Republic Day Sale 2024 ‘ਚ iPhone 13 ਦੀਆਂ ਕੀਮਤਾਂ ਹੋ ਗਈਆਂ ਸਸਤੀਆਂ

ਜੇਕਰ ਤੁਸੀਂ ਘੱਟ ਕੀਮਤ ‘ਤੇ ਆਈਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ। ਪਰ ਜੇਕਰ ਘੱਟ ਬਜਟ ਕਾਰਨ ਅਜਿਹਾ ਨਹੀਂ ਹੋ ਰਿਹਾ ਹੈ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਕਿਉਂਕਿ ਐਮਾਜ਼ਾਨ ਗ੍ਰੇਟ ਰਿਪਬਲਿਕ ਡੇ ਸੇਲ 2024 ‘ਚ ਆਈਫੋਨ 13 ਨੂੰ ਸਸਤੇ ਮੁੱਲ ‘ਤੇ ਖਰੀਦਣ ਦਾ ਮੌਕਾ ਮਿਲ ਸਕਦਾ ਹੈ। Amazon ਦੀ ਇਹ ਸੇਲ 13 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ‘ਚ ਛੋਟ ਦਿੱਤੀ ਜਾਵੇਗੀ। ਆਓ ਜਾਣਦੇ ਹਾਂ ਇਸ ਬਾਰੇ।ਐਮਾਜ਼ਾਨ ਦੀ ਇਸ ਸੇਲ ‘ਚ ਤੁਹਾਨੂੰ ਆਈਫੋਨ 13 ਨੂੰ ਬਹੁਤ ਘੱਟ ਕੀਮਤ ‘ਤੇ ਖਰੀਦਣ ਦਾ ਮੌਕਾ ਮਿਲੇਗਾ। ਫਿਲਹਾਲ ਇਸ ਫੋਨ ਦੀ ਕੀਮਤ ਈ-ਕਾਮਰਸ ਸਾਈਟ ਐਮਾਜ਼ਾਨ ‘ਤੇ 52,999 ਰੁਪਏ ‘ਚ ਵਿਕਰੀ ਲਈ ਲਿਸਟ ਕੀਤੀ ਗਈ ਹੈ। ਪਰ ਸੇਲ ਸ਼ੁਰੂ ਹੋਣ ਤੋਂ ਬਾਅਦ ਇਸ ਦੀ ਕੀਮਤ 50,000 ਰੁਪਏ ਤੋਂ ਘੱਟ ਹੋ ਸਕਦੀ ਹੈ।ਦਰਅਸਲ, ਸੇਲ 13 ਜਨਵਰੀ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਰ ਪ੍ਰਾਈਮ ਗਾਹਕਾਂ ਨੂੰ 13 ਜਨਵਰੀ ਦੀ ਅੱਧੀ ਰਾਤ 12 ਤੋਂ ਖਰੀਦਦਾਰੀ ਲਈ ਪਹੁੰਚ ਦਿੱਤੀ ਜਾਵੇਗੀ ਅਤੇ ਉਹ ਸਾਰੇ ਆਫਰਜ਼ ਅਤੇ ਛੋਟਾਂ ਦਾ ਲਾਭ ਲੈ ਸਕਣਗੇ। ਇਸ ਫ਼ੋਨ ‘ਤੇ SBI ਬੈਂਕ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ‘ਤੇ ਤੁਰੰਤ ਛੋਟ ਦਾ ਲਾਭ ਉਠਾਇਆ ਜਾ ਸਕਦਾ ਹੈ।

ਇਸ ਫੋਨ ‘ਚ 6.1-ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇ ਹੈ ਜੋ 1200 nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ।

ਇਸ ‘ਚ Apple A15 Bionic ਚਿਪਸੈੱਟ ਦਿੱਤਾ ਗਿਆ ਹੈ।

ਆਈਫੋਨ 13 ‘ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ‘ਚ 12 ਮੈਗਾਪਿਕਸਲ ਦਾ ਪ੍ਰਾਇਮਰੀ ਤੇ 12 ਮੈਗਾਪਿਕਸਲ ਦਾ ਅਲਟਰਾਵਾਈਡ ਸੈਂਸਰ ਦਿੱਤਾ ਗਿਆ ਹੈ।

ਸੈਲਫੀ ਲਈ 12 ਮੈਗਾਪਿਕਸਲ ਦਾ ਸੈਂਸਰ ਵੀ ਦਿੱਤਾ ਗਿਆ ਹੈ।

ਕਨੈਕਟੀਵਿਟੀ ਲਈ ਫੋਨ ‘ਚ 5G, 4G LTE, ਬਲੂਟੁੱਥ 5, ਲਾਈਟਨਿੰਗ ਪੋਰਟ ਹੈ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...