ਇਲੈਕਟ੍ਰਾਨਿਕ ਕੰਪਨੀ ਲਾਵਾ ਇਕ ਵਾਰ ਫਿਰ ਆਪਣੇ ਯੂਜ਼ਰਜ਼ ਲਈ ਨਵਾਂ ਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜੀ ਹਾਂ, ਲਾਵਾ ਯੂਵਾ 3 Pro ਨੂੰ 9,000 ਰੁਪਏ ਤੋਂ ਘੱਟ ਕੀਮਤ ‘ਚ ਲਾਂਚ ਕਰਨ ਤੋਂ ਬਾਅਦ ਕੰਪਨੀ ਇਕ ਨਵਾਂ 5G ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਕੰਪਨੀ ਆਪਣੇ ਆਉਣ ਵਾਲੇ ਸਮਾਰਟਫੋਨਜ਼ ਨੂੰ ਲੈ ਕੇ ਇਕ ਤੋਂ ਬਾਅਦ ਇਕ ਨਵੇਂ ਟੀਜ਼ਰ ਜਾਰੀ ਕਰ ਰਹੀ ਹੈ।
ਲਾਵਾ ਆਪਣੇ ਯੂਜ਼ਰਜ਼ ਲਈ ਲਾਵਾ ਸਟਰੋਮ 5G ਨਾਂ ਦਾ ਨਵਾਂ ਫੋਨ ਲਿਆਉਣ ਜਾ ਰਿਹਾ ਹੈ। ਲਾਵਾ ਦਾ ਨਵਾਂ ਫੋਨ 5ਜੀ ਸਮਾਰਟਫੋਨ ਹੋਵੇਗਾ।
ਕੰਪਨੀ ਨੇ ਲਾਵਾ ਸਟੋਰਮ 5ਜੀ ਫੋਨ ਨੂੰ ਲੈ ਕੇ ਆਪਣੇ ਅਧਿਕਾਰਤ ਯੂਟਿਊਬ ਚੈਨਲ ‘ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਫੋਨ ਦਾ ਤੂਫਾਨੀ ਅੰਦਾਜ਼ ਦਿਖਾਇਆ ਜਾ ਰਿਹਾ ਹੈ। ਹਾਲਾਂਕਿ ਫੋਨ ਦੀ ਪਹਿਲੀ ਝਲਕ ਅਜੇ ਸਾਹਮਣੇ ਨਹੀਂ ਆਈ ਹੈ ਪਰ ਇਸ ਵੀਡੀਓ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲਾਵਾ ਦਾ ਨਵਾਂ ਫੋਨ ਦਮਦਾਰ ਬੈਟਰੀ ਨਾਲ ਲਿਆਂਦਾ ਜਾ ਰਿਹਾ ਹੈ।
ਲਾਵਾ ਯੂਵਾ 3 Pro ਦੀ ਗੱਲ ਕਰੀਏ ਤਾਂ ਇਹ ਫੋਨ 14 ਦਸੰਬਰ ਨੂੰ ਲਾਂਚ ਹੋਇਆ ਹੈ। ਕੰਪਨੀ ਨੇ ਇਸ ਫੋਨ ਨੂੰ 5000mAh ਬੈਟਰੀ ਨਾਲ ਪੇਸ਼ ਕੀਤਾ ਹੈ। ਫੋਨ ਨੂੰ 18w ਫਾਸਟ ਚਾਰਜਿੰਗ ਸਪੋਰਟ ਫੀਚਰ ਨਾਲ ਲਿਆਂਦਾ ਗਿਆ ਹੈ।
ਲਾਵਾ ਦਾ ਨਵਾਂ ਫ਼ੋਨ ਸਿਰਫ਼ 8,999 ਰੁਪਏ ਵਿੱਚ ਲਾਂਚ ਕੀਤਾ ਗਿਆ ਹੈ। 6GB ਰੈਮ ਦੇ ਨਾਲ ਯੂਜ਼ਰਜ਼ ਨੂੰ ਫੋਨ ਵਿੱਚ 6GB ਵਰਚੁਅਲ ਰੈਮ ਦੀ ਸਹੂਲਤ ਵੀ ਮਿਲਦੀ ਹੈ।