120W ਫਾਸਟ ਚਾਰਜਿੰਗ ਤੇ 200MP ਕੈਮਰੇ ਫੀਚਰ ਨਾਲ ਲਾਂਚ ਹੋਵੇਗਾ Redmi Note 13 Pro

Xiaomi ਭਾਰਤੀ ਯੂਜ਼ਰਜ਼ ਲਈ Redmi Note 13 ਸੀਰੀਜ਼ ਲਾਂਚ ਕਰਨ ਜਾ ਰਹੀ ਹੈ। ਇਸ ਸੀਰੀਜ਼ ਦੇ ਲਾਂਚ ਦੀ ਅਧਿਕਾਰਤ ਜਾਣਕਾਰੀ ਸਾਹਮਣੇ ਆਈ ਹੈ। ਇਸ ਸੀਰੀਜ਼ ‘ਚ ਕੰਪਨੀ ਨੇ ਨੋਟ 13 ਪ੍ਰੋ ਦੇ ਸਪੈਸੀਫਿਕੇਸ਼ਨਜ਼ ਨੂੰ ਲੈ ਕੇ ਆਫੀਸ਼ੀਅਲ ਟੀਜ਼ਰ ਜਾਰੀ ਕੀਤਾ ਹੈ।

Redmi Note 13 Pro+ ਕੰਪਨੀ MediaTek Dimensity 7200 Ultra ਚਿਪਸੈੱਟ ਦੇ ਨਾਲ ਸਮਾਰਟਫੋਨ ਲਿਆਉਣ ਜਾ ਰਹੀ ਹੈ।

Redmi Note 13 Pro ਫੋਨ ਨੂੰ ਕਰਵਡ ਡਿਸਪਲੇਅ ਨਾਲ ਲਿਆਂਦਾ ਜਾ ਰਿਹਾ ਹੈ। ਡਿਸਪਲੇਅ ਨੂੰ 1.5K ਰੈਜ਼ੋਲਿਊਸ਼ਨ ਨਾਲ ਦੇਖਿਆ ਜਾ ਸਕਦਾ ਹੈ। ਕੰਪਨੀ ਪਿਛਲੇ ਪਾਸੇ ਤੋਂ ਫਿਊਜ਼ਨ ਡਿਜ਼ਾਈਨ ਦੇ ਨਾਲ Redmi Note 13 Pro ਲਿਆ ਰਹੀ ਹੈ। Redmi ਦਾ ਇਹ ਫੋਨ ਸ਼ਾਕਾਹਾਰੀ ਲੈਦਰ ਪੈਨਲ ਨਾਲ ਲਿਆਂਦਾ ਜਾ ਰਿਹਾ ਹੈ।

ਕੰਪਨੀ ਟ੍ਰਿਪਲ ਕੈਮਰਾ ਸੈੱਟਅਪ ਦੇ ਨਾਲ Redmi Note 13 Pro ਸਮਾਰਟਫੋਨ ਲਿਆ ਰਹੀ ਹੈ। ਫੋਨ ਵਿੱਚ 200MP ਪ੍ਰਾਇਮਰੀ ਸੈਂਸਰ ਅਤੇ 8MP ਅਲਟਰਾ ਵਾਈਡ ਐਂਗਲ ਲੈਂਸ ਅਤੇ 2MP ਮੈਕਰੋ ਸ਼ੂਟਰ ਹੋਵੇਗਾ। ਇਸ ਤੋਂ ਇਲਾਵਾ ਆਉਣ ਵਾਲੇ ਸਮਾਰਟਫੋਨ ਨੂੰ 16MP ਫਰੰਟ ਕੈਮਰੇ ਨਾਲ ਲਿਆਂਦਾ ਜਾ ਸਕਦਾ ਹੈ।

Redmi Note 13 Pro+ ਨੂੰ ਕੰਪਨੀ 5,000mAh ਬੈਟਰੀ ਤੇ 120W ਫਾਸਟ ਚਾਰਜਿੰਗ ਫੀਚਰ ਦੇ ਨਾਲ ਲਿਆਉਣ ਜਾ ਰਹੀ ਹੈ।

Redmi Note 13 ਸੀਰੀਜ਼ ਨੂੰ ਭਾਰਤ ‘ਚ 4 ਜਨਵਰੀ ਨੂੰ ਲਾਂਚ ਕੀਤਾ ਜਾ ਰਿਹਾ ਹੈ। Redmi Note 13 ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੇ ਆਫਲਾਈਨ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਸੀਰੀਜ਼ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ਤੋਂ ਵੀ ਖਰੀਦ ਲਈ ਉਪਲਬਧ ਹੋਵੇਗੀ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...