
ਚੰਡੀਗੜ੍ਹ, 15ਜੁਲਾਈ
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਭਾਰੀ ਬਾਰਸ਼ ਤੇ ਬੱਦਲ ਫਟਣ ਕਾਰਨ ਮਰੇ ਕਈ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ਜ਼ਿਲ੍ਹੇ ਦੇ ਕਰੇਰੀ ਝੀਲ ਖੇਤਰ ਵਿੱਚ ਸੂਫੀ ਗਾਇਕ ਅਤੇ ਸੈਨ ਭਰਾਵਾਂ ਵਿੱਚੋਂ ਇੱਕ ਮਨਮੀਤ ਸਿੰਘ ਦੀ ਲਾਸ਼ ਵੀ ਸ਼ਾਮਲ ਹੈ। ਕਾਂਗੜਾ ਦੇ ਸੀਨੀਅਰ ਪੁਲੀਸ ਕਪਤਾਨ ਵਿਮੁਕਤ ਰੰਜਨ ਨੇ ਦੱਸਿਆ ਕਿ ਗਾਇਕ ਮਨਮੀਤ ਸੋਮਵਾਰ ਸਵੇਰੇ ਆਪਣੇ ਭਰਾ ਤੇ ਤਿੰਨ ਦੋਸਤਾਂ ਨਾਲ ਕਰੇਰੀ ਗਿਆ ਸੀ। ਭਾਰੀ ਬਾਰਸ਼ ਕਾਰਨ ਕਰੇਰੀ ਵਿੱਚ ਪਹਾੜ ’ਤੇ ਸਾਰੇ ਨੋਲੀ ਨਾਲੇ ਨੂੰ ਪਾਰ ਕਰ ਰਹੇ ਸਨ ਕਿ ਇਸ ਦੌਰਾਨ ਮਨਮੀਤ ਉਸ ਵਿੱਚ ਡਿੱਗ ਗਿਆ ਤੇ ਵਹਿ ਗਿਆ