ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਦੁਨੀਆ ਭਰ ‘ਚ ਵੱਖ-ਵੱਖ ਬਹਿਸਾਂ ਚੱਲ ਰਹੀਆਂ ਹਨ। ਏਆਈ ਕਾਰਨ ਲੋਕਾਂ ਦੀਆਂ ਨੌਕਰੀਆਂ ਖੁੱਸਣ ਦਾ ਵੀ ਖਤਰਾ ਹੈ। ਇਸ ਲੜੀ ‘ਚ IMF ਮੁਖੀ ਨੇ AI ਨੂੰ ਲੈ ਕੇ ਕਈ ਗੱਲਾਂ ਕਹੀਆਂ ਹਨ।
ਨਿਊਜ਼ ਏਜੰਸੀ ਏਐਫਪੀ ਅਨੁਸਾਰ ਮੁਦਰਾ ਫੰਡ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜਾਰਜੀਵਾ ਨੇ ਮੰਨਿਆ ਕਿ ਏਆਈ ਤਕਨਾਲੋਜੀ ਮਨੁੱਖੀ ਨੌਕਰੀਆਂ ਲਈ ਖਤਰਾ ਪੈਦਾ ਕਰ ਰਹੀ ਹੈ।
ਨੌਕਰੀਆਂ ਖੁੱਸਣ ਦਾ ਸੰਕਟ ਦੁਨੀਆ ਭਰ ਵਿੱਚ ਜਾਰੀ ਹੈ। ਉਤਪਾਦਕਤਾ ਵਧਾਉਣ ਲਈ ਨਵੀਂ ਤਕਨੀਕ ਕੰਪਨੀਆਂ ਦੀ ਪਸੰਦ ਬਣ ਰਹੀ ਹੈ। ਇਹ ਤਕਨੀਕ ਗਲੋਬਲ ਵਿਕਾਸ ਨੂੰ ਉਤਸ਼ਾਹਿਤ ਕਰ ਰਹੀ ਹੈ।ਅੰਤਰਰਾਸ਼ਟਰੀ ਮੁਦਰਾ ਫੰਡ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲਿਨਾ ਜਾਰਜੀਵਾ ਨੇ ਸਵਿਟਜ਼ਰਲੈਂਡ ਦੇ ਦਾਵੋਸ ‘ਚ ਸਾਲਾਨਾ ਵਿਸ਼ਵ ਆਰਥਿਕ ਫੋਰਮ ਲਈ ਰਵਾਨਾ ਹੋਣ ਤੋਂ ਪਹਿਲਾਂ ਇਕ ਇੰਟਰਵਿਊ ‘ਚ AI ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਏਆਈ ਅਰਥਵਿਵਸਥਾਵਾਂ ਵਿੱਚ 60 ਪ੍ਰਤੀਸ਼ਤ ਨੌਕਰੀਆਂ ਨੂੰ ਪ੍ਰਭਾਵਿਤ ਕਰੇਗਾ।
IMF ਦੀ ਨਵੀਂ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕ੍ਰਿਸਟਾਲੀਨਾ ਜਾਰਜੀਵਾ ਨੇ ਕਿਹਾ ਹੈ ਕਿ ਵਿਕਾਸਸ਼ੀਲ ਦੇਸ਼ਾਂ ‘ਚ AI ਦਾ ਪ੍ਰਭਾਵ ਘੱਟ ਹੋਣ ਦੀ ਉਮੀਦ ਹੈ।
ਵਿਸ਼ਵ ਪੱਧਰ ‘ਤੇ ਲਗਪਗ 40 ਪ੍ਰਤੀਸ਼ਤ ਨੌਕਰੀਆਂ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਆਪਣੀ ਗੱਲ ਨੂੰ ਅੱਗੇ ਲੈ ਕੇ ਜਾਰਜੀਵਾ ਨੇ ਕਿਹਾ ਕਿ ਇਹ ਪ੍ਰਭਾਵ ਵਧੇਗਾ ਕਿਉਂਕਿ ਉੱਚ-ਕੁਸ਼ਲ ਨੌਕਰੀਆਂ ਦੇ ਵਧਣ ਨਾਲ ਵਧਣ ਲੱਗੇਗਾ।