ਮੈਡੀਕਲ ਖੇਤਰ ਦੇ ਵਿਗਿਆਨ ਚ ਬੇਸ਼ੁਮਾਰ ਤਰੱਕੀ ਕਾਰਨ ਹੁਣ ਵੱਖ ਵੱਖ ਤਰ੍ਹਾਂ ਦੇ ਕੈਂਸਰ ਤੋਂ ਡਰਨ ਦੀ ਲੋੜ ਨਹੀਂ ਹੈ,ਕਿਉਂਕਿ ਸ਼ੁਰੂਆਤੀ ਪੜਾਅ ਤੇ ਇਸ ਦਾ ਪੂਰਾ ਇਲਾਜ ਸੰਭਵ ਹੈ l ਜੇ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ l
ਕੈਂਸਰ ਹੁੰਦਾ ਕੀ ਹੈ ?
ਸੌਖੇ ਸ਼ਬਦ ਵਿੱਚ ਕਹਿਣਾ ਹੋਵੇ ਤਾਂ ਕੈਂਸਰ ਸ਼ਰੀਰ ਵਿੱਚ ਸੈਲਾਂ ਦੇ ਬੇਲਗਾਮ ਵਾਧੇ ਦਾ ਇੱਕ ਸਮੂਹ ਹੈ l ਸਰੀਰ ਦੇ ਅੰਗ ਵਿਸ਼ੇਸ਼ ਤੋਂ ਇਹ ਹੋਰਨਾਂ ਭਾਗਾਂ ਚ ਵੀ ਫੈਲ ਸਕਦਾ ਹੈ l ਜੇ ਸ਼ਰੀਰ ਚ ਤੇਜੀ ਨਾਲ ਵਧਣ ਵਾਲੀ ਕੋਈ ਗੰਢ ਹੈ ਤਾਂ ਉਹ ਕੈਂਸਰ ਹੋ ਸਕਦੀ ਹੈ l ਇਹ ਗੰਢ ਜੇ ਤੇਜੀ ਨਾਲ ਨਹੀਂ ਵਧਦੀ ਤਾਂ ਉਸ ਦੀ ਕੈਂਸਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ l ਦਿਮਾਗ ਚ ਤੇਜੀ ਨਾਲ ਵਧਣ ਵਾਲੀਆਂ ਗੰਢਾਂ ਨੂੰ ਟਿਊਮਰ ਕਿਹਾ ਜਾਂਦਾ ਹੈ l
ਯਾਦ ਰਹੇ ਹਰ ਗੰਢ ਕੈਂਸਰ ਨਹੀਂ ਹੁੰਦੀ l
ਕੈਂਸਰ ਦੀ ਪਹਿਚਾਣ/ਡਾਇਗਨੋਸੀਸ ਅਤੇ ਪੜਾਅ/ਸਟੇਜ ਦਾ ਪਤਾ ਕਰਨ ਲਈ ਪੈਟ ਸੀਟੀ ਸਕੈਨ ਜਾਂਚ ਬੇਹੱਦ ਫਾਇਦੇਮੰਦ ਹੈ l ਇਸ ਨਾਲ ਕੈਂਸਰ ਦਾ ਪਤਾ ਲੱਗ ਜਾਂਦਾ ਹੈ l ਮਾਸ ਦਾ ਟੁਕੜਾ/ਬਾਇਪਸੀ ਲੈ ਕੇ ਵੀ ਕੈਂਸਰ ਦਾ ਪਤਾ ਲੱਗ ਜਾਂਦਾ ਹੈ l ਪਰ ਪੈਟ ਸੀਟੀ ਸਕੈਨ ਨਾਲ ਸਰੀਰ ਦੇ ਕਿਸੇ ਵੀ ਅੰਗ (ਦਿਮਾਗ ਨੂੰ ਛੱਡ ਕੇ) ਕੈਂਸਰ ਦਾ ਪਤਾ ਲਗਾਇਆ ਜਾ ਸਕਦਾ ਹੈ l ਦਿਮਾਗ ਦੇ ਕੈਂਸਰ ਗ੍ਰਸਤ ਹਿੱਸੇ ਦੀ ਜਾਂਚ ਐਮ ਆਰ ਆਈ ਰਾਹੀਂ ਵੱਧ ਕਾਰਗਰ ਸਿੱਧ ਹੁੰਦੀ ਹੈ l ਪੈਟ ਸਕੈਨ ਲਿਮਫੋਮਾ,ਖਾਣੇ ਦੀ ਨਾਲੀ ਦਾ ਕੈਂਸਰ,ਬੱਚੇਦਾਨੀ ਦੇ ਮੂੰਹ ਦਾ ਕੈਂਸਰ(ਸਰਵਿਸ ਕੈਂਸਰ) ਦਾ ਪਤਾ ਲਾਉਣ ਲਈ ਸਟੀਕ ਤੇ ਪ੍ਰਮੁੱਖ ਜਾਂਚ ਹੈ l ਰੋਗ ਦੇ ਪੜਾਅ /ਸਟੇਜ ਦਾ ਵੀ ਪਤਾ ਲੱਗ ਜਾਂਦਾ ਹੈ ਅਤੇ ਇਲਾਜ ਦੀ ਸਹੀ ਦਿਸ਼ਾ ਵੀ ਤਹਿ ਹੋ ਜਾਂਦੀ ਹੈ l ਇਲਾਜ ਪਿੱਛੋਂ ਇਸ ਜਾਂਚ ਰਾਹੀਂ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਕੈਂਸਰ ਦੇ ਅੰਸ਼ ਸਰੀਰ ਵਿੱਚ ਹਨ ਜਾ ਨਹੀਂ l ਇਸ ਜਾਂਚ ਨਾਲ ਕੈਂਸਰ ਗ੍ਰਸਤ ਭਾਗ ਦੇ ਪੰਜ ਮਿਲੀਮੀਟਰ ਤੱਕ ਦੀ ਸਥਿਤੀ ਦਾ ਵੀ ਪਤਾ ਲੱਗ ਜਾਂਦਾ ਹੈ l
