ਕੋਲੈਸਟ੍ਰੋਲ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹ ਚਰਬੀ ਦੀ ਤਰ੍ਹਾਂ ਹੈ ਜੋ ਜੇਕਰ ਸਹੀ ਮਾਤਰਾ ‘ਚ ਸਰੀਰ ‘ਚ ਮੌਜੂਦ ਹੋਵੇ ਤਾਂ ਸਿਹਤਮੰਦ ਰਹਿਣ ‘ਚ ਮਦਦ ਕਰਦੀ ਹੈ। ਇਹ ਮੈਮਬ੍ਰੇਨ ਬਣਾਉਣ, ਵਿਟਾਮਿਨ-ਡੀ ਤੇ ਬਾਇਲ ਜੂਸ ਬਣਾਉਣ ‘ਚ ਮਦਦਗਾਰ ਹੁੰਦੇ ਹੈ। ਲਿਪਿਡ ਨਾਲ ਬਣੇ ਹੋਣ ਕਾਰਨ ਇਹ ਖੂਨ ‘ਚ ਘੁਲਦੇ ਨਹੀਂ ਹਨ ਤੇ ਇਸੇ ਮਾਧਿਅਮ ਰਾਹੀਂ ਸਰੀਰ ਦੇ ਇਕ ਹਿੱਸੇ ਤੋਂ ਦੂਜੇ ਤਕ ਪਹੁੰਚਦੇ ਹਨ। ਹਾਲਾਂਕਿ ਲਿਵਰ ਕੋਲੈਸਟ੍ਰੋਲ ਬਣਾਉਂਦਾ ਹੈ, ਪਰ ਕੋਲੈਸਟ੍ਰੋਲ ਦੀ ਕੁਝ ਮਾਤਰਾ ਸਾਡੇ ਖਾਣ-ਪੀਣ ਰਾਹੀਂ ਵੀ ਸਾਡੇ ਸਰੀਰ ‘ਚ ਜਾਂਦੀ ਹੈ। ਕੋਲੈਸਟ੍ਰੋਲ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣ ‘ਚ ਲਾਈਪੋਪ੍ਰੋਟੀਨ ਮਦਦ ਕਰਦੇ ਹਨ। ਇਹ ਲਾਈਪੋਪ੍ਰੋਟੀਨ ਦੋ ਕਿਸਮਾਂ ਦੇ ਹੁੰਦੇ ਹਨ – ਉੱਚ ਘਣਤਾ ਤੇ ਲੋਅ ਡੈਂਸਿਟੀ। ਹਾਈ ਡੈਂਸਿਟੀ ਲਈਪੋਪ੍ਰੋਟੀਨ ਨੂੰ ਗੁੱਡ ਕੋਲੇਸਟ੍ਰੋਲ (HDL) ਤੇ ਲੋਅ ਡੈਂਸਿਟੀ ਲਈਪੋਪ੍ਰੋਟੀਨ (LDL) ਨੂੰ ਬੈਡ ਕੋਲੈਸਟ੍ਰੋਲ ਕਿਹਾ ਜਾਂਦਾ ਹੈ। ਸਰੀਰ ‘ਚ HDL ਦੀ ਮਾਤਰਾ LDL ਤੋਂ ਵੱਧ ਹੋਣੀ ਚਾਹੀਦੀ ਹੈ ਕਿਉਂਕਿ ਲੋਅ ਡੈਂਸਿਟੀ ਲਈਪੋਪ੍ਰੋਟੀਨ ਦੀ ਵਜ੍ਹਾ ਨਾਲ ਆਰਟਰੀਜ਼ ਬਲਾਕ ਹੋ ਸਕਦੀ ਹੈ, ਜਿਸ ਕਾਰਨ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਐਚਡੀਐਲ ਦੀ ਮਾਤਰਾ ਵਧਾਉਣ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। HDL ਦੀ ਮਾਤਰਾ ਵਧਾਉਣ ਲਈ ਹੈਲਦੀ ਲਾਈਫਸਟਾਈਲ ਦੇ ਨਾਲ-ਨਾਲ ਕੁਝ ਫੂਡ ਆਇਟਮਜ਼ ਵੀ ਮਦਦ ਕਰ ਸਕਦੇ ਹਨ। ਆਓ ਜਾਣਦੇ ਹਾਂ ਸਾਡੇ ਸਰੀਰ ‘ਚ HDL ਕੋਲੈਸਟ੍ਰੋਲ ਵਧਾਉਣ ਲਈ ਕਿਹੜੀਆਂ ਚੀਜ਼ਾਂ ਨੂੰ ਡਾਈਟ ‘ਚ ਸ਼ਾਮਲ ਕਰਨਾ ਚਾਹੀਦਾ ਹੈ। ਜੈਤੂਨ ਦਾ ਤੇਲ ਸਾਡੇ ਸਰੀਰ ਚ ਗੁਡ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ ਜੋ ਸਾਡੀ ਹਾਰਟ ਹੈਲਥ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਤੇ ਹਾਰਟ ਡਿਜ਼ੀਜ਼ ਦਾ ਖਤਰਾ ਘੱਟ ਹੁੰਦਾ ਹੈ। ਬਲੂਬੇਰੀ, ਰੈਸਪਬੇਰੀ ਤੇ ਸਟ੍ਰਾਬੇਰੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਸਾਡੇ ਸਰੀਰ ‘ਚ ਗੁਡ ਕੋਲੇਸਟ੍ਰੋਲ ਨੂੰ ਵਧਾ ਕੇ ਦਿਲ ਦੀ ਸਿਹਤ ਨੂੰ ਬਣਾਈ ਰੱਖਣ ‘ਚ ਮਦਦ ਕਰਦੇ ਹਨ। ਛੋਲੇ, ਦਾਲ ਤੇ ਬੀਨਜ਼ ਵਰਗੀਆਂ ਫਲ਼ੀਆਂ ਹਾਈ ਫਾਈਬਰ ਤੇ ਪ੍ਰੋਟੀਨ ਭਰਪੂਰ ਹੁੰਦੀਆਂ ਹਨ ਤੇ ਗੁਡ ਕੋਲੇਸਟ੍ਰੋਲ ਨੂੰ ਬਰਕਰਾਰ ਰੱਖਣ ‘ਚ ਮਦਦਗਾਰ ਹੁੰਦੀਆਂ ਹਨ। ਐਂਟੀਆਕਸੀਡੈਂਟਸ ਨਾਲ ਭਰਪੂਰ ਡਾਰਕ ਚਾਕਲੇਟ ਗੁਡ ਕੋਲੈਸਟ੍ਰਾਲ ਨੂੰ ਵਧਾਉਣ ‘ਚ ਵੀ ਮਦਦਗਾਰ ਹੈ ਪਰ ਇਸ ਨੂੰ ਸੀਮਤ ਮਾਤਰਾ ‘ਚ ਹੀ ਖਾਣਾ ਚਾਹੀਦਾ ਹੈ। ਕਾਜੂ, ਬਦਾਮ ਤੇ ਅਖਰੋਟ ਵਰਗੇ ਡਰਾਈ ਫਰੂਟਸ ਐਂਟੀਆਕਸੀਡੈਂਟ ਤੇ ਪ੍ਰੋਟੀਨ ਦੇ ਚੰਗੇ ਸਰੋਤ ਹਨ, ਜੋ ਸਾਡੇ ਸਰੀਰ ‘ਚ ਗੁਡ ਕੋਲੇਸਟ੍ਰੋਲ ਵਧਾਉਣ ‘ਚ ਮਦਦਗਾਰ ਹੁੰਦੇ ਹਨ। ਸਾਲਮਨ, ਮੈਕਰੇਲ ਤੇ ਸਾਰਡਿਨ ਵਰਗੀਆਂ ਵਸਾ ਯੁਕਤ ਮੱਛੀਆਂ ਓਮੈਗਾ -3 ਫੈਟੀ ਐਸਿਡ ਨਾਲ ਭਰਪੂਰ ਹੁੰਦੀਆਂ ਹਨ, ਜੋ ਸਾਡੇ ਸਰੀਰ ‘ਚ ਐਚਡੀਐਲ ਕੋਲੇਸਟ੍ਰੋਲ ਵਧਾਉਣ ‘ਚ ਮਦਦ ਕਰਦੀਆਂ ਹਨ।