ਅਥਲੈਟਿਕਸ ਮੁਕਾਬਲੇ ‘ਚ ਜੇਤੂ ਖਿਡਾਰਨਾਂ ਦਾ ਸਨਮਾਨ

ਜ਼ਿਲ੍ਹਾ ਐਸੋਸੀਏਸ਼ਨ ਸੰਗਰੂਰ ਵਲੋਂ ਕਰਵਾਈ ਗਈ ਜ਼ਿਲ੍ਹਾ ਓਪਨ ਅਥਲੈਟਿਕਸ ਚੈਂਪੀਅਨਸ਼ਪਿ ਵਿਚ ਇਲਾਕੇ ਦੀ ਨਾਮਵਰ ਸੰਸਥਾ ਬਾਬਾ ਪਰਮਾਨੰਦ ਕੰਨਿਆਂ ਮਹਾਂਵਿਦਿਆਲਾ ਜਖੇਪਲ ਦੀਆਂ ਖਿਡਾਰਨਾਂ ਨੇ ਭਾਗ ਲਿਆ। ਐਥਲੈਟਿਕਸ ਕੋਚ ਸ. ਦਵਿੰਦਰ ਸਿੰਘ ਿਢੱਲੋਂ ਨੇ ਦੱਸਿਆ ਕਿ ਸੰਸਥਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 9 ਸੋਨੇ ਦੇ, 7 ਚਾਂਦੀ ਦੇ ਅਤੇ 5 ਤਾਂਬੇ ਦੇ ਤਗਮੇ ਜਿੱਤ ਕੇ ਸੰਸਥਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਖੁਸ਼ਪ੍ਰਰੀਤ ਕੌਰ ਨੇ 600 ਮੀ. ਦੌੜ ਅਤੇ 80 ਮੀਟਰ ਹਰਡਲ ਵਿੱਚ ਪਹਿਲਾ, ਲਵਪ੍ਰਰੀਤ ਕੌਰ ਨੇ ਜੈਵਲਿਨ ਤੇ ਡਿਸਕਸ ਥਰੋਅ ਵਿੱਚ ਦੂਜਾ, ਹਰਪ੍ਰਰੀਤ ਕੌਰ ਨੇ ਗੋਲਾ ਸੁੱਟਣ ਤੇ ਹੈਮਰ ਵਿੱਚ ਪਹਿਲਾ, ਅਕਾਸ਼ਦੀਪ ਕੌਰ ਨੇ ਹੈਮਰ ਸੁੱਟਣ ‘ਚ ਦੂਜਾ ਤੇ ਗੋਲਾ ਸੁੱਟਣ ਵਿੱਚ ਤੀਜਾ, ਹੁਸ਼ਨਦੀਪ ਕੌਰ ਨੇ ਗੋਲਾ ਸੁੱਟਣ ‘ਚ ਦੂਜਾ ਤੇ ਹੈਮਰ ਵਿੱਚ ਤੀਜਾ, ਨਵਦੀਪ ਕੌਰ ਨੇ ਜੈਵਲਿਨ ਅਤੇ ਡਿਸਕਸ ਵਿੱਚ ਤੀਜਾ, ਅਮਨਦੀਪ ਕੌਰ ਨੇ 80 ਮੀਟਰ ਦੌੜ ਵਿੱਚ ਪਹਿਲਾ, ਰਮਨਵੀਰ ਕੌਰ ਨੇ ਡਿਸਕਸ ਥਰੋਅ ਵਿੱਚ ਪਹਿਲਾ,12ਵੀਂ ਕਲਾਸ ਦੀ ਵਿਦਿਆਰਥਣ ਖੁਸ਼ਪ੍ਰਰੀਤ ਕੌਰ ਨੇ ਉੱਚੀ ਛਾਲ ਵਿੱਚ ਪਹਿਲਾ ਤੇ ਲੰਬੀ ਛਾਲ ਵਿੱਚ ਦੂਜਾ ਅਤੇ 6ਵੀਂ ਜਮਾਤ ਦੀ ਵਿਦਿਆਰਥਣ ਤਨਵੀਰ ਕੌਰ ਨੇ ਟ੍ਰਾਈਥਲੋਨ ਗਰੁੱਪ ਏ ਵਿੱਚ ਪਹਿਲਾ ਸਥਾਨ ਪ੍ਰਰਾਪਤ ਕੀਤਾ।ਸਕੂਲ ਪਹੁੰਚਣ ਤੇ ਸੰਸਥਾ ਦੇ ਮੈਨੇਜਰ ਬਾਬਾ ਪ੍ਰਰੀਤਮ ਦਾਸ, ਪਿੰ੍ਸੀਪਲ ਡਾ. ਉਂਕਾਰ ਸਿੰਘ, ਪਿੰ੍ਸੀਪਲ ਦਰਸ਼ਨ ਖਾਨ ਅਤੇ ਵਾਇਸ ਪਿੰ੍ਸੀਪਲ ਰਾਜ ਕੌਰ ਨੇ ਕੋਚ ਦਵਿੰਦਰ ਸਿੰਘ ਿਢੱਲੋਂ ਅਤੇ ਪੋ੍ਫੈਸਰ ਭੁਪਿੰਦਰ ਕੌਰ (ਟੀਮ ਇੰਚਾਰਜ) ਦਾ ਧੰਨਵਾਦ ਕਰਦਿਆਂ ਖਿਡਾਰਨਾ ਦਾ ਨਿੱਘਾ ਸਵਾਗਤ ਕੀਤਾ।ਖਿਡਾਰਨਾਂ ਦਾ ਮੈਡਲ ਅਤੇ ਸਰਟੀਫਿਕੇਟਾਂ ਨਾਲ ਸਨਮਾਨ ਕੀਤਾ ਗਿਆ।ਇਸ ਮੌਕੇ ਸਕੂਲ ਅਤੇ ਕਾਲਜ ਸਟਾਫ਼ ਮੌਜੂਦ ਸੀ।

ਸਾਂਝਾ ਕਰੋ

ਪੜ੍ਹੋ

ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਡਾ. ਐਸ.

*ਬਲੱਡ ਸੇਵਾ ਸੁਸਾਇਟੀ ਫਰੀਦਕੋਟ ਸ. ਇੰਦਰਜੀਤ ਸਿੰਘ ਖਾਲਸਾ ਯਾਦਗਰੀ ਅਵਾਰਡ...