ਸਾਈਬਰ ਨਾਈਫ :
ਇਸ ਨੂੰ ਮੰਦ ਭਾਗਾ ਹੀ ਕਹਾਂਗੇ ਕਿ ਦੇਸ਼ ਦੇ ਅਨੇਕਾਂ ਲੋਕ ਕੈਂਸਰ ਦੀ ਤੀਜੀ ਜਾਂ ਚੌਥੀ ਸਟੇਜ ਦੌਰਾਨ ਹਸਪਤਾਲਾਂ ਚ ਇਲਾਜ ਲਈ ਪਹੁੰਚਦੇ ਹਨ l ਸਾਇਬਰ ਨਾਈਫ ਅਤੀ ਅਧੁਨੀਕ ਤਕਨੀਕ ਹੈ ਜਿਸ ਦੀ ਵਰਤੋਂ ਨਾਲ ਬੇਹੋਸ਼ ਕੀਤੇ ਬਗੈਰ ਕੈਂਸਰ ਦਾ ਇਲਾਜ ਕੀਤਾ ਜਾ ਸਕਦਾ ਹੈ। ਸਾਈਬਰ ਨਾਈਫ ਰੇਡੀਓ ਦਾ ਇੱਕ ਬੇਹਦ ਕਾਰਗਰ ‘ਟਾਰਗੇਟ ਸਿਸਟਮ ‘ਹੈ,ਜਿਸ ਵਿੱਚ ਰੋਗੀ ਦੇ ਸਰੀਰ ਦੇ ਪ੍ਰਭਾਵਿੱਤ ਅੰਗ ਤੇ ਸਰਜਰੀ ਕੀਤੇ ਬਗੈਰ ਕੈਂਸਰ ਦਾ ਇਲਾਜ ਸੰਭਵ ਹੈ l ਸਾਈਬਰ ਨਾਈਫ ਰੇਡੀਓ ਸਰਜਰੀ ਦਿਮਾਗ ਰੀਡ ਦੀ ਹੱਡੀ, ਫੇਫੜਿਆਂ,ਪੈਕਰੀਆਜ਼ ਤੇ ਗੁਰਦੇ ਦੇ ਕੈਂਸਰ ਦੇ ਇਲਾਜ ਚ ਸਫਲ ਸਾਬਤ ਹੋਈ ਹੈ। ਇਸ ਤੋਂ ਇਲਾਵਾ ਮੂੰਹ ਤੇ ਗਲੇ ਦੇ ਕੈਂਸਰ ਜੋ ਦੁਬਾਰਾ ਹੋ ਜਾਵੇ ਤਾਂ ਸਾਈਬਰ ਨਾਈਫ ਦੇ ਜਰੀਏ ਉਹਨਾਂ ਦਾ ਇਲਾਜ ਸੰਭਵ ਹੈ l
ਭਵਿੱਖ ਦੀ ਉਮੀਦ ਹੈ ਪ੍ਰੋਟਾਨ ਥੈਰਪੀ :
ਵਕਿਰਨ ਇਲਾਜ (ਰੇਡੀਓ ਥੈਰਪੀ) ਕੈਂਸਰ ਤੇ ਜਿੱਤ ਹਾਸਲ ਕਰਨ ਲਈ ਇਲਾਜ ਦਾ ਇੱਕ ਅਨਿਖੜਵਾਂ ਅੰਗ ਹੈ l ਦੇਸ਼ ਚ ਪ੍ਰੋਟਾਨ ਥੈਰਪੀ ਵਿਧੀ ਰਾਹੀਂ ਵਿਕਰਣ ਇਲਾਜ ਕੈਂਸਰ ਦੇ ਇਲਾਜ ਚ ਕੁਝ ਦਹਾਕਿਆਂ ਤੋਂ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ l ਇਸ ਤਕਨੀਕ ਦੇ ਇਲਾਜ ਨਾਲ ਵਿਕਰਣ ਊਰਜਾ ਕੈਂਸਰ ਗ੍ਰਸਤ ਭਾਗ ਚ ਹੀ ਡਿਪਾਜਿਟ ਕੀਤੀ ਜਾਂਦੀ ਹੈl l ਇਸਦੇ ਸਿੱਟੇ ਵਜੋਂ ਕੈਂਸਰ ਗ੍ਰਸਤ ਭਾਗ ਦੇ ਆਸ ਪਾਸ ਮੌਜੂਦ ਹੋਰ ਸਿਹਤਮੰਦ (ਆਮ ਨਾਰਮਲ) ਟਿਸ਼ੂ ਪੂਰੀ ਤਰ੍ਹਾਂ ਬਚਾ ਲਏ ਜਾਂਦੇ ਹਨ l ਬੱਚਿਆਂ ਚ ਹੋਣ ਵਾਲੇ ਕੈਂਸਰ ਅਤੇ ਖੋਪੜੀ (ਸਕੱਲ) ਚ ਹੋਣ ਵਾਲੇ ਕੈਂਸਰ (ਜੋ ਸਰਜਰੀ ਰਾਹੀਂ ਠੀਕ ਨਹੀਂ ਹੋ ਸਕਦੇ) ਦੇ ਮਾਮਲੇ ਚ ਵੀ ਪ੍ਰੋਟਾਨ ਥੈਰਪੀ ਕਾਫੀ ਕਾਰਗਰ ਸਿੱਧ ਹੋ ਰਹੀ ਹੈ l ਇਸ ਦੇ ਜਰੀਏ ਅਜਿਹੇ 80 ਤੋਂ 90 ਫੀਸਦੀ ਕੈਂਸਰ ਖਤਮ ਕੀਤੇ ਜਾ ਸਕਦੇ ਹਨ। ਪ੍ਰੋਟਾਨ ਥੈਰਪੀ ਸਾਡੇ ਦੇਸ਼ ਚ ਮੁਹਈਆ ਹੈ ਪਰ ਨੇੜ ਭਵਿੱਖ ਚ ਦੇਸ਼ ਦੇ ਆਮ ਹਸਪਤਾਲਾਂ ਵਿੱਚ ਵੀ ਮੁਹਈਆ ਹੋ ਜਾਵੇਗੀ l
ਬਰੇਨ ਕੈਂਸਰ ਅਤੇ ਸਪਾਈਨ ਕੈਂਸਰ:
