OnePlus ਇਨ੍ਹੀਂ ਦਿਨੀਂ ਆਉਣ ਵਾਲੀ OnePlus 12 ਸੀਰੀਜ਼ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਨੂੰ 23 ਜਨਵਰੀ ਨੂੰ ਗਲੋਬਲ ਮਾਰਕੀਟ ‘ਚ ਲਾਂਚ ਕੀਤਾ ਜਾਵੇਗਾ। ਇਹ ਫੋਨ ਚੀਨੀ ਬਾਜ਼ਾਰ ‘ਚ ਪਹਿਲਾਂ ਤੋਂ ਹੀ ਉਪਲੱਬਧ ਹੈ ਅਤੇ ਇਸ ਬਾਰੇ ਜ਼ਿਆਦਾਤਰ ਜਾਣਕਾਰੀ ਪਹਿਲਾਂ ਹੀ ਮੌਜੂਦ ਹੈ। ਪਰ ਹਾਲ ਹੀ ‘ਚ ਇਸ ਫੋਨ ਦੀ ਕੀਮਤ ਐਮਾਜ਼ਾਨ ‘ਤੇ ਲਿਸਟ ਕੀਤੀ ਗਈ ਹੈ। ਆਓ ਜਾਣਦੇ ਹਾਂ ਇਸ ਬਾਰੇ।
ਆਉਣ ਵਾਲੇ ਫੋਨਾਂ ਦੀ ਕੀਮਤ ਬਾਰੇ ਕੰਪਨੀ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਐਮਾਜ਼ਾਨ ‘ਤੇ ਇਸ ਦੀਆਂ ਕੀਮਤਾਂ ਦਾ ਖੁਲਾਸਾ ਹੋਇਆ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਫੋਨ ਭਾਰਤ ‘ਚ 12 ਜੀਬੀ ਰੈਮ ਤੇ 256 ਜੀਬੀ ਸਟੋਰੇਜ ਨਾਲ ਲਾਂਚ ਕੀਤਾ ਜਾਵੇਗਾ।
ਇਸ ਦੀ ਕੀਮਤ 69,999 ਰੁਪਏ ਹੋਵੇਗੀ। ਹਾਲਾਂਕਿ, ਇਹ ਧਿਆਨ ਵਿੱਚ ਰੱਖਣ ਯੋਗ ਹੈ ਕਿ ਇਹ ਕੀਮਤਾਂ ਗ਼ਲਤੀ ਨਾਲ ਐਮਾਜ਼ਾਨ ‘ਤੇ ਸਾਹਮਣੇ ਆਈਆਂ ਹਨ। ਅਜਿਹੇ ‘ਚ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ ਕਿ ਫੋਨ ਨੂੰ ਇਸ ਕੀਮਤ ‘ਤੇ ਹੀ ਲਿਆਂਦਾ ਜਾਵੇਗਾ।
ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਇਹ ਫੋਨ ਪਹਿਲਾਂ ਹੀ ਚੀਨ ਵਿੱਚ ਉਪਲਬਧ ਹੈ ਤੇ ਇਸ ਨੂੰ ਭਾਰਤ ਵਿੱਚ ਵੀ ਉਸੇ ਸਪੈਕਸ ਦੇ ਨਾਲ ਲਿਆਉਣ ਦੀ ਸੰਭਾਵਨਾ ਹੈ।
ਪਰਫਾਰਮੈਂਸ ਲਈ ਇਸ ‘ਚ Snapdragon 8 Gen 3 Soc ਚਿਪਸੈੱਟ ਦਿੱਤਾ ਜਾ ਸਕਦਾ ਹੈ।
ਫੋਨ ਐਂਡ੍ਰਾਇਡ 14 ਆਪਰੇਟਿੰਗ ਸਿਸਟਮ ‘ਤੇ ਚੱਲੇਗਾ ਅਤੇ ਇਸ ‘ਚ 24 LPDDR5X ਰੈਮ ਹੋਵੇਗੀ।
OnePlus 12 ‘ਚ 6.82-ਇੰਚ ਦੀ ਕਵਾਡ ਡਿਸਪਲੇਅ ਹੈ। ਇਸ ਡਿਸਪਲੇ ‘ਚ 1440×3168 ਪਿਕਸਲ ਰੈਜ਼ੋਲਿਊਸ਼ਨ ਸਪੋਰਟ ਹੋਵੇਗਾ।
ਫੋਨ ਦੇ ਬੈਕ ਪੈਨਲ ‘ਤੇ ਹੈਸਲਬੈਂਡ ਬ੍ਰਾਂਡਿੰਗ ਦੇ ਨਾਲ ਟ੍ਰਿਪਲ ਕੈਮਰਾ ਦਿੱਤਾ ਜਾਵੇਗਾ ਅਤੇ ਸੈਲਫੀ ਲਈ 32 ਮੈਗਾਪਿਕਸਲ ਦਾ ਕੈਮਰਾ ਉਪਲੱਬਧ ਹੋਣ ਦੀ ਉਮੀਦ ਹੈ।