ਲਗਜ਼ਰੀ ਵਾਚ ਡਿਜ਼ਾਈਨ ਵਾਲਾ Smartphone ਅੱਜ ਹੋਵੇਗਾ ਲਾਂਚ

ਰੀਅਲਮੀ ਅੱਜ ਆਪਣੇ ਗਾਹਕਾਂ ਲਈ ਡੂਅਲ ਫਲੈਗਸ਼ਿਪ ਕੈਮਰੇ ਵਾਲਾ ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਆਪਣੇ ਗਾਹਕਾਂ ਲਈ Realme 12 Pro 5G ਸੀਰੀਜ਼ ਲਾਂਚ ਕਰਨ ਜਾ ਰਹੀ ਹੈ। ਇਸ ਸੀਰੀਜ਼ ‘ਚ ਕੰਪਨੀ ਦੋ ਨਵੇਂ ਸਮਾਰਟਫੋਨ Realme 12 Pro 5G ਅਤੇ Realme 12 Pro 5G Pro ਨੂੰ ਲਾਂਚ ਕਰ ਰਹੀ ਹੈ। Realme 12 Pro 5G ਸੀਰੀਜ਼ ਅੱਜ ਯਾਨੀ 29 ਜਨਵਰੀ 2024 ਨੂੰ ਦੁਪਹਿਰ 12 ਵਜੇ ਲਾਂਚ ਕੀਤੀ ਜਾ ਰਹੀ ਹੈ। ਗਾਹਕ ਲਾਂਚ ਦੇ ਦਿਨ ਹੀ ਅਰਲੀ ਐਕਸੈਸ ਸੇਲ ਨਾਲ ਇਸ ਫੋਨ ਨੂੰ ਖਰੀਦ ਸਕਣਗੇ। ਹਾਲਾਂਕਿ ਲਾਂਚ ਤੋਂ ਬਾਅਦ ਅਰਲੀ ਐਕਸੈਸ ਸੇਲ ‘ਚ ਖਰੀਦਣ ਦਾ ਮੌਕਾ ਸਿਰਫ 4 ਘੰਟਿਆਂ ਲਈ ਹੀ ਮਿਲੇਗਾ। ਗਾਹਕਾਂ ਲਈ ਇਹ ਸੇਲ ਅੱਜ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਰਾਤ 10 ਵਜੇ ਤਕ ਜਾਰੀ ਰਹੇਗੀ। Realme 12 Pro 5G Series ਲਈ ਤਿਆਰ ਕੀਤੇ ਗਏ ਲੈਂਡਿੰਗ ਪੇਜ ‘ਤੇ ਜਾਣਕਾਰੀ ਮਿਲੀ ਹੈ ਕਿ ਫੋਨ ਡੂਅਲ ਫਲੈਗਸ਼ਿਪ ਕੈਮਰੇ ਨਾਲ ਆਵੇਗਾ। ਇਸ ਸੀਰੀਜ਼ ਦੇ ਫ਼ੋਨ SONY IMX890 OIS ਕੈਮਰੇ ਦੇ ਨਾਲ ਲਿਆਂਦੇ ਜਾ ਰਹੇ ਹਨ। ਇਸ ਤੋਂ ਇਲਾਵਾ ਫੋਨ ‘ਚ ਦੂਜਾ ਕੈਮਰਾ ਪੇਰੀਸਕੋਪ ਪੋਰਟਰੇਟ ਕੈਮਰਾ ਹੋਵੇਗਾ। Realme 12 Pro Plus 5G ਫੋਨ ਨੂੰ Snapdragon 7s Gen 2 ਪ੍ਰੋਸੈਸਰ ਨਾਲ ਲਿਆਂਦਾ ਜਾ ਰਿਹਾ ਹੈ। SONY IMX890 OIS ਕੈਮਰਾ ਸਿਨੇਮੈਟਿਕ ਪੋਰਟਰੇਟ ਤਸਵੀਰਾਂ ਲਈ ਵਰਤਿਆ ਜਾ ਸਕੇਗਾ। ਇਸ ਦੇ ਨਾਲ ਹੀ ਪੇਰੀਸਕੋਪ ਕੈਮਰਾ ਸੁਪਰ ਜ਼ੂਮ ਲਈ ਫਾਇਦੇਮੰਦ ਹੋਵੇਗਾ। ਕੰਪਨੀ ਦਾ ਦਾਅਵਾ ਹੈ ਕਿ ਪੈਰੀਸਕੋਪ ਕੈਮਰੇ ਨਾਲ ਇੱਕ ਚਿੱਤਰ ਨੂੰ 120x ਸੁਪਰ ਜ਼ੂਮ ਕੀਤਾ ਜਾ ਸਕਦਾ ਹੈ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...