ਦਿਮਾਗੀ/ਬਰੇਨ ਅਤੇ ਰੀੜ੍ਹ ਦੀ ਹੱਡੀ /ਸਪਾਈਨ ਅਕਸਰ ਅਜਿਹਾ ਨਾਲ ਸੰਬੰਧਿਤ ਕੈਂਸਰ ਚ ਪਿਛਲੇ ਕੁਝ ਸਾਲਾਂ ਚ ਕਾਫੀ ਵਧਦਾ ਹੋਇਆ ਹੈ l ਅਕਸਰ ਅਜਿਹਾ ਵੇਖਿਆ ਗਿਆ ਹੈ ਕਿ ਸਰੀਰ ਦੇ ਦੂਜੇ ਅੰਗਾਂ ਚ ਹੋਣ ਵਾਲੇ ਕੈਂਸਰ ਜਿਵੇਂ ਫੇਫੜਿਆਂ ਤੇ ਛਾਤੀ ਦੇ ਕੈਂਸਰ ਵੀ ਬਰੇਨ ਅਤੇ ਸਪਾਈਨ ਨੂੰ ਸੈਕੰਡਰੀ ਕੈਂਸਰ ਦੇ ਰੂਪ ਵਿੱਚ ਅਸਰਅੰਦਾਜ਼ ਕਰਦੇ ਹਨ l
ਬ੍ਰੇਨ ਕੈਂਸਰ :
ਬ੍ਰੇਨ ਕੈਂਸਰ ਦੀ ਸ਼ੁਰੂਆਤੀ ਸਟੇਜ/ਪੜਾਅ ਨੂੰ ਗਲਇਓਮਾ ਕਹਿੰਦੇ ਹਨ। l ਬਰੇਨ ਕੈਂਸਰ ਦੇ ਸਾਰੇ ਮਾਮਲਿਆਂ ਚ ਲਗਭਗ 80 ਫੀਸਦੀ ਕੇਸ ਗਿਲਾਈਓਮਾ ਨਾਲ ਹੀ ਇਸ ਸੰਬੰਧਿਤ ਹੁੰਦੇ ਹਨ l ਆਮ ਤੌਰ ਤੇ ਅਜਿਹਾ ਵੇਖਿਆ ਗਿਆ ਹੈ ਕਿ ਪਹਿਲੇ ਪੜਾਅ/ ਪ੍ਰੇਮਰੀ ਸਟੇਜ ਦਾ ਬ੍ਰੇਨ ਕੈਂਸਰ ਬੱਚਿਆਂ ਦੇ ਸਿਰ ਦੇ ਪਿਛਲੇ ਭਾਗ ਚ ਅਤੇ ਬਾਲਗਾਂ ਦੇ ਸਿਰ ਦੇ ਅਗਲੇ ਭਾਗ ਚ ਜਿਆਦਾ ਹੁੰਦਾ ਹੈ।
ਲੱਛਣ :
ਸਿਰ ਦਰਦ, ਜੀ ਕੱਚਾ ਹੋਣਾ,ਬੇਹੋਸ਼ੀ ਛਾ ਜਾਣੀ ਤੇ ਫੇਰ ਕੌਮਾਂ ਚ ਚਲੇ ਜਾਣਾ l ਬੱਚਿਆਂ ਤੇ ਬਾਲਗਾਂ ਦੇ ਆਮ ਵਰਤਾਅ ਚ ਤਬਦੀਲੀ ਹੋਣੀ, ਯਾਦਦਾਸ਼ਤ ਕਮਜ਼ੋਰੀ ਹੋਣੀ ਅਤੇ ਮਿਰਗੀ ਦੇ ਦੌਰੇ ਪੈਣੇ l
ਨਵੀਨਤਨ ਇਲਾਜ :
ਸਰਜਰੀ ਰੇਡੀਓ ਥੈਰਪੀ ਦੀ ਕੀਮੋਥੇਰਪੀ ਰਾਹੀਂ ਬਰੇਨ ਕੈਂਸਰ ਦਾ ਮੁੱਢਲਾ ਇਲਾਜ ਕੀਤਾ ਜਾਂਦਾ ਹੈ। ਸੈਕੰਡਰੀ ਬ੍ਰੇਨ ਕੈਂਸਰ ਚ ਰੇਡੀਓਥੇਰਪੀ ਦੀ ਵਰਤੋਂ ਕੀਤੀ ਜਾਂਦੀ ਹੈ l ਇਸ ਦੇ ਤਹਿਤ ਸਭ ਤੋਂ ਨਵੀਨਤਮ ਇਲਾਜ ਗਾਮਾ ਨਈਫ ਤੇ ਸਾਈਬਰ ਨਾਈਫ ਰਾਹੀਂ ਕੀਤਾ ਜਾਂਦਾ ਹੈ। ਵੈਸੇ ਮੁਢਲੇ/ਪ੍ਰਾਇਮਰੀ ਕੈਂਸਰ ਦੇ ਕੇਸਾਂ ਦਾ ਇਲਾਜ ਵੀ ਗਾਮਾ ਨਾਈਫ ਤੇ ਸਾਈਬਰ ਨਾਈਫ ਰਾਹੀਂ ਕੀਤਾ ਜਾਂਦਾ ਹੈ l
ਸਪਾਈਨ ਕੈਂਸਰ:
ਕੈਂਸਰ ਨਾਲ ਪ੍ਰਭਾਵਿਤ ਹੋਰਾਂ ਦਾ ਬੁਰਾ ਅਸਰ ਜਦ ਸਪਈਨ ਤੇ ਪੈਂਦਾ ਹੈ ਤਾਂ ਇਸ ਹਾਲਤ ਨਾਲ ਪੈਦਾ ਹੋਏ ਰੋਗ ਨੂੰ ਸੈਕੰਡਰੀ ਸਪਾਈਨ ਕੈਂਸਰ ਕਹਿੰਦੇ ਹਨ l ਅਜਿਹੇ ਕੈਂਸਰ ਦੇ ਮਾਮਲੇ ਕੁਝ ਜਿਆਦਾ ਹੀ ਸਾਹਮਣੇ ਆਉਂਦੇ ਹਨl ਸਪਾਈਨ ਕੈਂਸਰ ਦੇ ਸਭ ਤੋਂ ਵੱਧ ਸਾਹਮਣੇ ਆਉਣ ਵਾਲੇ ਲੱਛਣਾਂ ਵਿੱਚ ਸਪਾਈਨਲ ਕਾਰਡ ਜਾਂ ਸਪਾਈਨ ਨਰਵ ਦਾ ਪ੍ਰਭਾਵਿਤ ਹੋਣਾ ਹੈ l ਇਸ ਕੈਂਸਰ ਦੇ ਕੁਝ ਹੋਰ ਲੱਛਣ ਇਸ ਪ੍ਰਕਾਰ ਹਨ:
ਹੱਥਾਂ ਪੈਰਾਂ ਚ ਕਮਜ਼ੋਰੀ ਮਹਿਸੂਸ ਹੋਣੀ,ਸੁੰਨਾਪਣ ਤੇ ਮਲ ਮੂਤਰ ਦੀ ਕਿਰਿਆ ਚ ਤਕਲੀਫ ਮਹਿਸੂਸ ਕਰਨਾ,ਰੀੜ੍ਹ ਦੀ ਚ ਕਮਜ਼ੋਰੀ ਕਾਰਨ ਗਰਦਨ ਕਮਰ ਜਾ ਪਿਠ ਚ ਅਸਹਿ ਦਰਦ ਹੋਣਾ l
ਇਲਾਜ :
ਸਪਾਈਨ ਕੈਂਸਰ ਦਾ ਇਲਾਜ ਮਿਨੀ ਇਨਵੇਸਿਵ ਸਰਜਰੀ ਨਾਲ ਕੀਤਾ ਜਾਂਦਾ ਹੈ l ਇਸ ਦੇ ਨਾਲ ਹੀ ਸਪਾਈਨ ਨੂੰ ਮਜਬੂਤ ਕਰਨ ਲਈ ਸਕਰੂ ਤੇ ਰੋਡ ਆਦਿ ਦੀ ਵਰਤੋਂ (ਇੰਸਟਰੂਮੈਂਟੇਸ਼ਨ) ਵੀ ਰਇਲਾਜ ਦੀ ਇੱਕ ਵਿਧੀ ਹੈ l ਇਲਾਜ ਦੇ ਅਮਲ ਚ ਰੇਡੀਓਥੈਰਪੀ ਤੇ ਕੀਮੋਥੇਰਪੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ l
ਮੂੰਹ ਦਾ ਕੈਂਸਰ:
ਭਾਰਤੀ ਉਪ ਮਹਾਦੀਪ (ਭਾਰਤ,ਪਾਕਿਸਤਾਨ,ਬੰਗਲਾਦੇਸ਼ ਆਦਿ) ਚ ਸਭ ਤੋਂ ਵੱਧ ਹੋਣ ਵਾਲਾ ਕੈਂਸਰ ਮੂੰਹ ਦਾ ਕੈਂਸਰ (ਓਰਲ ਕੈਂਸਰ) ਹੈ l ਇਸਦਾ ਕਾਰਨ ਇਹ ਹੈ ਕਿ ਇਸ ਮਹਾਂਦੀਪ ਦੇ ਨਿਵਾਸੀ ਤੰਬਾਕੂ ਦੀ ਕਿਸੇ ਨਾ ਕਿਸੇ ਰੂਪ ਵਿੱਚ ਵੱਧ ਵਰਤੋਂ ਕਰਦੇ ਹਾਂ l ਗੁਟਕਾ,ਪਾਣ ਮਸਾਲਾ ਤੇ ਤੰਬਾਕੂ ਖਿਲਾਫ ਚੱਲੀਆਂ ਅਨੇਕਾਂ ਮੁਹਿੰਮਾਂ ਦੇ ਬਾਵਜੂਦ ਸਾਡੇ ਲੋਕਾਂ ਦੀ ਤੰਬਾਕੂ ਦੀ ਲਤ ਨੂੰ ਕੁਝ ਠਲ ਜਰੂਰ ਪਈ ਹੈ ਪਰ ਇਸ ਤੋਂ ਛਟਕਾਰਾ ਪਾਉਣਾ ਅਜੇ ਵੀ ਸੁਪਨਾ ਹੀ ਲੱਗਦਾ ਹੈ l ਭਾਰਤੀ ਉਪ ਮਹਾਦੀਪ ਦੇ ਲੋਕਾਂ ਚ ਮੂੰਹ ਦੇ ਕੈਂਸਰ ਦੇ ਕੇਸ ਕੁੱਲ ਕੈਂਸਰ ਦੇ ਕੇਸਾਂ ਦਾ 20 ਫੀਸਦੀ ਹਨ,ਜਦ ਕਿ ਵਿਕਸਤ ਦੇਸ਼ਾਂ ਚ ਇਹ ਅੰਕੜਾ ਸਿਰਫ ਪੰਜ ਫੀਸਦੀ ਹੈ l ਹੋਰਨਾ ਕੈਸਰਾਂ ਵਾਂਗੂ ਮੂੰਹ ਦੇ ਕੈਂਸਰ ਦੇ ਖੇਤਰ ਵਿੱਚ ਮੁਕੰਮਲ ਹੋਏ ਸਾਰੇ ਖੋਜ ਕਾਰਜਾਂ ਨੇ ਪਿਛਲੇ ਤਿੰਨ ਦਹਾਕੇ ਚ ਨਵੀਆਂ ਉਮੀਦਾਂ ਜਗਾਈਆਂ ਹਨ l ਜੇ ਮੂੰਹ ਦੇ ਕੈਂਸਰ ਦੇ ਕੇਸਾਂ ਚ ਵਾਧਾ ਹੋਇਆ ਹੈ ਤੇ ਇਸ ਨਾਲ ਠੀਕ ਹੋਣ ਵਾਲੇ ਰੋਗੀਆਂ ਦੀ ਗਿਣਤੀ ਵੀ ਵਧੀ ਹੈ l ਸੈਲ ਜੀਨ ਤੇ ਰਸਾਇਣ ਪੱਧਰ ਤੇ ਇਸ ਰੋਗ ਦੇ ਕਾਨਾਰਨਾ ਦਾ ਪਤਾ ਲਾਉਣ ਤੇ ਇਸ ਪਿੱਛੋਂ ਇਲਾਜ ਤੇ ਅਮਲ ਚ ਕਾਫੀ ਹੱਦ ਤਰੱਕੀ ਹੋਈ ਹੈ। ਇਸ ਵਜਹਾ ਕਰਕੇ ਅੰਗ ਵਿਸ਼ੇਸ਼ ਨੂੰ ਕੱਢਣ ਨਾਲ ਮੂੰਹ ਦੇ ਕੈਂਸਰ ਦੇ ਰੋਗੀ ਠੀਕ ਹੋ ਰਹੇ ਹਨ।
ਸ਼ੁਰੂਆਤੀ ਪੜਾਅ ਚ ਇਲਾਜ:
