ਟਰਾਇਲਾਂ ਤੋਂ ਬਾਅਦ ਲੱਗੇਗਾ ਸੀਨੀਅਰ ਪਹਿਲਵਾਨਾਂ ਦਾ ਕੌਮੀ ਕੈਂਪ

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਵੱਲੋਂ ਲਗਪਗ 15 ਮਹੀਨਿਆਂ ਬਾਅਦ ਸੀਨੀਅਰ ਕੌਮੀ ਕੈਂਪ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਕਿਸਾਨ ਅੰਦੋਲਨ ਕਾਰਨ ਕੈਂਪ ਪਟਿਆਲਾ ਦੀ ਬਜਾਏ ਦਿੱਲੀ ’ਚ ਲੱਗ ਸਕਦਾ ਹੈ। ਡਬਲਿਊਐੱਫਆਈ ਦੇ ਕੌਮੀ ਕੈਂਪ ਜਨਵਰੀ 2023 ਤੋਂ ਬੰਦ ਹਨ ਜਦੋਂ ਦੇਸ਼ ਦੇ ਤਿੰਨ ਪਹਿਲਵਾਨਾਂ ਨੇ ਤਤਕਾਲੀ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਕੌਮੀ ਕੈਂਪ ਇਥੇ ਆਈਜੀ ਸਟੇਡੀਅਮ ਵਿੱਚ 10 ਅਤੇ 11 ਮਾਰਚ ਨੂੰ ਹੋਣ ਵਾਲੇ ਟਰਾਇਲਾਂ ਤੋਂ ਤੁਰੰਤ ਬਾਅਦ ਲੱਗਣਾ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਮੁਅੱਤਲੀ ਮਗਰੋਂ ਕੁਸ਼ਤੀ ਦਾ ਰੋਜ਼ਾਨਾ ਕੰਮਕਾਜ ਦੇਖ ਰਹੀ ਐਡਹਾਕ ਕਮੇਟੀ ਨੇ ਜੈਪੁਰ ’ਚ ਆਪਣੀ ਕੌਮੀ ਚੈਂਪੀਅਨਸ਼ਿਪ ਕਰਵਾਉਣ ਮਗਰੋਂ ਰੋਹਤਕ ’ਚ (ਪੁਰਸ਼ਾਂ ਦੇ) ਅਤੇ ਪਟਿਆਲਾ ’ਚ (ਔਰਤਾਂ) ਅਭਿਆਸ ਕੈਂਪ ਸ਼ੁਰੂ ਕੀਤੇੇ ਸਨ। ਵਿਸ਼ਵ ਕੁਸ਼ਤੀ ਫੈਡਰੇਸ਼ਨ ਵੱਲੋਂ ਮੁਅੱਤਲੀ ਵਾਪਸ ਲਏ ਜਾਣ ਮਗਰੋਂ ਡਬਲਿਊਐੱਫਆਈ ਨੇ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ’ਚ 11 ਤੋਂ 16 ਅਪਰੈਲ ਤੱਕ ਹੋਣ ਵਾਲੀ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਅਤੇ 19 ਤੋਂ 21 ਅਪਰੈਲ ਤੱਕ ਉਪ-ਮਹਾਂਦੀਪੀ ਓਲੰਪਿਕ ਕੁਆਲੀਫਾਇਰ ਵਾਸਤੇ ਕੌਮੀ ਟੀਮ ਚੁਣਨ ਲਈ ਟਰਾਇਲਾਂ ਦਾ ਐਲਾਨ ਕੀਤਾ। ਡਬਲਿਊਐੱਫਆਈ ਦੇ ਪ੍ਰਧਾਨ ਸੰਜੈ ਸਿੰਘ ਨੇ ਕਿਹਾ, ‘‘ਟਰਾਇਲਾਂ ਤੋਂ ਬਾਅਦ ਹਰ ਵਰਗ ਦੇ ਚਾਰ ਪਹਿਲਵਾਨਾਂ ਨੂੰ ਕੌਮੀ ਕੈਂਪ ’ਚ ਸੱਦਿਆ ਜਾਵੇਗਾ। ਹਾਲੇ ਅਸੀਂ ਕੈਂਪ ਲਈ ਸਥਾਨ ਤੈਅ ਨਹੀਂ ਕੀਤੇ ਹਨ।’ ਮੰਨਿਆ ਜਾ ਰਿਹਾ ਹੈ ਕਿ ਸੋਨੀਪਤ ਦੇ ਸਾਈ ਕੇਂਦਰ ’ਚ ਪੁਰਸ਼ਾਂ ਦੇ ਅਤੇ ਦਿੱਲੀ ਦੇ ਆਈਜੀ ਸਟੇਡੀਅਮ ’ਚ ਔਰਤਾਂ ਦੇ ਕੈਂਪ ਲੱਗਣਗੇ।’’ ਇਸ ਤੋਂ ਪਹਿਲਾਂ ਮਹਿਲਾ ਪਹਿਲਵਾਨਾਂ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਖ਼ਿਲਾਫ਼ ਲਾਏ ਦੋਸ਼ਾਂ ਮਗਰੋਂ ਕੁਸ਼ਤੀ ਟਰਾਇਲ ਪੱਛੜ ਗਏ ਸੀ।

ਸਾਂਝਾ ਕਰੋ

ਪੜ੍ਹੋ

ਅੱਜ ਆਤਿਸ਼ੀ ਨੇ ਦਿੱਲੀ ਦੇ ਅੱਠਵੇਂ ਮੁੱਖ

ਨਵੀਂ ਦਿੱਲੀ, 23 ਸਤੰਬਰ – ਸ਼ਨਿੱਚਰਵਾਰ ਨੂੰ ਅਹੁਦੇ ਦੀ ਸਹੁੰ...