ਭਾਰਤ ਨੇ ਆਇਰਲੈਂਡ ਨੂੰ 4-0 ਨਾਲ ਹਰਾਇਆ

ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਐੱਫਆਈਐੱਚ ਪ੍ਰੋ ਲੀਗ ਦੇ ਮੈਚ ਵਿੱਚ ਹੇਠਲੇ ਦਰਜੇ ਦੇ ਆਇਰਲੈਂਡ ਨੂੰ 4-0 ਨਾਲ ਹਰਾ ਦਿੱਤਾ।  ਨੀਲਕਾਂਤ ਸ਼ਰਮਾ (14ਵੇਂ ਮਿੰਟ), ਆਕਾਸ਼ਦੀਪ ਸਿੰਘ (15ਵੇਂ ਮਿੰਟ), ਗੁਰਜੰਟ ਸਿੰਘ (38ਵੇਂ ਮਿੰਟ) ਅਤੇ ਜੁਗਰਾਜ ਸਿੰਘ (60ਵੇਂ ਮਿੰਟ) ਨੇ ਜਿੱਤ ਵਿੱਚ ਆਪੋ-ਆਪਣਾ ਯੋਗਦਾਨ ਪਾਉਂਦਿਆਂ ਇਕ-ਇਕ ਗੋਲ ਕੀਤਾ। ਨੀਲਕਾਂਤ ਤੇ ਜੁਗਰਾਜ ਨੂੰ ਪੈਨਲਟੀ ਕਾਰਨਰ ਰਾਹੀਂ ਗੋਲੀ ਕਰਨ ਦਾ ਮੌਕਾ ਮਿਲਿਆ ਜਦਕਿ ਆਕਾਸ਼ਦੀਪ ਤੇ ਗੁਰਜੰਟ ਸਿੰਘ ਨੇ ਫੀਲਡ ’ਤੇ ਗੋਲ ਕੀਤੇ। ਭਾਰਤ ਨੇ ਆਇਰਲੈਂਡ ’ਤੇ ਦਬਾਅ ਬਣਾਉਂਦੇ ਹੋਏ ਅੱਧੇ ਸਮੇਂ ਤੱਕ 2-0 ਦੀ ਲੀਡ ਹਾਸਲ ਕਰ ਲਈ ਸੀ। ਭਾਰਤੀ ਟੀਮ ਇਸ ਸਮੇਂ ਅੱਠ ਮੈਚਾਂ ਵਿੱਚ ਹਾਸਲ ਕੀਤੇ 15 ਪੁਆਇੰਟਾਂ ਨਾਲ ਤੀਜੇ ਨੰਬਰ ’ਤੇ ਹੈ। ਇਨ੍ਹਾਂ ਅੱਠ ਮੈਚਾਂ ਵਿੱਚੋਂ ਭਾਰਤ ਨੇ ਪੰਜ ਮੈਚ ਜਿੱਤੇ ਹਨ ਜਦਕਿ ਤਿੰਨ ਮੈਚਾਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕ੍ਰਮਵਾਰ 26 ਤੇ 20 ਅੰਕਾਂ ਨਾਲ ਨੈਦਰਲੈਂਡਜ਼ ਤੇ ਆਸਟਰੇਲੀਆ ਅੰਕ ਸੂਚੀ ਵਿੱਚ ਭਾਰਤ ਨਾਲੋਂ ਅੱਗੇ ਹਨ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਐੱਫਆਈਐੱਚ ਪ੍ਰੋ ਲੀਗ ਦੇ ਮਈ-ਜੂਨ ਵਿੱਚ ਯੂਰੋਪ ’ਚ ਹੋਣ ਵਾਲੇ ਮੈਚਾਂ ਵਿੱਚ ਖੇਡੇਗੀ।

ਸਾਂਝਾ ਕਰੋ

ਪੜ੍ਹੋ

ਅੱਜ ਆਤਿਸ਼ੀ ਨੇ ਦਿੱਲੀ ਦੇ ਅੱਠਵੇਂ ਮੁੱਖ

ਨਵੀਂ ਦਿੱਲੀ, 23 ਸਤੰਬਰ – ਸ਼ਨਿੱਚਰਵਾਰ ਨੂੰ ਅਹੁਦੇ ਦੀ ਸਹੁੰ...