ਜੇਕਰ ਤੁਸੀਂ ਘਰੇਲੂ ਸੁਰੱਖਿਆ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ Xiaomi ਨੇ ਹਾਲ ਹੀ ਵਿੱਚ ਭਾਰਤ ਵਿੱਚ 360 ਹੋਮ ਸਕਿਓਰਿਟੀ ਕੈਮਰਾ 2K ਲਾਂਚ ਕੀਤਾ ਹੈ। ਇਹ ਕੰਪਨੀ ਦਾ ਤੀਜਾ ਕੈਮਰਾ ਹੈ ਜਿਸ ਨੂੰ ਭਾਰਤ ‘ਚ ਲਾਂਚ ਕੀਤਾ ਗਿਆ ਹੈ। ਇਹ ਕੈਮਰਾ ਤੁਹਾਡੀ ਗੈਰਹਾਜ਼ਰੀ ਵਿੱਚ ਤੁਹਾਡੇ ਘਰ ਦੀ ਰੱਖਿਆ ਕਰਦਾ ਹੈ। ਇੱਥੇ ਅਸੀਂ ਇਸ ਦੇ ਸਪੈਸੀਫਿਕੇਸ਼ਨਜ਼ ਤੇ ਕੀਮਤ ਬਾਰੇ ਜਾਣ ਰਹੇ ਹਾਂ।
Xiaomi 360 ਕੈਮਰੇ ‘ਚ f/1.6 ਅਪਰਚਰ ਵਾਲਾ 3 ਮੈਗਾਪਿਕਸਲ ਕੈਮਰਾ ਹੈ। ਇਹ 1920 x 1080 ਪਿਕਸਲ ਰੈਜ਼ੋਲਿਊਸ਼ਨ ਨਾਲ ਐਚਡੀ ਵੀਡੀਓ ਅਤੇ 2304 x 1296 ਪਿਕਸਲ ਰੈਜ਼ੋਲਿਊਸ਼ਨ ਨਾਲ 2K ਵੀਡੀਓ ਰਿਕਾਰਡ ਕਰ ਸਕਦਾ ਹੈ। ਇਸ ਵਿੱਚ 360 ਡਿਗਰੀ ਤੇ 108 ਡਿਗਰੀ ਵਿਊਇੰਗ ਐਂਗਲ ਹੈ, ਇਸ ਵਿਚ ਬਲਾਈਂਟ ਸਪਾਟ ਨਹੀਂ ਦਿੱਤੇ ਗਏਹਨ। Xiaomi ਦਾ ਇਹ ਸੁਰੱਖਿਆ ਕੈਮਰਾ ਅੰਡਰਐਕਸਪੋਜ਼ਡ ਤੇ ਓਵਰਐਕਸਪੋਜ਼ਡ ਦ੍ਰਿਸ਼ਾਂ ਨੂੰ ਬਿਹਤਰ ਢੰਗ ਨਾਲ ਦਿਖਾਉਣ ਦੇ ਸਮਰੱਥ ਹੈ। ਚੀਜ਼ਾਂ ਦੀ ਸਪਸ਼ਟਤਾ ਲਈ ਗਤੀਸ਼ੀਲ ਰੇਂਜ ਦਾ ਸਮਰਥਨ ਕਰਦਾ ਹੈ। ਖਾਸ ਗੱਲ ਇਹ ਹੈ ਕਿ ਕੈਮਰਾ ਘੱਟ ਰੋਸ਼ਨੀ ‘ਚ ਚੰਗੀ ਵਿਜ਼ੂਅਲ ਕੁਆਲਿਟੀ ਦੇ ਨਾਲ ਵੀਡੀਓ ਰਿਕਾਰਡ ਕਰ ਸਕਦਾ ਹੈ। ਇਹ ਨਾਈਟ ਵਿਜ਼ਨ ਪ੍ਰਭਾਵ ਨੂੰ ਪ੍ਰਾਪਤ ਕਰਨ ਲਈ ਆਈਆਰ ਲਾਈਟਾਂ ਦੀ ਵੀ ਵਰਤੋਂ ਕਰਦਾ ਹੈ। ਸੁਰੱਖਿਆ ਕੈਮਰਿਆਂ ਦੀ ਇੱਕੋ ਸਮੇਂ ਕਈ ਡਿਵਾਈਸਾਂ ਰਾਹੀਂ ਨਿਗਰਾਨੀ ਕੀਤੀ ਜਾ ਸਕਦੀ ਹੈ। ਯੂਜ਼ਰ ਇਸਨੂੰ ਟੈਬਲੇਟ, ਲੈਪਟਾਪ ਤੇ ਡੈਸਕਟਾਪ ਜ਼ਰੀਏ ਆਸਾਨੀ ਨਾਲ ਅਪਰੇਟ ਕਰ ਸਕਦੇ ਹੋ। ਇਸ ‘ਚ 256 ਜੀਬੀ ਸਟੋਰੇਜ ਦਿੱਤੀ ਗਈ ਹੈ।ਇਸ ਕੈਮਰੇ ਨੂੰ 3,299 ਰੁਪਏ ਦੀ ਕੀਮਤ ‘ਚ ਲਾਂਚ ਕੀਤਾ ਗਿਆ ਹੈ। ਇਸ ਨੂੰ Mi.com ਅਤੇ ਕੰਪਨੀ ਦੇ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ।