ਼ੀ ਨੇ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ। ਸਨਰਾਈਜ਼ਰਜ਼ ਨੇ ਇਸ 30 ਸਾਲਾ ਤੇਜ਼ ਗੇਂਦਬਾਜ਼ ਨੂੰ ਪਿਛਲੇ ਸਾਲ ਦਸੰਬਰ ’ਚ ਹੋਈ ਆਈ. ਪੀ. ਐੱਲ. ਨਿਲਾਮੀ ’ਚ 20.50 ਕਰੋੜ ਰੁਪਏ ’ਚ ਖਰੀਦਿਆ ਸੀ। ਆਈ. ਪੀ. ਐੱਲ. ਨਿਲਾਮੀ ਵਿੱਚ ਸਭ ਤੋਂ ਵੱਧ ਕੀਮਤ ’ਤੇ ਵਿਕਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਉਹ ਦੂਜੇ ਨੰਬਰ ’ਤੇ ਹੈ। ਕਮਿੰਸ 2023 ਸੀਜ਼ਨ ਵਿੱਚ ਟੀਮ ਦੀ ਅਗਵਾਈ ਕਰਨ ਵਾਲੇ ਦੱਖਣੀ ਅਫ਼ਰੀਕਾ ਦੇ ਏਡਨ ਮਾਰਕਰਮ ਦੀ ਥਾਂ ਲੈਣਗੇ। ਸਨਰਾਈਜ਼ਰਜ਼ ਨੇ ਕਮਿੰਸ ਦੀ ਤਸਵੀਰ ਦੇ ਨਾਲ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਸਾਡਾ ਨਵਾਂ ਕਪਤਾਨ ਪੈਟ ਕਮਿੰਸ’’ ਕਮਿੰਸ ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਅਤੇ ਦਿੱਲੀ ਡੇਅਰਡੇਵਿਲਜ਼ (ਹੁਣ ਦਿੱਲੀ ਕੈਪੀਟਲਜ਼) ਲਈ ਆਈ. ਪੀ. ਐੱਲ. ਹਾਲਾਂਕਿ ਇਹ ਆਈ. ਪੀ. ਐੱਲ. ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਉਹ ਕਿਸੇ ਟੀਮ ਦੀ ਕਪਤਾਨੀ ਕਰੇਗਾ। ਦਰਅਸਲ, ਕਮਿੰਸ ਕੋਲ ਟੀ-20 ’ਚ ਸਿਖਰਲੇ ਪੱਧਰ ’ਤੇ ਕਪਤਾਨੀ ਕਰਨ ਦਾ ਤਜਰਬਾ ਨਹੀਂ ਹੈ। ਹਾਲਾਂਕਿ, ਕਮਿੰਸ ਨੇ ਆਸਟਰੇਲੀਆ ਦੀ ਕਪਤਾਨੀ ਕਰਦੇ ਹੋਏ ਬਹੁਤ ਸਫ਼ਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਦੀ ਅਗਵਾਈ ’ਚ ਆਸਟ੍ਰੇਲੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਵਨਡੇ ਵਿਸ਼ਵ ਕੱਪ ਜਿੱਤਿਆ। ਇਨ੍ਹਾਂ ਦੋਵਾਂ ਮੁਕਾਬਲਿਆਂ ਦੇ ਫਾਈਨਲ ਵਿੱਚ ਆਸਟਰੇਲੀਆ ਨੇ ਭਾਰਤ ਨੂੰ ਹਰਾਇਆ ਸੀ। ਕਮਿੰਸ ਨੇ ਆਈ. ਪੀ. ਐੱਲ. ਵਿੱਚ ਹੁਣ ਤੱਕ 42 ਮੈਚ ਖੇਡੇ ਹਨ ਜਿਸ ਵਿੱਚ ਉਨ੍ਹਾਂ ਨੇ 45 ਵਿਕਟਾਂ ਲਈਆਂ ਹਨ। ਉਸ ਦਾ ਸਰਵੋਤਮ ਪ੍ਰਦਰਸ਼ਨ 34 ਦੌੜਾਂ ਦੇ ਕੇ ਚਾਰ ਵਿਕਟਾਂ ਹਨ।  ਇਸ ਤੋਂ ਇਲਾਵਾ ਉਸ ਨੇ 379 ਦੌੜਾਂ ਬਣਾਈਆਂ ਹਨ ਜਿਸ ਵਿਚ ਉਸ ਦਾ ਸਰਵੋਤਮ ਸਕੋਰ ਨਾਬਾਦ 66 ਦੌੜਾਂ ਹੈ। ਕਮਿੰਸ ਨੇ ਆਈ. ਪੀ. ਐੱਲ. ਵਿੱਚ ਆਪਣਾ ਪਹਿਲਾ ਮੈਚ 2014 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਿਆ ਸੀ। ਉਹ 2017 ਵਿੱਚ ਦਿੱਲੀ ਡੇਅਰਡੇਵਿਲਜ਼ ਲਈ ਖੇਡਿਆ ਸੀ ਅਤੇ ਕੁਝ ਸਾਲਾਂ ਲਈ ਆਈ. ਪੀ. ਐੱਲ. ਤੋਂ ਬਾਹਰ ਸੀ। ਕੋਲਕਾਤਾ ਨਾਈਟ ਰਾਈਡਰਜ਼ ਨੇ ਆਈ. ਪੀ. ਐੱਲ. 2020 ਨਿਲਾਮੀ ਵਿੱਚ ਕਮਿੰਸ ਨੂੰ 15.50 ਕਰੋੜ ਰੁਪਏ ਦੀ ਭਾਰੀ ਕੀਮਤ ਵਿੱਚ ਖਰੀਦਿਆ। ਉਹ 2022 ਤੱਕ ਕੋਲਕਾਤਾ ਟੀਮ ਨਾਲ ਜੁੜੇ ਰਹੇ ਅਤੇ ਅੰਤਰਰਾਸ਼ਟਰੀ ਕ੍ਰਿਕਟ ’ਤੇ ਧਿਆਨ ਦੇਣ ਲਈ 2023 ਵਿੱਚ ਆਈ. ਪੀ. ਐੱਲ. ਵਿੱਚ ਹਿੱਸਾ ਨਹੀਂ ਲਿਆ। ਉਸਨੇ 2024 ਸੀਜ਼ਨ ਲਈ ਨਿਲਾਮੀ ਵਿੱਚ ਹਿੱਸਾ ਲਿਆ ਅਤੇ ਆਈ. ਪੀ. ਐੱਲ. ਦੇ ਇਤਿਹਾਸ ਵਿੱਚ 20 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਰਕਮ ਵਿੱਚ ਵੇਚਿਆ ਜਾਣ ਵਾਲਾ ਪਹਿਲਾ ਖਿਡਾਰੀ ਬਣ ਗਿਆ। ਹਾਲਾਂਕਿ ਉਸ ਦੇ ਸਾਥੀ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਉਸੇ ਨਿਲਾਮੀ ਵਿੱਚ ਉਸ ਨੂੰ ਪਿੱਛੇ ਛੱਡ ਦਿੱਤਾ। ਕੋਲਕਾਤਾ ਦੀ ਟੀਮ ਨੇ ਸਟਾਰਕ ਨੂੰ 24.75 ਕਰੋੜ ਰੁਪਏ ’ਚ ਖਰੀਦਿਆ। ਜਿਥੋਂ ਤੱਕ ਸਨਰਾਈਜ਼ਰਜ਼ ਹੈਦਰਾਬਾਦ ਦਾ ਸਵਾਲ ਹੈ, ਕਮਿੰਸ ਤਿੰਨ ਸੈਸ਼ਨਾਂ ਵਿੱਚ ਇਸ ਦੇ ਤੀਜੇ ਕਪਤਾਨ ਹੋਣਗੇ। ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਨੇ 2022 ਵਿੱਚ ਸਨਰਾਈਜ਼ਰਜ਼ ਦੀ ਕਪਤਾਨੀ ਕੀਤੀ ਸੀ। ਵਿਲੀਅਮਸਨ ਦੀ ਕਪਤਾਨੀ ’ਚ ਟੀਮ ਅੱਠਵੇਂ ਸਥਾਨ ’ਤੇ ਰਹੀ, ਜਿਸ ਤੋਂ ਬਾਅਦ ਉਸ ਨੂੰ ‘ਰਿਲੀਜ਼’ ਕਰ ਦਿੱਤਾ ਗਿਆ। ਮਾਰਕਰਮ ਦੀ ਕਪਤਾਨੀ ਵਿੱਚ ਵੀ ਟੀਮ ਦੀ ਕਿਸਮਤ ਨਹੀਂ ਬਦਲੀ ਅਤੇ ਉਹ 14 ਲੀਗ ਮੈਚਾਂ ਵਿੱਚੋਂ ਸਿਰਫ਼ ਚਾਰ ਹੀ ਜਿੱਤ ਸਕੀ। ਮਾਰਕਰਮ ਅਗਲੇ ਸੀਜ਼ਨ ਲਈ ਵੀ ਟੀਮ ਵਿੱਚ ਬਣੇ ਰਹਿਣਗੇ। ਨਵੇਂ ਕਪਤਾਨ ਤੋਂ ਇਲਾਵਾ ਸਨਰਾਈਜ਼ਰਜ਼ ਨੇ 2024 ਦੇ ਆਈ. ਪੀ. ਐੱਲ. ਸੀਜ਼ਨ ਲਈ ਬ੍ਰਾਇਨ ਲਾਰਾ ਦੀ ਥਾਂ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਡੇਨੀਅਲ ਵਿਟੋਰੀ ਨੂੰ ਮੁੱਖ ਕੋਚ ਨਿਯੁਕਤ ਕੀਤਾ ਹੈ। ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਜੇਮਸ ਫਰੈਂਕਲਿਨ ਦੱਖਣੀ ਅਫਰੀਕਾ ਦੇ ਡੇਲ ਸਟੇਨ ਦੀ ਜਗ੍ਹਾ ਟੀਮ ਦੇ ਨਵੇਂ ਗੇਂਦਬਾਜ਼ੀ ਕੋਚ ਹੋਣਗੇ। ਸਨਰਾਈਜ਼ਰਜ਼ ਆਈ. ਪੀ. ਐੱਲ. 2024 ਵਿੱਚ ਆਪਣਾ ਪਹਿਲਾ ਮੈਚ 23 ਮਾਰਚ ਨੂੰ ਈਡਨ ਗਾਰਡਨ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਖੇਡੇਗੀ।

ਸਾਂਝਾ ਕਰੋ

ਪੜ੍ਹੋ

ਅੱਜ ਆਤਿਸ਼ੀ ਨੇ ਦਿੱਲੀ ਦੇ ਅੱਠਵੇਂ ਮੁੱਖ

ਨਵੀਂ ਦਿੱਲੀ, 23 ਸਤੰਬਰ – ਸ਼ਨਿੱਚਰਵਾਰ ਨੂੰ ਅਹੁਦੇ ਦੀ ਸਹੁੰ...