ਮੂੰਹ ਦਾ ਕੈਂਸਰ ਰਾਤੋ ਰਾਤ ਤਾਂ ਪੈਦਾ ਨਹੀਂ ਹੁੰਦਾ l ਤਮਾਕੂ ਤੇ ਪਾਣ ਮਸਾਲੇ ਦੀ ਵਰਤੋਂ ਨਾਲ ਹੌਲੀ ਹੌਲੀ ਸਾਡੇ ਸੈਲਾਂ ਚ ਸਮੁੱਚੀਆਂ ਤਬਦੀਲੀਆਂ ਹੁੰਦੀਆਂ ਹਨ ਜੋ ਇਹਨਾਂ ਆਦਤਾਂ ਦੇ ਬਣੇ ਰਹਿਣ ਕਰਕੇ ਕਲੰਤਰ ਚ ਕੈਂਸਰ ਪੈਦਾ ਹੁੰਦੇ ਹਨ l ਮੂੰਹ ਦੇ ਕੈਂਸਰ ਦੇ ਪੈਦਾ ਹੋਣ ਚ ਲਗਭਗ 10 ਤੋਂ 15 ਸਾਲ ਲੱਗਦੇ ਹਨ l ਸਭ ਤੋਂ ਪਹਿਲਾਂ ਮੂੰਹ ਦੇ ਕੈਂਸਰ ਤੋਂ ਪਹਿਲਾਂ ਦੀ ਹਾਲਤ-ਡਿਸਪਲੇਜੀਆ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ l ਇਸ ਪਿੱਛੋਂ ਇਹ ਵੱਖ-ਵੱਖ ਗ੍ਰੇਡ ਜੋ ਲੰਘਦਾ ਹੋਇਆ ਕੈਂਸਰ ਬਣ ਜਾਂਦਾ ਹੈ। ਮੌਜੂਦਾ ਹਾਲਤ ਅੱਜਕੱਲ ਡਿਸਪਲੇਜਿਆ ਦੀ ਪੱਧਰ ਤੇ ਕੈਂਸਰ ਦੇ ਪਨਪਨ ਤੋਂ ਰੋਕਣ ਦੀਆਂ ਬਥੇਰੀਆਂ ਕੋਸ਼ਿਸ਼ਾਂ ਜਾਰੀ ਹਨ l ਜਿਵੇਂ ਕੁਝ ਦਵਾਈਆਂ ਜੇ ਡਿਸਪਲੇਜੇ ਦੀ ਪੱਧਰ ਤੇ ਦਿੱਤੀਆਂ ਜਾਣ ਤਾਂ ਕੈਂਸਰ ਬਣਨ ਦਾ ਅਮਲ ਨਾ ਸਿਰਫ ਰੁਕਣ ਲੱਗਦਾ ਹੈ,ਬਲਕਿ ਬੈਕ ਗੇਅਰ ਚ ਜਾਣ ਲੱਗਦਾ ਹੈ। ਵਾਸਪੀਕਰਣ ਲੇਜਰ ਰਾਹੀਂ ਵੀ ਡਿਸਪਲੇਸੀਆ ਨੂੰ ਜੜੋ ਖਤਮ ਕਰਕੇ ਕੈਂਸਰ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਹੈ l
ਹੋਰ ਵਿਕਲਪ:
ਰੇਡੀਫਏਸ਼ਨ ਥੈਰਪੀ ਤੇ ਕੀਮੋਥੇਰਪੀ ਸੁਚੱਜੀ ਵਰਤੋ ਨਾਲ ਵਧੀ ਹੋਈ ਗੰਭੀਰ ਅਵਸਥਾ/ਸਟੇਜ ਵਾਲੇ ਰੋਗੀ ਵੀ ਠੀਕ ਹੋ ਜਾਂਦੇ ਹਨ l ਆਈ ਐਮਆਰਟੀ ਤੇ ਬਰੇਕੀਥੈਰਪੀ ਦੀਆਂ ਨਵੀਆਂ ਰੇਡੀਏਸ਼ਨ ਤਕਨੀਕਾਂ ਨੇ ਸਾਰੇ ਕੈਂਸਰ ਮਰੀਜਾਂ ਨੂੰ ਪੂਰਾ ਸਿਹਤ ਲਾਭ ਦਿੱਤਾ ਹੈ l ਸਿਟਕਸੀਮੈਬ ਤੇ ਜੇਫਿਟਨਿਬ ਨਾਮਕ ਸਾਲਟਸ ਦੀ ਵਰਤੋਂ ਟਰਾਂਗੇਟਡ ਥੈਰਪੀ ਦੇ ਜਰੀਏ ਕਰਨ ਦੀ ਵਜਹਾ ਨਾਲ ਮੂੰਹ ਦੇ ਕੈਂਸਰ ਦੇ ਇਲਾਜ ਵਿੱਚ ਸੰਭਾਵਨਾਵਾਂ ਦੇ ਨਵੇਂ ਦਰਵਾਜੇ ਖੁੱਲ ਚੁੱਕੇ ਹਨ l ਜੇ ਕੇ ਕੈਂਸਰ ਇੰਸਟੀਚੂਟ ਚ ਜੇਫਿਟ ਨੈਬ ਜੋ ਖੋਜ ਕਾਰਜ ਹੋ ਚੁੱਕੇ ਹਨ,ਉਹਨਾਂ ਨੂੰ ਵਿਦੇਸ਼ੀ ਖੋਜ ਰਸਾਲਿਆਂ ਨੇ ਵੀ ਛਾਪਿਆ ਹੈ।
ਕੈਂਸਰ ਮਨੋਵਿਗਿਆਨਕਾਂ ਦੀ ਭੂਮਿਕਾ :
