Realme 12 Pro Series ਦੀ ਲਾਂਚਿੰਗ ਡੇਟ ਤੋਂ ਹਟਿਆ ਪਰਦਾ

Realme ਆਪਣੇ ਯੂਜ਼ਰਜ਼ ਲਈ Realme 12 Pro ਸੀਰੀਜ਼ 5G ਲਾਂਚ ਕਰਨ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਸੀਰੀਜ਼ ਨੂੰ ਲੈ ਕੇ ਲਗਾਤਾਰ ਚਰਚਾ ਬਣੀ ਹੋਈ ਹੈ।

ਇਸ ਲੜੀ ‘ਚ ਕੰਪਨੀ ਨੇ Realme 12 Pro Series 5G ਦੀ ਲਾਂਚ ਡੇਟ ਦਾ ਖੁਲਾਸਾ ਕੀਤਾ ਹੈ। ਕੰਪਨੀ ਆਪਣੀ ਆਉਣ ਵਾਲੀ ਸੀਰੀਜ਼ Realme 12 Pro Series 5G ਨੂੰ ਇਸ ਮਹੀਨੇ ਲਾਂਚ ਕਰਨ ਜਾ ਰਹੀ ਹੈ।

Realme 12 Pro Series 5G ਦੇ ਬਾਰੇ ‘ਚ ਲਾਂਚ ਦੀ ਜਾਣਕਾਰੀ ਮਿਲੀ ਹੈ। ਕੰਪਨੀ ਵੱਲੋਂ ਅਧਿਕਾਰਤ ਜਾਣਕਾਰੀ ਸਾਹਮਣੇ ਆਈ ਹੈ। Realme 12 Pro Series 5G ਨੂੰ 29 ਜਨਵਰੀ ਨੂੰ ਲਾਂਚ ਕੀਤਾ ਜਾ ਰਿਹਾ ਹੈ। Realme ਨੇ ਇਸ ਸੀਰੀਜ਼ ਦੀ ਲਾਂਚ ਡੇਟ ਦੇ ਬਾਰੇ ‘ਚ ਪੋਸਟਰ ਜਾਰੀ ਕੀਤਾ ਹੈ। ਇਸ ਪੋਸਟਰ ਦੇ ਨਾਲ ਕੰਪਨੀ ਨੇ ਲਾਂਚ ਈਵੈਂਟ ਦੀ ਤਰੀਕ ਬਾਰੇ ਜਾਣਕਾਰੀ ਦਿੰਦੇ ਹੋਏ Realme 12 Pro+ ਫੋਨ ਨੂੰ ਦਿਖਾਇਆ ਹੈ।

ਕੰਪਨੀ ਨੇ ਭਾਰਤੀ ਵੈੱਬਸਾਈਟ ‘ਤੇ ਇਕ ਪੋਸਟਰ ਜਾਰੀ ਕੀਤਾ ਹੈ। ਇਸ ਪੋਸਟਰ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਇਸ ਫੋਨ ਨੂੰ ਇਸੇ ਦਿਨ ਭਾਰਤੀ ਬਾਜ਼ਾਰ ਲਈ ਲਾਂਚ ਕੀਤਾ ਜਾਵੇਗਾ।

ਕੰਪਨੀ ਪੇਰੀਸਕੋਪ ਟੈਲੀਫੋਟੋ ਕੈਮਰੇ ਦੇ ਨਾਲ Realme 12 Pro+ ਨੂੰ ਲਿਆਉਣ ਜਾ ਰਹੀ ਹੈ। ਲਾਂਚਿੰਗ ਡੇਟ ਦੀ ਜਾਣਕਾਰੀ ਤੋਂ ਬਾਅਦ Realme 12 Pro ਲਾਈਨਅਪ ਦੇ ਬਾਰੇ ‘ਚ ਨਵੇਂ ਅਪਡੇਟਸ ਸਾਹਮਣੇ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਸੀਰੀਜ਼ ਪਿਛਲੇ ਸਾਲ ਲਾਂਚ ਕੀਤੀ ਗਈ Realme 11 Pro ਸੀਰੀਜ਼ ਦਾ ਸਕਸੈਸਰ ਹੈ।

ਰਿਪੋਰਟਾਂ ਦੀ ਮੰਨੀਏ ਤਾਂ Realme 12 Pro Series 5G ਨਾਲ ਕੰਪਨੀ Realme 12 Pro ਤੇ 12 Pro+ ਲਿਆ ਸਕਦੀ ਹੈ। Realme ਦੀ ਇਸ ਸੀਰੀਜ਼ ਨੂੰ ਲੈ ਕੇ ਭਾਰਤੀ ਵੈੱਬਸਾਈਟ ‘ਤੇ ਲੈਂਡਿੰਗ ਪੇਜ ਵੀ ਤਿਆਰ ਕੀਤਾ ਗਿਆ ਹੈ। ਇਸ ਪੇਜ ‘ਤੇ ਭਾਰਤ ‘ਚ ਫੋਨ ਦੇ ਲਾਂਚ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੀਰੀਜ਼ ਨੂੰ 200MP ਕੈਮਰੇ ਨਾਲ ਦਿਖਾਇਆ ਗਿਆ ਹੈ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...