ਐਮਾਜ਼ੌਨ ਤੇ ਫਲਿੱਪਕਾਰਟ ਵਰਗੀਆਂ ਈ-ਕਾਮਰਜ਼ ਸਾਈਟਾਂ ਆਪਣੇ ਗਾਹਕਾਂ ਲਈ ਸਮੇਂ-ਸਮੇਂ ‘ਤੇ ਮੈਗਾ ਵਿਕਰੀ ਦਾ ਪ੍ਰਬੰਧ ਕਰਦੀਆਂ ਹਨ। ਹਾਲ ਹੀ ‘ਚ ਐਮਾਜ਼ੌਨ ਦੀ ਰਿਪਬਲਿਕ ਡੇਅ ਸੇਲ ਦੀ ਜਾਣਕਾਰੀ ਸਾਹਮਣੇ ਆਈ ਹੈ। ਹੁਣ ਫਲਿੱਪਕਾਰਟ ਨੇ ਆਪਣੀ ਫਲਿੱਪਕਾਰਟ ਰਿਪਬਲਿਕ ਡੇਅ ਸੇਲ 2024 ਸੇਲ ਦਾ ਐਲਾਨ ਕੀਤਾ ਹੈ।
ਇਹ ਸੇਲ 14 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ‘ਚ ਟੀਵੀ, ਵਾਸ਼ਿੰਗ ਮਸ਼ੀਨ ਅਤੇ ਫਰਿੱਜ ਵਰਗੇ ਇਲੈਕਟ੍ਰਾਨਿਕ ਡਿਵਾਈਸਾਂ ਤੋਂ ਇਲਾਵਾ ਤੁਹਾਨੂੰ ਫੈਸ਼ਨ ਤੇ ਲਾਈਫਸਟਾਈਲ ਬ੍ਰਾਂਡਸ ‘ਤੇ ਵੀ ਬੰਪਰ ਡਿਸਕਾਊਂਟ ਮਿਲੇਗਾ। ਅੱਜ ਅਸੀਂ ਤੁਹਾਨੂੰ ਫਲਿੱਪਕਾਰਟ ਦੀ ਇਸ ਖਾਸ ਸੇਲ ਨਾਲ ਜੁੜੀਆਂ ਸਾਰੀਆਂ ਜ਼ਰੂਰੀ ਗੱਲਾਂ ਬਾਰੇ ਦੱਸਾਂਗੇ।
ਫਲਿੱਪਕਾਰਟ ਨੇ ਇਸਦੇ ਲਈ ਇੱਕ ਸਮਰਪਿਤ ਵੈਬਸਾਈਟ ਤਿਆਰ ਕੀਤੀ ਹੈ, ਜਿਸ ਵਿੱਚ ਤੁਹਾਨੂੰ ਇਸ ਬਾਰੇ ਸਾਰੀ ਲੋੜੀਂਦੀ ਜਾਣਕਾਰੀ ਮਿਲੇਗੀ।
ਇਹ ਸੇਲ 14 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ ਅਤੇ 19 ਜਨਵਰੀ ਤੱਕ ਲਾਈਵ ਰਹੇਗੀ।
ਹਰ ਵਾਰ ਦੀ ਤਰ੍ਹਾਂ, ਕੰਪਨੀ ਆਪਣੇ ਪਲੱਸ ਮੈਂਬਰਾਂ ਨੂੰ ਇਸ ਸੇਲ ਲਈ ਇਕ ਦਿਨ ਪਹਿਲਾਂ ਹੀ ਪਹੁੰਚ ਦੇਵੇਗੀ, ਯਾਨੀ ਜੇਕਰ ਤੁਸੀਂ ਪਲੱਸ ਮੈਂਬਰ ਹੋ, ਤਾਂ ਤੁਸੀਂ 13 ਜਨਵਰੀ ਤੋਂ ਹੀ ਇਸ ਸੇਲ ‘ਚ ਖਰੀਦਦਾਰੀ ਕਰ ਸਕੋਗੇ। ਵੈੱਬਸਾਈਟ ‘ਚ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਗਣਤੰਤਰ ਦਿਵਸ ਸੇਲ ‘ਚ ਫਲਿੱਪਕਾਰਟ ਮੋਬਾਈਲ ਫੋਨ, ਲੈਪਟਾਪ, ਟੈਬਲੇਟ, ਸਮਾਰਟਵਾਚ, ਈਅਰਬਡਜ਼ ਤੇ ਸਮਾਰਟ ਟੀ ਵਰਗੇ ਘਰੇਲੂ ਉਪਕਰਨਾਂ ‘ਤੇ ਸ਼ਾਨਦਾਰ ਡੀਲ ਅਤੇ ਬੰਪਰ ਡਿਸਕਾਊਂਟ ਦੇ ਨਾਲ ਕਈ ਖਾਸ ਆਫਰ ਦੇ ਰਿਹਾ ਹੈ।
ਇਸ ਤੋਂ ਇਲਾਵਾ ਫਲਿੱਪਕਾਰਟ ਤੁਹਾਨੂੰ ਬੈਂਕ ਆਫਰ ਦੇ ਰਿਹਾ ਹੈ, ਜਿਸ ‘ਚ ਕੁਝ ਚੁਣੇ ਹੋਏ ਬੈਂਕ ਸ਼ਾਮਲ ਹਨ। ਤੁਸੀਂ ਇਸ ਸੇਲ ਦੌਰਾਨ ਵੱਡੀ ਛੋਟ ਦੇ ਨਾਲ ਐਪਲ, ਸੈਮਸੰਗ, ਗੂਗਲ ਅਤੇ ਰੀਅਲਮੀ ਵਰਗੇ ਸਮਾਰਟਫੋਨ ਬ੍ਰਾਂਡਾਂ ਤੋਂ ਡਿਵਾਈਸ ਖਰੀਦ ਸਕਦੇ ਹੋ।
ਜਦੋਂ ਤੁਸੀਂ ਇਸ ਦੀਆਂ ਸੂਚੀਆਂ ਦੀ ਜਾਂਚ ਕਰਦੇ ਹੋ, ਤਾਂ ਤੁਸੀਂ ਕੁਝ ਫਲੈਗਸ਼ਿਪ ਡਿਵਾਈਸਾਂ ਜਿਵੇਂ ਕਿ iPhone 14 ਅਤੇ Pixel 7a ‘ਤੇ ਛੋਟ ਪ੍ਰਾਪਤ ਕਰਨ ਦੀ ਉਮੀਦ ਕਰ ਸਕਦੇ ਹੋ।
ਇਸ ਤੋਂ ਇਲਾਵਾ ਫਲਿੱਪਕਾਰਟ ਦੇ ਕੁਝ ਸਮਾਰਟਫੋਨਜ਼ ਦੇ ਬੈਨਰ ਵੀ ਪੇਸ਼ ਕੀਤੇ ਗਏ ਹਨ, ਜਿਨ੍ਹਾਂ ‘ਤੇ ਕੰਪਨੀ ਡਿਸਕਾਊਂਟ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਸੂਚੀ ਵਿੱਚ Samsung Galaxy S21 FE, Motorola Edge 40 Neo, Samsung F14 5G, Realme C53, Realme 11X 5G ਅਤੇ Moto G54 5G ਸ਼ਾਮਲ ਹਨ।
ਤੁਹਾਨੂੰ ਦੱਸ ਦੇਈਏ ਕਿ ਈ-ਕਾਮਰਸ ਸਾਈਟ Vivo X100, Oppo Reno 11 ਅਤੇ Redmi Note 13 Pro ਸੀਰੀਜ਼ ‘ਤੇ ਹਾਲ ਹੀ ‘ਚ ਲਾਂਚ ਕੀਤੇ ਗਏ ਕੁਝ ਡਿਵਾਈਸਾਂ ‘ਤੇ ਵੀ ਛੋਟ ਮਿਲੇਗੀ।