ਮੈਟਾ ਨੇ ਫੇਸਬੁੱਕ ਤੇ ਇੰਸਟਾ ਤੋਂ 2.6 ਕਰੋੜ ਤੋਂ ਜ਼ਿਆਦਾ ਕੰਟੈਂਟ ਹਟਾ

ਮੈਟਾ ਨੇ ਕਿਹਾ ਹੈ ਕਿ ਉਸ ਨੇ ਦਸੰਬਰ, 2023 ’ਚ ਭਾਰਤ ’ਚ ਫੇਸਬੁੱਕ ਤੋਂ 19.8 ਮਿਲੀਅਨ ਤੋਂ ਜ਼ਿਆਦਾ ਤੇ ਇੰਸਟਾਗ੍ਰਾਮ ਤੋਂ 6.2 ਮਿਲੀਅਨ ਤੋਂ ਜ਼ਿਆਦਾ ਕੰਟੈਂਟ ਹਟਾ ਦਿੱਤੇ ਹਨ। ਇਸ ’ਚ ਕਿਹਾ ਗਿਆ ਹੈ ਕਿ ਪਹਿਲੀ ਤੋਂ ਲੈ ਕੇ 31 ਦਸੰਬਰ ਦਰਮਿਆਨ ਫੇਸਬੁੱਕ ਨੂੰ ਭਾਰਤੀ ਸ਼ਿਕਾਇਤ ਢਾਂਚੇ ਜ਼ਰੀਏ 44,332 ਰਿਪੋਰਟਾਂ ਮਿਲੀਆਂ। ਕੰਪਨੀ ਨੇ 33,072 ਮਾਮਲਿਆਂ ’ਚ ਯੂਜ਼ਰਾਂ ਨੂੰ ਉਨ੍ਹਾਂ ਦੇ ਮੁੱਦੇ ਹੱਲ ਕਰਨ ਲਈ ਟੂਲ ਦਿੱਤੇ ਹਨ। ਮੈਟਾ ਨੇ ਕਿਹਾ ਕਿ ਬਾਕੀ 11,260 ਰਿਪੋਰਟਾਂ ’ਚੋਂ ਜਿੱਥੇ ਵਿਸ਼ੇਸ਼ ਸਮੀਖਿਆ ਦੀ ਲੋੜ ਸੀ, ਅਸੀਂ ਆਪਣੀਆਂ ਨੀਤੀਆਂ ਮੁਤਾਬਕ ਇਸ ਦੀ ਸਮੀਖਿਆ ਕੀਤੀ ਤੇ 6578 ਰਿਪੋਰਟਾਂ ’ਤੇ ਕਾਰਵਾਈ ਕੀਤੀ ਗਈ। ਉੱਧਰ, 4682 ਰਿਪੋਰਟਾਂ ’ਤੇ ਸਮੀਖਿਆ ਤੋਂ ਬਾਅਦ ਕਾਰਵਾਈ ਨਹੀਂ ਕੀਤੀ ਗਈ।

ਸਾਂਝਾ ਕਰੋ

ਪੜ੍ਹੋ

ਮਾੜੇ ਵਕਤ ਨੇ ਸਿਖਾਇਆ ਚੰਗਾ ਸਬਕ

ਮੇਰੀ ਜ਼ਿੰਦਗੀ ਵਿਚ ਇਕ ਅਜਿਹੀ ਘਟਨਾ ਵਾਪਰੀ ਜੋ ਮੈਨੂੰ ਬਹੁਤ...