ਤੰਬਾਕੂ ਵਰਗੇ ਪਦਾਰਥਾਂ ਦੀ ਲਤ ਛਡਵਾਉਣ ਤੇ ਕੈਂਸਰ ਇਲਾਜ ਦੇ ਲੰਮੇ ਅਰਸੇ ਦੌਰਾਨ ਪੀੜਤ ਵਿਅਕਤੀ ਨੂੰ ਸਾਰੇ ਮਾਨਸਿਕ ਝੰਜਟਾਂ ਵਿੱਚ ਦੀ ਗੁਜਰਨਾ ਪੈਂਦਾ ਹੈ ਇਸ ਹਾਲਤ ਤੋਂ ਉਬਰਨ ਲਈ ਕੈਂਸਰ ਮਨੋ ਵਿਗਿਆਨਕਾਂ ਦੀ ਭੂਮਿਕਾ ਮਤਲਬ ਪੂਰਨ ਸਿੱਧ ਹੁੰਦੀ ਹੈ l ਵਿਕਤਿਤਵ ਜਾਂਚ ਤੋਂ ਪਿੱਛੋਂ ਦਿੱਤੀ ਜਾਣ ਵਾਲੀ ਨਿਜੀ ਸਲਾਹ ਪੀੜਿਤ ਵਿਅਕਤੀ ਚ ਕੈਂਸਰ ਨਾਲ ਲੜਨ ਦਾ ਮਨੋਬਲ ਬਣਾਉਂਦੀ ਹੈ l ਗਰੁੱਪ ਕੌਂਸਲਿੰਗ ਚ “ਸਿਹਤ ਸਤਸੰਗ” ਵਰਗੇ ਤਜਰਬੇ ਮੂੰਹ ਦੇ ਕੈਂਸਰ ਵਾਲੇ ਲੋਕਾਂ ਨੂੰ ਕਿਤੇ ਵੱਧ ਬਿਹਤਰ ਢੰਗ ਨਾਲ ਕੈਂਸਰ ਪੀੜਤ ਲੋਕਾਂ ਚ ਸਕਾਰਾਤਮਕ ਸੋਚ ਦਾ ਵਿਕਾਸ ਹੋ ਰਿਹਾ ਹੈ। ਅਜਿਹੀ ਸੋਚ ਕੈਂਸਰ ਨਾਲ ਲੜਨ ਚ ਪੀੜਤ ਸ਼ਖਸ ਦਾ ਮਨੋਬਲ ਵਧਾਉਂਦੀ ਹੈ l
ਇਹਨਾਂ ਗੱਲਾਂ ਤੇ ਧਿਆਨ ਦਿਓ :
– ਵੱਖ ਵੱਖ ਕਿਸਮ ਦੇ ਕੈਂਸਰ ਦੀ ਰੋਕਥਾਮ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਸਮੇਂ ਸਿਰ ਸ਼ੁਰੂਆਤੀ ਦੌਰ ਚ ਇਸ ਦਾ ਪਤਾ ਲੱਗ ਜਾਵੇ l -ਜੇ ਕੋਈ ਕਈ ਦਿਨਾਂ ਤੋਂ ਸਰੀਰਕ ਰੂਪ ਨਾਲ ਔਖਾ ਤੇ ਓਪਰਾ ਮਹਿਸੂਸ ਕਰ ਰਿਹਾ ਹੈ ਤਾਂ ਉਸਨੂੰ ਜਲਦੀ ਹੀ ਡਾਕਟਰ ਤੋਂ ਲੈ ਲੈਣੀ ਚਾਹੀਦੀ ਹੈ। 50 ਸਾਲਾਂ ਤੋਂ ਵੱਧ ਉਮਰ ਵਾਲੇ ਮਰਦ ਨੂੰ ਸਾਲ ਚ ਇੱਕ ਵਾਰ ਪ੍ਰੋਸਟੇਟ ਸਪੈਸੀਫਿਕ ਐਂਟੀਜਨ (ਪੀਐਸਏ) ਟੈਸਟਿੰਗ ਕਰਾਉਣੀ ਚਾਹੀਦੀ ਹੈ l ਅਜਿਹਾ ਇਸ ਲਈ ਕਿਉਂਕਿ 50 ਸਾਲ ਦੀ ਉਮਰ ਪਿੱਛੋਂ ਮਰਦਾਂ ਚ ਪ੍ਰੋਸਟੇਟ ਕੈਂਸਰ ਦੀਆਂ ਸੰਭਾਵਨਾ ਬਹੁਤ ਵੱਧ ਜਾਂਦੀਆਂ ਹਨ l
– ਕੋਲੋਰੈਕਟਲ ਕੈਂਸਰ :
ਵੱਡੀ ਆਂਤਰੀ ਦਾ ਕੈਂਸਰ ਦਾ ਪਤਾ ਕਰਨ ਲਈ ਮਲ/ਸਟੂਲ ਦਾ ਟੈਸਟ ਕਰਵਾਇਆ ਜਾਂਦਾ ਹੈ। ਐਚਆਈਵੀ ਤੇ ਹੈਪੀਟਾਇਟਸ ਵਾਇਰਸ ਨਾਲ ਹੋਣ ਵਾਲੀ ਜਿਗਰ ਦੀ ਸੋਜ/ਹੈਪੇਟਾਈਟਸ ਤੋਂ ਬਚੋ l
-ਕੁਝ ਔਰਤਾਂ ਚ ਅੰਡੇਦਾਨੀ /ਓਵਰੀ,ਛਾਤੀਆਂ/ਬਰੈਸਟ ਦੇ ਕੈਂਸਰ ਪਿਤਾ ਪੁਰਖੀ/ਜਨਮ ਤੇ ਵੀ ਹੋ ਸਕਦਾ ਹੈ l ਔਰਤਾਂ ਚ ਸਰਵਾਈਕਲ ਕੈਂਸਰ ਦਾ ਪਤਾ ਲਾਉਣ ਲਈ ਪੈਪਸਮੀਅਰ ਟੈਸਟ ਤੇ ਕਾਲਪੋਸਕੋਪੀ ਨਾਮਕ ਜਾਂਚਾ ਕਰਵਾਈਆਂ ਜਾਂਦੀਆਂ ਹਨ ਲ
– ਸਿਹਤਮੰਦ ਆਦਤਾਂ ਬਣਾਈ ਰੱਖੋ ਲ
-ਤੰਬਾਕੂਨੋਸ਼ੀ ਤੇ ਸ਼ਰਾਬ ਪੀਣ ਦੀ ਆਦਤ ਤੋਂ ਪ੍ਰਹੇਜ ਕਰੋ ਲ
– ਸਿਹਤਮੰਦ ਖਾਣ ਪੀਣ ਦੀ ਆਦਤ ਪਾਓ l
-ਭੋਜਨ ਚ ਹਰੀਆਂ ਸਬਜੀਆਂ ਤੇ ਮੌਸਮੀ ਫਲਾਂ ਨੂੰ ਸ਼ਾਮਿਲ ਕਰੋ l
-ਨਿਯਮਤ ਕਸਰਤ ਦੀ ਆਦਤ ਪਾਓ l
ਸਰਵਿਕਸ ਕੈਂਸਰ ਦਾ ਟਕਰਾ ਕਿਵੇਂ ਕਰੀਏ ?
