ਭਾਜਪਾ ਰਾਜ ’ਚ ਸ਼ਾਕਸ਼ੀ ਮਲਿਕ ਨੂੰ ਨਾ ਮਿਲਿਆ ਇਨਸਾਫ਼

‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਕਿਹਾ ਕਿ ਸਾਕਸ਼ੀ ਮਲਿਕ ਨੇ ਰੋਂਦੇ ਹੋਏ ਕੁਸ਼ਤੀ ਛੱਡ ਦਿੱਤੀ ਕਿਉਂਕਿ ਉਸ ਦੇ ਦੇਸ਼ ਦੇ ਪਹਿਲਵਾਨ ਸਾਥੀਆਂ ਨੂੰ ਭਾਜਪਾ ਤੋਂ ਇਨਸਾਫ਼ ਨਹੀਂ ਮਿਲ ਰਿਹਾ ਸੀ। ਉਨ੍ਹਾਂ ਆਖਿਆ ਕਿ ਜਦੋਂ ਪਹਿਲਵਾਨ ਤਗ਼ਮਾ ਜਿੱਤਦੇ ਹਨ ਤਾਂ ਪ੍ਰਧਾਨ ਮੰਤਰੀ ਪਹਿਲਵਾਨਾਂ ਨੂੰ ਘਰ ਬੁਲਾਉਂਦੇ ਹਨ ਅਤੇ ਸਾਰੀ ਫੁਟੇਜ ਖ਼ੁਦ ਲੈ ਜਾਂਦੇ ਹਨ। ਭਾਜਪਾ ਵਾਲਿਆਂ ਨੇ ਪਹਿਲਵਾਨਾਂ ਦੀਆਂ ਫੋਟੋਆਂ ਆਪਣੇ ਹੋਰਡਿੰਗਾਂ ‘ਤੇ ਲਗਾ ਦਿੱਤੀਆਂ ਤਾਂ ਕਿ ਇਹ ਦਿਖਾਉਣ ਲਈ ਕਿ ਜਿੱਤ ’ਚ ਮੋਦੀ ਜੀ ਦਾ ਵੀ ਹੱਥ ਹੈ ਪਰ ਜਦੋਂ ਉਹ ਪਿਛਲੇ ਇਕ ਸਾਲ ਤੋਂ ਸੰਘਰਸ਼ ਕਰ ਰਹੇ ਹਨ ਤਾਂ ਕੋਈ ਉਨ੍ਹਾਂ ਦੇ ਨਾਲ ਨਹੀਂ ਖੜ੍ਹਾ ਹੋਇਆ। ਪਾਠਕ ਨੇ ਆਖਿਆ, ‘‘ਜਦੋਂ ਇਤਿਹਾਸ ਲਿਖਿਆ ਜਾਵੇਗਾ ਤਾਂ ਇਹ ਵੀ ਲਿਖਿਆ ਜਾਵੇਗਾ ਕਿ ਭਾਜਪਾ ਔਰਤਾਂ ਦਾ ਸ਼ੋਸ਼ਣ ਕਰਨ ਵਾਲਿਆਂ ਨਾਲ ਕਿਵੇਂ ਖੜ੍ਹੀ ਸੀ?’’

ਸ਼ਾਕਸ਼ੀ ਮਲਿਕ ਵੱਲੋਂ ਪਹਿਲਾਵਾਨੀ ਛੱਡਣ ’ਤੇ ਦੁਰਗੇਸ਼ ਪਾਠਕ ਨੇ ਕਿਹਾ, ‘‘ਜੇਕਰ ਸਿਸਟਮ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲਿਆਂ ਨਾਲ ਅਜਿਹਾ ਕਰ ਸਕਦਾ ਹੈ ਤਾਂ ਆਮ ਲੋਕਾਂ ਦਾ ਕੀ ਬਣੇਗਾ? ਕਿਸਾਨ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਇਸ ’ਤੇ ਆਪਣੀ ਚੁੱਪ ਤੋੜਨਗੇ ਕਿਉਂਕਿ ਕਿਸਾਨਾਂ ’ਤੇ ਤਸ਼ੱਦਦ ਕੀਤਾ ਗਿਆ ਹੈ।’’

