ਹੌਂਡਾ ਦੇ ਸਭ ਤੋਂ ਵੱਧ ਵਿਕਣ ਵਾਲੇ ਸਕੂਟਰ Activa 6G ‘ਚ ਕੀ ਕੁਝ ਖਾਸ

ਇਨ੍ਹੀਂ ਦਿਨੀਂ ਬਾਜ਼ਾਰ ‘ਚ ਕਈ ਤਰ੍ਹਾਂ ਦੇ ਸਕੂਟਰ ਉਪਲਬਧ ਹਨ ਤੇ ਲੋਕ ਇਨ੍ਹਾਂ ਦਿਨਾਂ ‘ਚ ਸਮਾਰਟ ਸਕੂਟਰ ਖਰੀਦਣ ਨੂੰ ਤਰਜੀਹ ਦਿੰਦੇ ਹਨ। ਅੱਜ ਮਾਰਕੀਟ ‘ਚ ਬਹੁਤ ਸਾਰੇ ਸ਼ਾਨਦਾਰ ਸਕੂਟਰ ਉਪਲਬਧ ਹਨ। ਬਾਜ਼ਾਰ ‘ਚ ਸਸਤੇ ਭਾਅ ‘ਤੇ ਕਈ ਪੈਟਰੋਲ ਸਕੂਟਰ ਉਪਲਬਧ ਹਨ ਜੋ ਚੰਗੀ ਮਾਈਲੇਜ ਵੀ ਦਿੰਦੇ ਹਨ। ਅੱਜ ਇਸ ਖਬਰ ਜ਼ਰੀਏ ਅਸੀਂ ਤੁਹਾਡੇ ਲਈ ਇੱਕ ਸ਼ਾਨਦਾਰ ਸਕੂਟਰ ਬਾਰੇ ਜਾਣਕਾਰੀ ਲੈ ਕੇ ਆਏ ਹਾਂ ਜੋ ਕਿ ਲੁੱਕ ਵਾਈਜ਼ ਵੀ ਸਟਾਈਲਿਸ਼ ਹੈ, ਮੋਬਾਈਲ ਕਨੈਕਟੀਵਿਟੀ ਤੇ ਡਿਸਕ ਬ੍ਰੇਕ ਵੀ ਉਪਲਬਧ ਹੈ। ਅਸੀਂ Honda Activa 6G ਦੀ ਗੱਲ ਕਰ ਰਹੇ ਹਾਂ। ਆਓ ਅਸੀਂ ਤੁਹਾਨੂੰ ਇਸ ਬਾਰੇ ਹੋਰ ਜਾਣਕਾਰੀ ਦੇਈਏ। ਭਾਰਤੀ ਬਾਜ਼ਾਰ ‘ਚ ਐਕਟਿਵਾ ਦੀ ਵਿਕਰੀ ਕਾਫੀ ਜ਼ਿਆਦਾ ਰਹੀ ਹੈ। ਇਹ ਹੌਂਡਾ ਦਾ ਸਭ ਤੋਂ ਵੱਧ ਵਿਕਣ ਵਾਲਾ ਮਾਡਲ ਹੈ। ਇਸ ਸਕੂਟਰ ‘ਚ ਕਈ ਵੇਰੀਐਂਟ ਉਪਲਬਧ ਹਨ। ਜੇਕਰ ਅਸੀਂ ਪਿਛਲੇ ਸਾਲ ਨਵੰਬਰ ਦੀ ਹੀ ਗੱਲ ਕਰੀਏ ਤਾਂ ਇਸ ਸਕੂਟਰ ਦੇ ਕੁੱਲ 196055 ਯੂਨਿਟ ਵਿਕ ਚੁੱਕੇ ਹਨ। ਜਦੋਂਕਿ ਨਵੰਬਰ 2022 ਵਿੱਚ ਕੁੱਲ 175084 ਯੂਨਿਟਾਂ ਵਿਕੀਆਂ ਇਹ ਕੰਪਨੀ ਦਾ ਨਵੀਂ ਪੀੜ੍ਹੀ ਦਾ ਸਕੂਟਰ ਹੈ। ਇਸ ਦੇ ਕੁੱਲ 9 ਵੇਰੀਐਂਟ ਉਪਲਬਧ ਹਨ। ਇਸ ਸਕੂਟਰ ‘ਚ 109.51 ਸੀਸੀ ਇੰਜਣ ਹੈ। ਪੈਟਰੋਲ ਸਕੂਟਰ ਦੀ ਕੁੱਲ ਬਾਲਣ ਸਮਰੱਥਾ 5.3 ਲੀਟਰ ਹੈ। ਇਸ ਸਕੂਟਰ ‘ਚ ਟਿਊਬਲੈੱਸ ਟਾਇਰ ਵੀ ਮੌਜੂਦ ਹਨ। ਇਹ ਸਕੂਟਰ 47 kmpl ਤੱਕ ਮਾਈਲੇਜ ਦਿੰਦਾ ਹੈ। ਇਹ ਇੱਕ ਹਾਈ ਸਪੀਡ ਸਕੂਟਰ ਹੈ। ਇਸ ਦੀ ਟਾਪ ਸਪੀਡ 85 ਕਿਲੋਮੀਟਰ ਪ੍ਰਤੀ ਘੰਟਾ ਹੈ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...