15000 ਰੁਪਏ ਤੋਂ ਵੱਧ ਕੀਮਤ ਵਾਲਾ Samsung ਦਾ ਇਹ 5G ਫ਼ੋਨ ‘ਇਸ ਆਫ਼ਰਜ਼ ਨਾਲ ਬਸ 999 ਰੁਪਏ ’ਚ ਹੋ ਜਾਵੇਗਾ ਤੁਹਾਡਾ

ਸੈਮਸੰਗ ਸਮੇਂ-ਸਮੇਂ ‘ਤੇ ਆਪਣੇ ਗਾਹਕਾਂ ਲਈ ਕਈ ਡਿਵਾਈਸਾਂ ਲਿਆਉਂਦੀ ਰਹਿੰਦੀ ਹੈ ਜੋ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ‘ਚ ਰੱਖ ਕੇ ਬਣਾਈਆਂ ਜਾਂਦੀਆਂ ਹਨ। ਜੁਲਾਈ 2023 ‘ਚ ਲਾਂਚ ਹੋਏ Samsung Galaxy M34 5G ਦਾ ਵੀ ਇਸ ਲਿਸਟ ‘ਚ ਨਾਂ ਹੈ। ਇਸ ਸਮਾਰਟਫੋਨ ਨੂੰ ਭਾਰਤ ‘ਚ 16,999 ਰੁਪਏ ਦੀ ਕੀਮਤ ‘ਤੇ ਲਾਂਚ ਕੀਤਾ ਗਿਆ ਸੀ ਜਿਸ ਦੇ ਕੁਝ ਦਿਨਾਂ ਬਾਅਦ ਕੰਪਨੀ ਨੇ ਆਪਣੇ ਗਾਹਕਾਂ ਲਈ ਇਸ ਦਾ ਨਵਾਂ ਸਟੋਰੇਜ ਵਰਜ਼ਨ ਲਾਂਚ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਡਿਵਾਈਸ ਨੂੰ Amazon ‘ਤੇ 15999 ਰੁਪਏ ਦੀ ਕੀਮਤ ‘ਤੇ ਲਿਸਟ ਕੀਤਾ ਗਿਆ ਹੈ ਜਿਸ ‘ਤੇ ਤੁਹਾਨੂੰ ਐਕਸਚੇਂਜ ਬੋਨਸ ਤੇ ਬੈਂਕ ਆਫ਼ਰ ਮਿਲ ਰਹੇ ਹਨ। ਇਸ ਫੋਨ ‘ਚ ਤੁਹਾਨੂੰ 6000mAh ਦੀ ਬੈਟਰੀ, 120Hz ਰਿਫਰੈਸ਼ ਰੇਟ ਤੇ 50MP ਕੈਮਰਾ ਮਿਲਦਾ ਹੈ। ਆਓ ਜਾਣਦੇ ਹਾਂ ਇਸ ਬਾਰੇ।

ਕੀਮਤ ਤੇ ਆਫ਼ਰ ਦੀ ਗੱਲ ਕਰੀਏ ਤਾਂ ਇੱਥੇ ਅਸੀਂ 6GB ਰੈਮ 128GB ਸਟੋਰੇਜ ਮਾਡਲ ਬਾਰੇ ਗੱਲ ਕੀਤੀ ਹੈ ਜਿਸ ਦੀ ਕੀਮਤ 15,999 ਰੁਪਏ ਹੈ।

ਆਫ਼ਰਜ਼ ਦੀ ਗੱਲ ਕਰੀਏ ਤਾਂ Amazon ਇਸ ਫੋਨ ‘ਤੇ ਕਈ ਬੈਂਕ ਆਫ਼ਰ ਦੇ ਰਿਹਾ ਹੈ ਜਿਸ ‘ਚ SBI ਕ੍ਰੈਡਿਟ ਕਾਰਡ ‘ਤੇ 1000 ਰੁਪਏ ਦਾ ਡਿਸਕਾਊਂਟ, Samsung Axis Signature ਕਾਰਡ ‘ਤੇ 2500 ਰੁਪਏ ਦਾ ਡਿਸਕਾਊਂਟ ਅਤੇ Axis Infinite ਕ੍ਰੈਡਿਟ ਕਾਰਡ ‘ਤੇ 5000 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ।

ਇਸ ਤੋਂ ਇਲਾਵਾ ਕੰਪਨੀ ਇਸ ਫੋਨ ‘ਤੇ ਐਕਸਚੇਂਜ ਆਫ਼ਰਜ਼ ਵੀ ਦੇ ਰਹੀ ਹੈ ਜਿਸ ਰਾਹੀਂ ਤੁਸੀਂ ਇਸ ਫੋਨ ‘ਤੇ 15000 ਰੁਪਏ ਤੱਕ ਦਾ ਡਿਸਕਾਊਂਟ ਲੈ ਸਕਦੇ ਹੋ ਅਤੇ ਇਸ ਦੀ ਕੀਮਤ 999 ਰੁਪਏ ਹੋ ਜਾਵੇਗੀ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...