ਦੇਸ਼ ਵਿਚ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਰਾਹੀਂ ਆਨਲਾਈਨ ਭੁਗਤਾਨ ਕਰਨ ਦੀ ਗਿਣਤੀ ਵਿਚ ਤੇਜ਼ੀ ਦੇਖਣ ਨੂੰ ਮਿਲੀ ਹੈ। UPI ਨੂੰ ਸਾਲ 2016 ਵਿਚ ਲਾਂਚ ਕੀਤਾ ਗਿਆ ਸੀ। UPI ਆਉਣ ਤੋਂ ਬਾਅਦ ਆਨਲਾਈਨ ਪੇਮੈਂਟਸ ਦੀ ਗਿਣਤੀ ‘ਚ ਤੇਜ਼ੀ ਦੇਖਣ ਨੂੰ ਮਿਲੀ ਹੈ।
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਯੂਪੀਆਈ ਦੇ ਵਿਸਥਾਰ ਲਈ ਕਈ ਐਲਾਨ ਕੀਤੇ ਹਨ। ਅੱਜ ਤੋਂ ਯਾਨੀ 1 ਜਨਵਰੀ 2024 ਤੋਂ UPI ਵਿਚ ਕਈ ਬਦਲਾਅ ਕੀਤੇ ਗਏ ਹਨ। RBI ਨੇ ਪਿਛਲੇ ਮਹੀਨੇ ਦਸੰਬਰ ‘ਚ ਇਨ੍ਹਾਂ ਤਬਦੀਲੀਆਂ ਦੀ ਜਾਣਕਾਰੀ ਦੇ ਦਿੱਤੀ ਸੀ।
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਭੁਗਤਾਨ ਐਪਸ ਜਿਵੇਂ ਕਿ Google Pay, Paytm, PhonePe ਆਦਿ ਅਤੇ ਉਹਨਾਂ ਖਾਤਿਆਂ ਨੂੰ ਬੰਦ ਕਰਨ ਲਈ ਕਿਹਾ ਹੈ ਜੋ ਇਕ ਸਾਲ ਤੋਂ ਵੱਧ ਸਮੇਂ ਤੋਂ ਵਰਤੋਂ ‘ਚ ਨਹੀਂ ਹਨ। ਇਸ ਦਾ ਮਤਲਬ ਹੈ ਕਿ ਜੇ ਤੁਸੀਂ ਇੱਕ ਸਾਲ ਜਾਂ ਵੱਧ ਸਮੇਂ ਤੋਂ UPI ਐਪਸ ਦੀ ਵਰਤੋਂ ਨਹੀਂ ਕਰ ਰਹੇ ਹੋ, ਤਾਂ ਤੁਹਾਡਾ ਖਾਤਾ ਵੀ ਬੰਦ ਹੋ ਸਕਦਾ ਹੈ।
NPC ਦੇ ਮੁਤਾਬਿਕ ਹੁਣ UPI ਰਾਹੀਂ ਰੋਜ਼ਾਨਾ ਭੁਗਤਾਨ ਦੀ ਹੱਦ ਵਧਾ ਦਿੱਤੀ ਗਈ ਹੈ। ਹੁਣ ਧਾਰਕ ਇਕ ਦਿਨ ਵਿੱਚ 1 ਲੱਖ ਰੁਪਏ ਤੱਕ ਦਾ ਭੁਗਤਾਨ ਕਰ ਸਕਦੇ ਹਨ। ਇਸ ਤੋਂ ਇਲਾਵਾ 8 ਦਸੰਬਰ, 2023 ਨੂੰ ਆਰਬੀਆਈ ਨੇ ਹਸਪਤਾਲਾਂ ਅਤੇ ਵਿਦਿਅਕ ਸੰਸਥਾਵਾਂ ਲਈ ਯੂਪੀਆਈ ਭੁਗਤਾਨ ਸੀਮਾ ਵਧਾ ਦਿੱਤੀ ਹੈ, ਹੁਣ ਇਸ ਦੀ ਭੁਗਤਾਨ ਸੀਮਾ 5 ਲੱਖ ਰੁਪਏ ਹੈ।
ਹੁਣ ਜੇ ਕੋਈ ਧਾਰਕ UPI ਭੁਗਤਾਨ ਕਰਦੇ ਸਮੇਂ ਪ੍ਰੀਪੇਡ ਭੁਗਤਾਨ ਯੰਤਰਾਂ (PPI) ਦੀ ਵਰਤੋਂ ਕਰਦਾ ਹੈ, ਤਾਂ ਉਸ ਨੂੰ 2,000 ਰੁਪਏ ਤੋਂ ਵੱਧ ਦੇ ਭੁਗਤਾਨ ‘ਤੇ 1.1 ਪ੍ਰਤੀਸ਼ਤ ਦੀ ਇੰਟਰਚੇਂਜ ਫੀਸ ਅਦਾ ਕਰਨੀ ਪਵੇਗੀ। ਇਸ ਤੋਂ ਇਲਾਵਾ UPI ਰਾਹੀਂ ਹੋਣ ਵਾਲੀ ਧੋਖਾਧੜੀ ਨੂੰ ਰੋਕਣ ਲਈ, ਹੁਣ ਜੇਕਰ ਕੋਈ ਧਾਰਕ ਕਿਸੇ ਨਵੇਂ ਉਪਭੋਗਤਾ ਨੂੰ 2,000 ਰੁਪਏ ਤੋਂ ਵੱਧ ਦਾ ਭੁਗਤਾਨ ਕਰਦਾ ਹੈ, ਤਾਂ ਉਸ ਕੋਲ 4 ਘੰਟੇ ਦੀ ਸਮਾਂ ਸੀਮਾ ਹੋਵੇਗੀ। ਅਜਿਹੀ ਸਥਿਤੀ ਵਿੱਚ, ਉਹ ਆਸਾਨੀ ਨਾਲ 4 ਘੰਟਿਆਂ ਵਿੱਚ ਇਸ ਬਾਰੇ ਸ਼ਿਕਾਇਤ ਕਰ ਸਕਦਾ ਹੈ। ਦੇਸ਼ ਵਿੱਚ UPI ਦਾ ਵਿਸਤਾਰ ਕਰਨ ਲਈ RBI ਨੇ ਜਾਪਾਨੀ ਕੰਪਨੀ Hitachi ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਦੇ ਅਨੁਸਾਰ ਜਲਦੀ ਹੀ ਭਾਰਤ ਵਿਚ UPI ATM ਲਾਂਚ ਕੀਤਾ ਜਾਵੇਗਾ। ਇਸ ATM ਰਾਹੀਂ ਬੈਂਕ ਤੋਂ ਨਕਦੀ ਕਢਵਾਉਣ ਦੀ ਪ੍ਰਕਿਰਿਆ ਬਹੁਤ ਆਸਾਨ ਹੋ ਜਾਵੇਗੀ। ਨਕਦੀ ਕਢਵਾਉਣ ਲਈ QR ਸਕੈਨ ਕਰਨਾ ਪਵੇਗਾ।