ਤੁਸੀਂ ਫੋਨ ਖਰੀਦਦੇ ਹੋ ਤਾਂ ਲਗਪਗ ਸਾਰੇ ਫੋਨਾਂ ’ਚ ਗੂਗਲ ਫੋਟੋਜ਼ ਐਪ ਦਿੱਤਾ ਹੁੰਦਾ ਹੈ ਜਾਂ ਤੁਸੀਂ ਇਸ ਨੂੰ ਗੂਗਲ ਸਟੋਰ ਤੋਂ ਡਾਊਨਲੋਡ ਕਰਦੇ ਹੋ। ਫਿਲਹਾਲ ਜ਼ਿਆਦਾਤਰ ਲੋਕ ਗੂਗਲ ਫੋਟੋਜ਼ ਐਪ ਦੀ ਵਰਤੋਂਂ ਕਰਦੇ ਹਨ। ਗੂਗਲ ਫੋਟੋਜ਼ ਐਪ ਮੁਫ਼ਤ ਔਨਲਾਈਨ ਫੋਟੋ ਬੈਕਅੱਪ ਦੀ ਪੇਸ਼ਕਸ਼ ਕਰਦੀ ਹੈ। ਗੂਗਲ ਫੋਟੋਜ਼ ਨੂੰ ਵੈੱਬ ਸੰਸਕਰਣ ’ਤੇ ਵੀ ਐਕਸੈਸ ਕੀਤਾ ਜਾ ਸਕਦਾ ਹੈ ਪਰ ਜੇਕਰ ਤੁਹਾਡੀਆਂਂ ਫੋਟੋਆਂਂ ਉੱਥੋਂਂ ਡਿਲੀਟ ਹੋ ਗਈਆਂ ਹਨ ਤਾਂ ਤੁਸੀਂ ਉਨ੍ਹਾਂ ਡਿਲੀਟ ਕੀਤੀਆਂਂ ਫੋਟੋਆਂਂਤੇ ਵੀਡੀਓ ਨੂੰ 60 ਦਿਨਾਂ ਦੇ ਅੰਦਰ ਰੀਸਟੋਰ ਕਰ ਸਕਦੇ ਹੋ। ਜੇਕਰ ਤੁਹਾਡੀ ਫੋਟੋ ਡਿਲੀਟ ਹੋ ਚੁੱਕੀ ਹੈ ਤਾਂ ਹੁਣ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਅੱਜ ਅਸੀਂ ਤੁਹਾਨੂੰ ਡਿਲੀਟ ਕੀਤੀਆਂਂ ਫੋਟੋਆਂ ਨੂੰ ਰੀਸਟੋਰ ਕਰਨ ਦਾ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ…1. ਸਭ ਤੋਂ ਪਹਿਲਾਂ ਕੰਪਿਊਟਰ ਜਾਂ ਲੈਪਟਾਪ ’ਤੇ ਬ੍ਰਾਊਜ਼ਰ ’ਚ https://photos.google.com/ ਲਿੰਕ ’ਤੇ ਜਾ ਕੇ ਵੈੱਬ ’ਤੇ ਗੂਗਲ ਫੋਟੋਜ਼ ਖੋਲ੍ਹੋ।
2. ਇਸ ਪ੍ਰਕਿਰਿਆ ਲਈ, ਪਹਿਲਾਂ ਆਪਣੀ ਗੂਗਲ ਆਈਡੀ ਨਾਲ ਲੌਗਇਨ ਕਰੋ।
3. ਹੋਮਪੇਜ ’ਤੇ ਜਾਓ ਤੇ ਉੱਪਰ ਖੱਬੇ ਕੋਨੇ ’ਤੇ ਹੈਮਬਰਗਰ ਆਈਕਨ ’ਤੇ ਕਲਿੱਕ ਕਰੋ।
4. ਫਿਰ ਟ੍ਰੈਸ਼ ਵਿਕਲਪ ਦੀ ਚੋਣ ਕਰੋ।
5. ਇਸ ਤੋਂਂ ਬਾਅਦ, ਉਹ ਫੋਟੋਆਂਂ ਚੁਣੋ ਜੋ ਤੁਸੀਂ ਰਿਕਵਰ ਕਰਨਾ ਚਾਹੁੰਦੇ ਹੋ।
6. ਇਸ ਤੋਂਂਬਾਅਦ ਉੱਪਰ ਸੱਜੇ ਪਾਸੇ ਰੀਸਟੋਰ ਬਟਨ ’ਤੇ ਕਲਿੱਕ ਕਰੋ।
7. ਇਸ ਪ੍ਰਕਿਰਿਆਂ ਤੋਂਂਬਾਅਦ ਤੁਸੀਂ ਆਪਣੀਆਂਂ ਫੋਟੋਆਂਂ ਨੂੰ ਰੀਸਟੋਰ ਕਰ ਸਕਦੇ ਹੋ।
ਐਂਡਰਾਇਡ ਫੋਨ ’ਚ ਫੋਟੋ ਨੂੰ ਕਿਵੇਂਂ ਰੀਸਟੋਰ ਕਰਨੈ
1. ਐਂਡਰਾਇਡ ਸੰਸਕਰਣ ’ਚ ਗੂਗਲ ਫੋਟੋਜ਼ ’ਚ ਡਿਲੀਟ ਕੀਤੀਆਂਂਫੋਟੋਆਂਂ ਨੂੰ ਵਾਪਸ ਪ੍ਰਾਪਤ ਕਰਨ ਲਈ, ਪਹਿਲਾਂ
ਤੁਹਾਨੂੰ ਗੂਗਲ ਫੋਟੋਜ਼ ਨੂੰ ਖੋਲ੍ਹਣਾ ਹੋਵੇਗਾ।
2. ਇਸ ਤੋਂਂ ਬਾਅਦ ਉੱਪਰ ਖੱਬੇ ਕੋਨੇ ’ਚ ਹੈਮਬਰਗਰ ਆਈਕਨ ’ਤੇ ਟੈਪ ਕਰੋ। ਇਸ ਤੋਂਂ ਬਾਅਦ ਟ੍ਰੈਸ਼ ਆਪਸ਼ਨ ਨੂੰ ਚੁਣਨਾ ਹੋਵੇਗਾ।
3. ਫਿਰ ਉਹ ਫੋਟੋਆਂਂ ਚੁਣੋ ਜਿਨ੍ਹਾਂ ਨੂੰ ਤੁਸੀਂ ਰੀਸਟੋਰ ਕਰਨਾ ਚਾਹੁੰਦੇ ਹੋ।
4. ਇਸ ਤੋਂ ਬਾਅਦ ਰੀਸਟੋਰ ਬਟਨ ’ਤੇ ਕਲਿੱਕ ਕਰੋ। ਇਸ ਤਰ੍ਹਾਂ ਡਿਲੀਟ ਕੀਤੀਆਂਂ ਫੋਟੋਆਂਂ ਨੂੰ ਰੀਸਟੋਰ ਕੀਤਾ ਜਾ ਸਕਦਾ ਹੈ।
5. iOS ਡਿਵਾਈਸ ’ਚ ਵੀ ਸਭ ਤੋਂਂ ਪਹਿਲਾਂ, ਗੂਗਲ ਫੋਟੋਜ਼ ਨੂੰ ਖੋਲ੍ਹਣਾ ਹੋਵੇਗਾ।
6. ਇਸ ਤੋਂਂ ਬਾਅਦ ਉੱਪਰ ਖੱਬੇ ਕੋਨੇ ’ਚ ਹੈਮਬਰਗਰ ਆਈਕਨ ’ਤੇ ਟੈਪ ਕਰੋ।
7. ਇਸ ਤੋਂਂ ਬਾਅਦ ਬਿਨ ਆਪਸ਼ਨ ਨੂੰ ਚੁਣਨਾ ਹੋਵੇਗਾ।
8. ਫਿਰ ਸਿਖਰ ਤੇ ਖੱਬੇ ਪਾਸੇ ਦੀਆਂ ਤਿੰਨ ਬਿੰਦੀਆਂਂ’ਤੇ ਟੈਪ ਕਰੋ।
9. ਇਸ ਤੋਂਂ ਬਾਅਦ ਸਿਲੈਕਟ ਆਪਸ਼ਨ ’ਤੇ ਕਲਿੱਕ ਕਰੋ।
10. ਫਿਰ ਫੋਟੋ ਨੂੰ ਚੁਣਨਾ ਹੋਵੇਗਾ। ਕੰਮ ਪੂਰਾ ਹੋਣ ਤੋਂਂ ਬਾਅਦ, ਫੋਟੋ ਨੂੰ ਰੀਸਟੋਰ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਤੁਸੀਂ ਫੋਟੋ ਨੂੰ ਰੀਸਟੋਰ ਕਰ ਸਕੋਗੇ।