ਰਾਜੇਂਦਰ ਨਗਰ ਦੇ ਵਿਧਾਇਕ ਪਾਠਕ ਨੇ ਅੱਜ ਪਾਰਟੀ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਦੇਸ਼ ਦੇ ਪਹਿਲਵਾਨਾਂ ਨੇ ਭਾਰਤ ਮਾਤਾ ਦਾ ਸਿਰ ਉੱਚਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਕੱਲ੍ਹ ਪੂਰੇ ਦੇਸ਼ ਨੇ ਦੇਖਿਆ ਕਿ ਕਿਵੇਂ ਸਾਡੇ ਪਹਿਲਵਾਨ ਭੈਣਾਂ-ਭਰਾਵਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਸੀਨੇ ’ਚ ਦਰਦ ਸੀ। ਬੜੇ ਦੁੱਖ ਨਾਲ ਕਿਹਾ ਜਾ ਰਿਹਾ ਹੈ ਕਿ ਸਾਕਸ਼ੀ ਮਲਿਕ ਨੇ ਨਿਆਂ ਨਾ ਮਿਲਣ ਤੋਂ ਨਿਰਾਸ਼ ਹੋ ਕੇ ਕੁਸ਼ਤੀ ਛੱਡ ਦਿੱਤੀ ਹੈ।’’ ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ ਤਗ਼ਮਾ ਜੇਤੂ ਖਿਡਾਰੀਆਂ ਦਾ ਸਨਮਾਨ ਕੀਤੇ ਜਾਣ ਸਬੰਧੀ ਵੀ ਵਿਅੰਗ ਕੱਸਿਆ। ‘ਆਪ’ ਵਿਧਾਇਕ ਨੇ ਆਖਿਆ, ‘‘ਬੜੀ ਸ਼ਰਮ ਦੀ ਗੱਲ ਹੈ ਕਿ ਜਦੋਂ ਉਹ ਲੋਕ (ਖਿਡਾਰੀ) ਤਗਮੇ ਜਿੱਤ ਕੇ ਵਾਪਸ ਆਉਂਦੇ ਹਨ ਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਆਪਣੇ ਘਰ ਬੁਲਾਉਂਦੇ ਹਨ ਅਤੇ ਪ੍ਰਧਾਨ ਮੰਤਰੀ ਖਿਡਾਰੀਆਂ ਦੇ ਸਨਮਾਨ ਜਾਂ ਗੱਲਬਾਤ ਦੀ ਸਾਰੀ ਕਰਵੇਜ ਲੈਣਾ ਚਾਹੁੰਦੇ ਹਨ। ਪਰ ਜਦੋਂ ਉਨ੍ਹਾਂ ਨਾਲ ਕੋਈ ਸ਼ਰਮਨਾਕ ਘਟਨਾ ਵਾਪਰੀ ਤਾਂ ਇਸ ਦੀ ਜਾਂਚ ਵੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੇ ਦੇਖਿਆ ਕਿ ਕਿਵੇਂ ਇਹ ਸਾਰਾ ਸਿਸਟਮ ਬੱਚਿਆਂ ਨੂੰ ਹਰਾਉਣ ਵਿੱਚ ਲੱਗਾ ਹੋਇਆ ਹੈ।’’

ਸਾਂਝਾ ਕਰੋ

ਪੜ੍ਹੋ

ਪਾਰਟੀ ਦੇ ’ਚ ਸੱਤਾ ’ਚ ਆਉਣ ਤੇ

ਅੰਬਾਲਾ, 24 ਸਤੰਬਰ –  ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਨੇ...