ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਸਾਰਿਆਂ ਨੂੰ FASTag KYC ਅਪਡੇਟ ਕਰਨ ਲਈ ਕਿਹਾ ਹੈ। ਦਰਅਸਲ, ਇਹ ਫੈਸਲਾ ਕਈ ਡੁਪਲੀਕੇਟ ਕੇਵਾਈਸੀ ਕਾਰਨ ਲਿਆ ਗਿਆ ਹੈ ਫਾਸਟੈਗ ਕੇਵਾਈਸੀ ਨੂੰ ਅਪਡੇਟ ਕਰਨ ਦੀ ਆਖਰੀ ਮਿਤੀ 31 ਜਨਵਰੀ 2024 ਸੀ, ਜਿਸ ਨੂੰ ਹੁਣ ਵਧਾ ਦਿੱਤਾ ਗਿਆ ਹੈ। ਹੁਣ ਫਾਸਟੈਗ ਕੇਵਾਈਸੀ 29 ਫਰਵਰੀ 2024 ਤੱਕ ਕੀਤੀ ਜਾ ਸਕਦੀ ਹੈ। ਤੁਸੀਂ ਆਨਲਾਈਨ ਤੇ ਆਫਲਾਈਨ ਕੇਵਾਈਸੀ ਕਰਵਾ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ FASTag ਹਾਈਵੇਅ ‘ਤੇ ਟੋਲ ਇਕੱਠਾ ਕਰਨ ਦਾ ਇਲੈਕਟ੍ਰਾਨਿਕ ਤਰੀਕਾ ਹੈ। ਇਸ ਨਾਲ ਟੋਲ ਪਲਾਜ਼ਿਆਂ ‘ਤੇ ਟੈਕਸ ਭੁਗਤਾਨ ਆਸਾਨ ਹੋ ਜਾਂਦਾ ਹੈ। ਇਸ ‘ਚ RFID ਤਕਨੀਕ ਰਾਹੀਂ ਕਾਰ ਦੀ ਵਿੰਡਸਕਰੀਨ ‘ਤੇ ਲਗਾਏ ਗਏ ਟੈਕਸ ਤੋਂ ਪੈਸੇ ਕੱਟੇ ਜਾਂਦੇ ਹਨ। ਇਸ ਨੂੰ ਇਸ ਤਰ੍ਹਾਂ ਸਮਝੋ, ਜਦੋਂ ਵੀ ਕੋਈ ਕਾਰ ਟੋਲ ਬੂਥ ਤੋਂ ਲੰਘਦੀ ਹੈ, ਤਾਂ ਸਿਸਟਮ ਫਾਸਟੈਗ ਨੂੰ ਸਕੈਨ ਕਰਦਾ ਹੈ ਅਤੇ ਟੋਲ ਚਾਰਜ ਸਿੱਧੇ ਬੈਂਕ ਖਾਤੇ ਜਾਂ ਇਸ ਨਾਲ ਜੁੜੇ ਕਾਰਡ ਤੋਂ ਕੱਟਿਆ ਜਾਂਦਾ ਹੈ।