2020 ਭਾਰਤ ਦੇ ਨਾਲ-ਨਾਲ ਦੁਨੀਆ ਲਈ ਵੀ ਅਜਿਹਾ ਸਮਾਂ ਸੀ ਜਦੋਂ ਕੋਰੋਨਾ ਵਾਇਰਸ ਆਪਣੇ ਸਿਖਰ ‘ਤੇ ਸੀ ਅਤੇ ਇਸ ਦੇ ਪ੍ਰਭਾਵ ਲੰਬੇ ਸਮੇਂ ਤੱਕ ਜਾਰੀ ਰਹੇ। ਅਜਿਹੀ ਸਥਿਤੀ ਵਿਚ ਜੇ ਤੁਹਾਨੂੰ ਕੋਈ ਅਜਿਹਾ ਉਪਕਰਣ ਜਾਂ ਵਿਕਲਪ ਮਿਲਦਾ ਹੈ, ਜੋ ਕੋਵਿਡ -19 ਦੀ ਲਹਿਰ ਦੇ ਆਉਣ ਤੋਂ ਪਹਿਲਾਂ ਹੀ ਭਵਿੱਖਬਾਣੀ ਕਰ ਦੇਵੇ , ਤਾਂ…। ਅਮਰੀਕੀ ਵਿਗਿਆਨੀਆਂ ਨੇ ਏਆਈ ਮਾਡਲ ਤਿਆਰ ਕੀਤਾ ਹੈ, ਜਿਸ ਦੀ ਮਦਦ ਨਾਲ ਇਹ ਕੋਵਿਡ-19 ਦੀ ਲਹਿਰ ਦੇ ਆਉਣ ਤੋਂ ਪਹਿਲਾਂ ਹੀ ਭਵਿੱਖਬਾਣੀ ਕਰ ਦੇਵੇਗਾ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਵਿਚ ਕੋਵਿਡ -19 ਦੀ ਲਹਿਰ ਦੁਬਾਰਾ ਆ ਰਹੀ ਹੈ ਤੇ ਕੇਸ ਵੀ ਵਧਦੇ ਨਜ਼ਰ ਆ ਰਹੇ ਹਨ। ਅਜਿਹੀ ਸਥਿਤੀ ਵਿਚ ਇਸ ਸਮੱਸਿਆ ਲਈ ਤਿਆਰ ਰਹਿਣ ਲਈ ਅਮਰੀਕਾ ਦੇ ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (MIT) ਦੇ ਕੁਝ ਵਿਗਿਆਨੀਆਂ ਨੇ AI ਮਾਡਲ ਤਿਆਰ ਕੀਤਾ ਹੈ। ਇਹ AI ਮਾਡਲ ਭਵਿੱਖਬਾਣੀ ਕਰ ਸਕਦਾ ਹੈ ਕਿ ਕਿ ਕਿਹੜੇ SARS-CoV-2 ਵੇਰੀਐਂਟਸ ਨਵੀਂ ਲਹਿਰ ਦਾ ਕਾਰਨ ਬਣ ਸਕਦਾ ਹਨ।