14ਵਾਂ ਰਾਸ਼ਟਰੀ ਵੋਟਰ ਦਿਵਸ ਅੱਜ 25 ਜਨਵਰੀ 2024 ਨੂੰ ਮਨਾਇਆ ਜਾ ਰਿਹਾ ਹੈ। ਇਸ ਸਾਲ ਦੇਸ਼ ਵਿਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਦੇਸ਼ ਦੀ ਸਰਕਾਰ ਬਣਾਉਣ ਲਈ ਲੋਕਾਂ ਦੀ ਵੋਟ ਮਾਅਨੇ ਰੱਖਦੀ ਹੈ। ਅਜਿਹੇ ‘ਚ ਜੇਕਰ ਤੁਹਾਡਾ ਵੋਟਰ ਆਈਡੀ ਕਾਰਡ ਤਿਆਰ ਨਹੀਂ ਹੈ ਤਾਂ ਇਸ ਨੂੰ ਸਮੇਂ ‘ਤੇ ਤਿਆਰ ਕਰ ਲੈਣਾ ਚਾਹੀਦਾ ਹੈ। ਇਸ ਲੇਖ ‘ਚ ਅਸੀਂ ਵੋਟਰ ਆਈਡੀ ਕਾਰਡ ਨੂੰ ਆਨਲਾਈਨ ਬਣਵਾਉਣ ਤੋਂ ਲੈ ਕੇ ਸੁਧਾਰ, ਡਾਉਨਲੋਡ, ਰੀਪ੍ਰਿੰਟ ਤਕ ਦੀ ਪੂਰੀ ਪ੍ਰਕਿਰਿਆ ਬਾਰੇ ਦੱਸ ਰਹੇ ਹਾਂ – ਵੋਟਰ ਆਈਡੀ ਕਾਰਡ ਆਨਲਾਈਨ ਬਣਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਭਾਰਤੀ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਪਵੇਗਾ। ਵੈੱਬਸਾਈਟ ‘ਤੇ ਜਾਣ ਤੋਂ ਬਾਅਦ ਤੁਹਾਨੂੰ ਨੈਸ਼ਨਲ ਵੋਟਰ ਸਰਵਿਸਿਜ਼ ਪੋਰਟਲ ‘ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਹਾਨੂੰ ਨਵੇਂ ਵੋਟਰ ਦੀ ਰਜਿਸਟ੍ਰੇਸ਼ਨ ਲਈ ਅਪਲਾਈ ਆਨਲਾਈਨ ‘ਤੇ ਕਲਿੱਕ ਕਰਨਾ ਹੋਵੇਗਾ। ਡਿਸਪਲੇਅ ‘ਤੇ ਨਜ਼ਰ ਆ ਰਹੇ ਫਾਰਮ ਨੂੰ ਭਰਨਾ ਪਵੇਗਾ ਤੇ ਇਸ ਦੇ ਨਾਲ ਹੀ ਮੰਗੇ ਗਏ ਦਸਤਾਵੇਜ਼ਾਂ ਨੂੰ ਅਟੈਚ ਕਰਨਾ ਪਵੇਗਾ। ਫਾਰਮ ਭਰਨ ਤੋਂ ਬਾਅਦ ਤੁਸੀਂ ਸਬਮਿਟ ‘ਤੇ ਕਲਿੱਕ ਕਰੋ। ਵੋਟਰ ਆਈਡੀ ਕਾਰਡ ਨੂੰ ਡਾਊਨਲੋਡ ਕਰਨ ਲਈ ਪਹਿਲਾਂ ਤੁਹਾਨੂੰ ਨੈਸ਼ਨਲ ਵੋਟਰ ਸਰਵਿਸ ਪੋਰਟਲ (https://voters.eci.gov.in/) ‘ਤੇ ਜਾਣਾ ਪਵੇਗਾ। ਹੁਣ ਤੁਹਾਨੂੰ ਹੋਮ ਪੇਜ ‘ਤੇ ਹੀ E-Epic Download ਦੇ ਵਿਕਲਪ ‘ਤੇ ਟੈਪ ਕਰਨਾ ਹੋਵੇਗਾ। ਇੱਥੇ ਰਜਿਸਟਰਡ ਮੋਬਾਈਲ ਨੰਬਰ/ਈਮੇਲ ਆਈਡੀ ਜਾਂ EPIC ਨੰਬਰ ਦੀ ਜਾਣਕਾਰੀ ਭਰਨੀ ਹੋਵੇਗੀ। ਤੁਹਾਨੂੰ ਪਾਸਵਰਡ ਅਤੇ ਕੈਪਚਾ ਦੇ ਨਾਲ ਬੇਨਤੀ OTP ‘ਤੇ ਟੈਪ ਕਰਨਾ ਹੋਵੇਗਾ। ਹੁਣ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ‘ਤੇ ਪ੍ਰਾਪਤ ਹੋਇਆ OTP ਦਰਜ ਕਰਨਾ ਹੋਵੇਗਾ। ਹੁਣ ਡਿਜੀਟਲ ਵੋਟਰ ਆਈਡੀ ਕਾਰਡ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਡਾਊਨਲੋਡ ਈ-ਈਪੀਆਈਸੀ ‘ਤੇ ਕਲਿੱਕ ਕਰਨਾ ਹੋਵੇਗਾ। ਇਸ ਕਦਮ ਤੋਂ ਬਾਅਦ, ਤੁਹਾਡਾ ਡਿਜੀਟਲ ਵੋਟਰ ਆਈਡੀ ਕਾਰਡ ਲੈਪਟਾਪ ਜਾਂ ਪੀਸੀ ‘ਤੇ PDF ਫਾਰਮੈਟ ਵਿੱਚ ਡਾਊਨਲੋਡ ਹੋ ਜਾਵੇਗਾ। ਸਭ ਤੋਂ ਪਹਿਲਾਂ ਤੁਹਾਨੂੰ ਨੈਸ਼ਨਲ ਵੋਟਰ ਸਰਵਿਸ ਪੋਰਟਲ (www.nvsp.in) ‘ਤੇ ਜਾ ਕੇ ਲੌਗਇਨ ਕਰਨਾ ਹੋਵੇਗਾ। ਜੇਕਰ ਤੁਸੀਂ ਕਿਸੇ ਹੋਰ ਚੋਣ ਹਲਕੇ ‘ਚ ਚਲੇ ਗਏ ਹੋ ਤਾਂ ਤੁਹਾਨੂੰ ਆਨਲਾਈਨ ਫਾਰਮ-6 ਭਰਨਾ ਪਵੇਗਾ। ਜੇਕਰ ਤੁਹਾਡਾ ਪਤਾ ਬਦਲ ਗਿਆ ਹੈ ਤਾਂ ਤੁਹਾਨੂੰ ਫਾਰਮ 8ਏ ‘ਤੇ ਕਲਿੱਕ ਕਰਨਾ ਹੋਵੇਗਾ। ਹੁਣ ਨਾਮ, ਜਨਮ ਤਰੀਕ, ਰਾਜ, ਚੋਣ ਖੇਤਰ ਤੇ ਪਤਾ ਵਰਗੀ ਜਾਣਕਾਰੀ ਭਰਨੀ ਹੋਵੇਗੀ। ਹੁਣ ਈਮੇਲ ਪਤਾ ਅਤੇ ਮੋਬਾਈਲ ਨੰਬਰ ਦੀ ਜਾਣਕਾਰੀ ਵੀ ਦੇਣੀ ਹੋਵੇਗੀ। ਹੁਣ ਫੋਟੋ, ਐਡਰੈੱਸ ਪਰੂਫ ਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਹੋਣਗੇ। ਹੁਣ ਡੈਕਲਾਰੇਸ਼ਨ ਆਪਸ਼ਨ ਤੋਂ ਬਾਅਦ ਕੈਪਚਾ ਐਂਟਰ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣੀ ਸਾਰੀ ਜਾਣਕਾਰੀ ਨੂੰ ਵੈਰੀਫਿਕੇਸ਼ਨ ਕਰ ਕੇ ਫਾਰਮ ਸਬਮਿਟ ਕਰਨਾ ਪਵੇਗਾ। ਸਭ ਤੋਂ ਪਹਿਲਾਂ ਤੁਹਾਨੂੰ ਭਾਰਤੀ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਪਵੇਗਾ। ਹੁਣ EPIC-002 ਫਾਰਮ ਨੂੰ ਡਾਊਨਲੋਡ ਕਰਨਾ ਹੋਵੇਗਾ। ਫਾਰਮ ‘ਚ ਨਾਂ, ਰਿਸ਼ਤੇਦਾਰ ਦਾ ਨਾਂ, ਪਤੇ ਦੀ ਜਾਣਕਾਰੀ ਭਰਨੀ ਹੋਵੇਗੀ। ਸਾਰੇ ਦਸਤਾਵੇਜ਼ ਅਪਲੋਡ ਕਰਨ ਤੋਂ ਬਾਅਦ ਐਫਆਈਆਰ ਅਤੇ ਆਧਾਰ ਕਾਰਡ ਦੀ ਕਾਪੀ ਨੱਥੀ ਕਰਨੀ ਪਵੇਗੀ। ਇਸ ਫਾਰਮ ਨੂੰ ਭਰ ਕੇ ਜਮ੍ਹਾ ਕਰਨਾ ਹੋਵੇਗਾ। ਫਾਰਮ ਜਮ੍ਹਾਂ ਹੁੰਦੇ ਹੀ ਇਕ ਰੈਫਰੈਂਸ ਨੰਬਰ ਪ੍ਰਾਪਤ ਹੁੰਦਾ ਹੈ। ਇੱਕ ਵਾਰ ਡੁਪਲੀਕੇਟ ਵੋਟਰ ਆਈਡੀ ਕਾਰਡ ਤਿਆਰ ਹੋਣ ਤੋਂ ਬਾਅਦ ਤੁਸੀਂ ਇਸਨੂੰ ਆਪਣੇ ਸਥਾਨਕ ਚੋਣ ਦਫ਼ਤਰ ਤੋਂ ਲੈ ਸਕਦੇ ਹੋ।