ਬੰਗਲਾਦੇਸ਼ ’ਚ ਚੋਣਾਂ ਲਈ ਮਤਦਾਨ ਸ਼ੁਰੂ

ਬੰਗਲਾਦੇਸ਼ ’ਚ ਆਮ ਚੋਣਾਂ ਲਈ ਐਤਵਾਰ ਨੂੰ ਮਤਦਾਨ ਸ਼ੁਰੂ ਹੋ ਗਿਆ। ਮੁੱਖ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੇ ਚੋਣਾਂ ਦਾ ਵਿਰੋਧ ਕਰਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਸੱਤਾ ਵਿੱਚ ਮੁੜ ਕਾਬਜ਼ ਹੋਣਾ ਲਗਪਗ ਤੈਅ ਹੈ। ਮਤਦਾਨ ਸਥਾਨਕ ਸਮੇਂ ਅਨੁਸਾਰ ਸਵੇਰੇ ਅੱਠ ਵਜੇ ਸ਼ੁਰੂ ਹੋਇਆ ਅਤੇ ਸ਼ਾਮ ਪੰਜ ਵਜੇ ਤਕ ਜਾਰੀ ਰਹੇਗਾ। ਦੇਸ਼ ਦੇ ਚੋਣ ਕਮਿਸ਼ਨ ਅਨੁਸਾਰ 42000 ਤੋਂ ਵਧ ਮਤਦਾਨ ਕੇਂਦਰਾਂ ’ਚ ਐਤਵਾਰ ਨੂੰ ਹੋਣ ਵਾਲੇ ਮਤਦਾਨ ’ਚ ਕੁੱਲ 11.96 ਕਰੋੜ ਲੋਕ ਆਪਣੇ ਚੋਣ ਅਧਿਕਾਰੀ ਦੀ ਵਰਤੋਂ ਕਰਨਗੇ। ਪ੍ਰਧਾਨ ਮੰਤਰੀ ਹਸੀਨਾ ਦੀ ਲਗਪਗ ਚੌਥੀ ਵਾਰ ਜਿੱਤਣ ਦੀ ਉਮੀਦ ਜਤਾਈ ਜਾ ਰਹੀ ਹੈ।

ਸਾਂਝਾ ਕਰੋ

ਪੜ੍ਹੋ