ਸਰਵਿਕਸ/ਬੱਚੇਦਾਨੀ ਦੇ ਮੂੰਹ ਦੇ ਕੈਂਸਰ (ਸਰਵਾਈਕਲ ਕੈਂਸਰ) ਨਾਲ ਦੁਨੀਆਂ ਦੇ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਚ ਭਾਰਤ ਚ ਸਭ ਤੋਂ ਵੱਧ ਔਰਤਾਂ ਦੀਆਂ ਮੌਤਾਂ ਹੁੰਦੀਆਂ ਹਨ l ਸਰਵਾਈਕਲ ਕੈਂਸਰ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ l ਸਰਵਿਕਸ ਬੱਚੇਦਾਨੀ ਦੇ ਹੇਠਲੇ ਹਿੱਸੇ/ਤੰਗਭਾਗ ਨੂੰ ਕਿਹਾ ਜਾਂਦਾ ਹੈ l ਇਹ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਚ ਸਭ ਤੋਂ ਵੱਧ ਹੁੰਦਾ ਹੈ l
ਕਾਰਣ:
ਬੱਚੇਦਾਨੀ ਦੇ ਮੂੰਹ/ਸਰਵਿਸ ਤੇ ਕੈਂਸਰ ਦਾ ਸਭ ਤੋਂ ਵੱਧ ਆਮ
ਪਾਇਆ ਜਾਣ ਵਾਲਾ ਕੈਂਸਰ/ਸਰਵਾਈਕਲ ਕੈਂਸਰ ਨਾਲ ਦੁਨੀਆਂ ਦੇ ਕਿਸੇ ਵੀ ਹੋਰ ਦੇਸ਼ ਦੀ ਦੁਲਾਜ ਭਾਰਤ ਕਿਤੇ ਵੱਧ ਮੌਤਾਂ ਹੁੰਦੀਆਂ ਹਨ ਸਰਵਿਸ ਕੈਂਸਲ ਬੱਚੇ ਦਾਨੀ ਦੇ ਮੂੰਹ ਦਾ ਕੈਂਸਰ ਹੈ ਸਰਵਿਸ ਬੱਚੇ ਦਾ ਨਹੀਂ ਦੇ ਹੇਠਲੇ ਹਿੱਸੇ ਦਾ ਭਾਗ ਹੁੰਦਾ ਹੈ ਇਹ ਕੈਂਸਰ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਚ ਸਭ ਤੋਂ ਵੱਧ ਪਾਇਆ ਜਾਂਦਾ ਹੈ ਕਰਨ ਬੱਚੇਦਾਨੀ ਦੇ ਮੂੰਹ ਸਰਵਿਸ ਤੇ ਕੈਂਸਰ ਦਾ ਸਭ ਤੋਂ ਆਮ ਕਾਰਨ ਹਿਊਮਨ ਪੇਪੀਲੋਮਾ ਵਾਇਰਸ/ਐਚ ਪੀਵੀ ਨੂੰ ਮੰਨਿਆ ਜਾਂਦਾ ਹੈ l ਇਹ ਰੋਗ ਕਿਸੇ ਵਿਅਕਤੀ ਨਾਲ ਜੋ ਸੈਕਸ ਸੰਬੰਧ ਦੇ ਮਾਧਿਅਮ ਰਾਹੀਂ ਵੀ ਹੋ ਸਕਦਾ ਹੈ,ਹਾਲਾਂਕਿ ਐਚਪੀਵੀ ਵਾਇਰਸ ਕਈ ਪ੍ਰਕਾਰ ਦੇ ਹਨ ਪਰ ਸਭ ਤਰ੍ਹਾਂ ਦੇ ਐਚਪੀਵੀ ਵਾਇਰਸ ਕੈਂਸਰ ਦਾ ਕਾਰਨ ਨਹੀਂ ਬਣਦੇ l ਲੈਛਣ :
ਸਰੀਰਕ ਸਬੰਧ ਦੌਰਾਨ ਯੋਨੀ ਚੋ ਖੂਨ ਵਗਣਾ ਤੇ ਪੇਟ ਦੇ ਹੇਠਲੇ ਹਿੱਸੇ (ਪੇਡੂ ਜਾਂ ਪੈਲਵੀਸ) ਚ ਦਰਦ,ਮਹਾਵਾਰੀ ਦੇ ਸਮੇਂ ਚ ਤਬਦੀਲੀ ਅਤੇ ਦੋ ਮਹਾਂਵਾਰੀਆਂ ਦਰਮਿਆਨ ਖੂਨ ਪੈਣਾ,ਮਹਾਂਬੰਦੀ/ਮੀਨੋ ਪਾਜ਼ ਪਿੱਛੋਂ ਵੀ ਖੂਣ ਵਗਦੇ ਰਹਿਣਾ,ਯੋਨੀ ਚੋਂ ਸਫੈਦ ਤਰਲ ਆਉਣਾ/ਲਕੋਰੀਆ ਦੇ ਨਾਲ ਖੂਨ ਦਾ ਆਉਣਾ,ਜਿਸ ਵਿੱਚ ਬਦਬੂ ਵੀ ਹੋ ਸਕਦੀ ਹੈ।
ਜਾਂਚ/ਟੈਸਟ:
ਬੱਚੇਦਾਨੀ ਦੇ ਮੂੰਹ/ਸਰਵਿਕਸ ਦੇ ਕੈਂਸਰ ਦਾ ਸ਼ੁਰੂਆਤੀ ਪੜਾ ਤੇ ਪਤਾ ਲੱਗ ਜਾਣ ਨਾਲ ਇਸ ਦਾ ਕਿਤੇ ਵੱਧ ਸਫਲਤਾ ਪੂਰਵਕ ਇਲਾਜ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ l ਮਾਹਰ ਡਾਕਟਰਾਂ ਦੀ ਸਲਾਹ ਹੈ ਕਿ ਸਭ ਔਰਤਾਂ ਨੂੰ 21 ਸਾਲ ਦੀ ਉਮਰ ਤੋਂ ਹੀ ਸਰਵਿਕਸ ਕੈਂਸਰ ਦੀ ਜਾਂਚ ਕਰਾਉਣੀ ਚਾਹੀਦੀ ਹੈ l 21 ਤੋਂ 29 ਸਾਲ ਦੀਆਂ ਔਰਤਾਂ ਨੂੰ ਹਰ ਸਾਲ ਪੈਪਸਮੀਅਰ ਕਰਾਉਣਾ ਚਾਹੀਦਾ ਹੈ l 30 ਤੋਂ 65 ਸਾਲ ਤੱਕ ਦੀਆਂ ਔਰਤਾਂ ਨੂੰ ਐਚਪੀਵੀ ਦੀ ਜਾਂਚ ਕਰਾਉਣੀ ਚਾਹੀਦੀ ਹੈ l
