BHIM ਐਪ ਨੂੰ ਭਾਰਤ ‘ਚ ਪ੍ਰਮੁੱਖ ਭੁਗਤਾਨ ਵਿਕਲਪਾਂ ‘ਚ ਗਿਣਿਆ ਜਾਂਦਾ ਹੈ ਜੋ ਇਸਦੇ ਗਾਹਕਾਂ ਲਈ ਪੇਮੈਂਟ ਨੂੰ ਪਹੁੰਚਯੋਗ ਬਣਾਉਂਦਾ ਹੈ। ਇਸ ਦੇ ਨਾਲ ਹੀ ਇਹ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਕੈਸ਼ਬੈਕ ਤੇ ਹੋਰ ਆਫਰ ਲਿਆਉਂਦਾ ਰਹਿੰਦਾ ਹੈ। ਇਹ ਪੇਮੈਂਟ ਐਪ ਫਿਲਹਾਲ 750 ਰੁਪਏ ਤਕ ਦਾ ਕੈਸ਼ਬੈਕ ਆਫਰ ਦੇ ਰਿਹਾ ਹੈ। ਜੇਕਰ ਤੁਸੀਂ ਇਹ ਕੈਸ਼ਬੈਕ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸਿਰਫ ਕੁਝ ਸਮਾਂ ਬਚਿਆ ਹੈ।ਤੁਹਾਨੂੰ ਦੱਸ ਦੇਈਏ ਕਿ ਕੰਪਨੀਆਂ ਆਪਣੇ ਗਾਹਕਾਂ ਨੂੰ ਰੁਝੇ ਰੱਖਣ ਲਈ ਅਜਿਹੇ ਕਦਮ ਚੁੱਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਹ 2 ਵੱਖ-ਵੱਖ ਕੈਸ਼ਬੈਕ ਆਫਰ ਹਨ, ਜੋ ਇਕੱਠੇ ਮਿਲ ਕੇ 750 ਰੁਪਏ ਦਾ ਫਾਇਦਾ ਦਿੰਦੇ ਹਨ। ਆਓ ਜਾਣਦੇ ਹਾਂ ਕਿ ਤੁਸੀਂ ਇਹ ਕੈਸ਼ਬੈਕ ਕਿਵੇਂ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਬਾਹਰ ਖਾਣਾ ਖਾਂਦੇ ਹੋ ਜਾਂ ਯਾਤਰਾ ਕਰਨ ਦੇ ਸ਼ੌਕੀਨ ਹੋ ਤਾਂ BHIM ਐਪ ਤੁਹਾਨੂੰ 150 ਰੁਪਏ ਦਾ ਕੈਸ਼ਬੈਕ ਦੇ ਰਿਹਾ ਹੈ। ਇਹ ਕੈਸ਼ਬੈਕ ਪ੍ਰਾਪਤ ਕਰਨ ਲਈ ਤੁਹਾਨੂੰ BHIM ਐਪ ਰਾਹੀਂ ਭੋਜਨ ਤੇ ਯਾਤਰਾ ਲਈ ਭੁਗਤਾਨ ਕਰਨਾ ਹੋਵੇਗਾ। ਤੁਸੀਂ 100 ਰੁਪਏ ਤੋਂ ਵੱਧ ਦਾ ਭੁਗਤਾਨ ਕਰ ਕੇ 30 ਰੁਪਏ ਦਾ ਫਲੈਟ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਆਫਰ ‘ਚ ਰੇਲਵੇ ਟਿਕਟ ਬੁਕਿੰਗ, ਕੈਬ ਤੇ ਬਿਜ਼ਨੈੱਸ ਯੂਪੀਆਈ ਕਿਊਆਰ ਕੋਡ ਰਾਹੀਂ ਭੁਗਤਾਨ ਕੀਤੇ ਗਏ ਰੈਸਟੋਰੈਂਟ ਦੇ ਬਿੱਲ ਵਰਗੇ ਖਰਚੇ ਸ਼ਾਮਲ ਹਨ। ਇਸ ਆਫਰ ਤਹਿਤ ਤੁਸੀਂ ਵੱਧ ਤੋਂ ਵੱਧ 150 ਰੁਪਏ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਪੇਮੈਂਟ ਐਪ ਇਕ ਹੋਰ 600 ਰੁਪਏ ਦਾ ਕੈਸ਼ਬੈਕ ਆਫਰ ਦਿੰਦਾ ਹੈ ਜਿਸ ਨੂੰ ਰੁਪੇ ਕ੍ਰੈਡਿਟ ਕਾਰਡ ਧਾਰਕ ਭੀਮ ਐਪ ਨਾਲ ਲਿੰਕ ਕਰ ਕੇ ਕਲੇਮ ਕਰ ਸਕਦੇ ਹਨ। ਬਿਜ਼ਨੈੱਸ UPI ਪੇਮੈਂਟਸ ‘ਤੇ 600 ਰੁਪਏ ਦੇ ਕੈਸ਼ਬੈਕ ਇਨਾਮ ਨੂੰ ਅਨਲੌਕ ਕਰ ਸਕਦੇ ਹੋ। ਇਸ ‘ਚ ਤੁਹਾਨੂੰ 100 ਰੁਪਏ ਤੋਂ ਜ਼ਿਆਦਾ ਦੇ ਪਹਿਲੀਆਂ ਤਿੰਨ ਟ੍ਰਾਂਜੈਕਸ਼ਨ ‘ਤੇ 100 ਰੁਪਏ ਦਾ ਕੈਸ਼ਬੈਕ ਮਿਲਦਾ ਹੈ। ਇਸ ਤੋਂ ਬਾਅਦ ਤੁਸੀਂ ਹਰ ਮਹੀਨੇ 200 ਰੁਪਏ ਤੋਂ ਵੱਧ ਦੇ 10 ਲੈਣ-ਦੇਣ ‘ਤੇ 30 ਰੁਪਏ ਦਾ ਵਾਧੂ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਇਹ ਸਾਰੇ ਆਫਰ ਤੁਹਾਨੂੰ ਕੁੱਲ 600 ਰੁਪਏ ਦਾ ਕੈਸ਼ਬੈਕ ਦੇਣਗੇ ਪਰ ਤੁਹਾਨੂੰ ਸਾਰੀਆਂ ਟ੍ਰਾਂਜ਼ੈਕਸ਼ਨ ਕਰਨੀਆਂ ਪੈਣਗੀਆਂ। ਤੁਹਾਨੂੰ ਦੱਸ ਦੇਈਏ ਕਿ ਇਹ ਆਫਰ ਸਿਰਫ 31 ਮਾਰਚ 2024 ਤਕ ਹੀ ਉਪਲਬਧ ਹਨ। ਤੁਸੀਂ BHIM ਐਪ ਦੀ ਵਰਤੋਂ ਕਰਕੇ ਹੀ ਇਹ ਲਾਭ ਲੈ ਸਕਦੇ ਹੋ।