ਇਲਾਜ:
ਹਰ ਕੈਂਸਰ ਦਾ ਇਲਾਜ ਪੀੜਤ ਔਰਤ ਦੇ ਕੈਂਸਰ ਦੀ ਸਟੇਜ/ਪੜਾਅ ਤੇ ਹੋਰ ਸਮੱਸਿਆਵਾਂ ਉਪਰ ਨਿਰਭਰ ਕਰਦਾ ਹੈ l ਸ਼ੁਰੂਆਤੀ ਸਟੇਜ ਤੇ ਬੱਚੀਦਾਨੀ ਨੂੰ ਕੱਢਣ/ਹਿਸਟ੍ਰੈਕਟਮੀ ਕੀਤੀ ਜਾਂਦੀ ਹੈ l ਇਸ ਤੋਂ ਇਲਾਵਾ ਰੈਡੀਕਲ ਹਿਸਟਰੈਕਟਮੀ ਚ ਬੱਚੇ ਦਾਨੀ,ਅੰਡੇਦਾਨੀਆਂ,ਯੋਨੀ ਦਾ ਭਾਗ ਤੇ ਉਸ ਖੇਤਰ ਦੀਆਂ ਲਿੰਮਫ ਗਿਲਟੀਆਂ ਨੂੰ ਵੀ ਸਰਜਰੀ ਰਾਹੀਂ ਕੱਢ ਦਿੱਤਾ ਜਾਂਦਾ ਹੈ l
ਰੇਡੀਏਸ਼ਨ :
ਇਸ ਥੈਰਪੀ ਚ ਕੈਂਸਰ ਸੈਲਾਂ ਨੂੰ ਨਸ਼ਟ ਕਰਨ ਲਈ ਤੇ ਟਿਊਮਰ ਨੂੰ ਹਟਾਉਣ ਲਈ ਐਕਸਰੇ ਦੀ ਵਰਤੋਂ ਕੀਤੀ ਜਾਂਦੀ ਹੈ l ਰੇਡੀਏਸ਼ਨ ਥੈਰਪੀ ਨੂੰ ਸਰਜਰੀ ਤੇ ਕੀਮੋਥੈਰਪੀ ਦੇ ਨਾਲ ਇਕੱਠਿਆਂ ਹੀ ਵਰਤਿਆ ਜਾਂਦਾ ਹੈ l ਕੀਮੋ ਥਿਰਪੀ ਦੇ ਤਹਿਤ ਕੈਂਸਰ ਸੈਲਾਂ ਨੂੰ ਨਸ਼ਟ ਕਰ ਲਈ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ l ਕੀਮੋਥੇਰਪੀ ਦੀਆਂ ਕੁਝ ਕਿਸਮਾਂ ਦੀਆਂ ਦਵਾਈਆਂ ਔਰਤਾਂ ਚ ਕੁਝ ਸ਼ਾਇਦ ਈਫੈਕਟ ਕਰ ਸਕਦੀਆਂ ਹਨ l ਡਾਕਟਰ ਦੀ ਸਲਾਹ ਨਾਲ ਸਰਵਾਈਕਲ ਕੈਂਸਰ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਕੈਂਸਰ ਸ਼ੂਤਸ਼ਾਤ ਦੀ ਬਿਮਾਰੀ ਨਹੀਂ ਹੈ l ਜਾਂ ਲੋਹਾ ਲੱਗਣ ਨਾਲ ਸਰੀਰ ਚ ਕੈਂਸਰ ਫੈਲਣ ਦਾ ਤਾਂ ਇੱਕ ਭਰਮ ਹੀ ਹੈ l ਸਿਰਫ ਪੰਜ ਫੀਸਦੀ ਕੈਂਸਰ ਹੀ ਪਿਤਾ ਪੁਰਖੀ/ਜਨਰਿਕ ਹੁੰਦੇ ਹਨ l ਕੈਂਸਰ ਕਿਸੇ ਵਿਅਕਤੀ ਦੇ ਜੀਵਨ ਕਾਲ ਚ ਹੋਣ ਵਾਲੀਆਂ ਕੁੱਝ ਅਜਿਹੀਆਂ ਤਬਦੀਲੀਆਂ ਦੇ ਅਨੇਕਾਂ ਕਾਰਨ ਹੋ ਸਕਦੇ ਹਨ ਜਿਵੇਂ ਤੰਬਾਕੂ ਦੀ ਵਰਤੋਂ,ਧੁੱਪ ਦੀਆਂ ਅਲਟਰਾਵਾਇਲਟ ਕਿਰਨਾਂ ਦੇ ਰੇਡੀਏਸ਼ਨ ਦਾ ਸਰੀਰ ਤੇ ਅਸਰ,ਕੁਝ ਰਸਾਇਣਿਕ ਤੱਤ ਦੇ ਮਾਹੌਲ ਚ ਰਹਿਣਾ l ਹੇਅਰ ਡਾਈ ਜਾਂ ਪਰਫਿਊਮ ਲਾਉਣ ਨਾਲ ਕੈਂਸਰ ਹੋ ਜਾਣ ਦਾ ਅਜੇ ਕੋਈ ਸਬੂਤ ਨਹੀਂ ਹੈ l ਇਹ ਵੀ ਭਰਮ ਹੈ ਕਿ ਸ਼ੂਗਰ ਦੀ ਵਰਤੋਂ ਨਾਲ ਕੈਂਸਰ ਤੇਜੀ ਨਾਲ ਵੱਧਦਾ ਹੈ l ਸ਼ੂਗਰ ਯੁਗਤ ਪਦਾਰਥਾਂ ਦੀ ਵਰਤੋਂ ਨਾਲ ਕੈਂਸਰ ਸੈਲਾਂ ਦੀ ਵੱਧ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ l
ਡਾ. ਅਜੀਤਪਾਲ ਸਿੰਘ ਐਮ ਡੀ
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
9815629301