ਕੌਮਾਂਤਰੀ ਗਤਕਾ ਖਿਡਾਰੀ ਸਣੇ ਹੈਰੋਇਨ ਸਮੇਤ ਤਿੰਨ ਕਾਬੂ

 

ਤਰਨ ਤਾਰਨ, 16 ਦਸੰਬਰ-  ਸੂਬੇ ਦੀ ਸਟੇਟ ਅਪਰੇਸ਼ਨ ਸੈੱਲ (ਐੱਸਓਸੀ) ਟੀਮ ਨੇ ਅੱਜ ਝਬਾਲ ਨੇੜਲੇ ਪਿੰਡ ਮੰਨਣ ਤੋਂ ਤਿੰਨ ਵਿਅਕਤੀਆਂ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚ ਗਤਕਾ ਖੇਤਰ ਦਾ ਕੌਮਾਂਤਰੀ ਖਿਡਾਰੀ ਜਗਦੀਪ ਸਿੰਘ ਵਾਸੀ ਪਿੰਡ ਜਠੌਲ, ਜੋਗਿੰਦਰ ਕੁਮਾਰ ਤੇ ਰਾਜ ਕੁਮਾਰ ਦੋਵੇਂ ਵਾਸੀ ਪਿੰਡ ਛੇਹਰਟਾ (ਅੰਮ੍ਰਿਤਸਰ) ਵਜੋਂ ਹੋਈ ਹੈ। ਇਸ ਸਬੰਧੀ ਐੱਸਓਸੀ ਦੇ ਥਾਣਾ ਅੰਮ੍ਰਿਤਸਰ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਐੱਸਓਸੀ ਦੇ ਸਬ-ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਸਰਹੱਦ ਪਾਰ ਪਾਕਿਸਤਾਨ ਸਥਿਤ ਤਸਕਰਾਂ ਨਾਲ ਸਬੰਧ ਹਨ ਜੋ ਡਰੋਨ ਰਾਹੀਂ ਭਾਰਤ ਵਿੱਚ ਨਸ਼ੀਲੇ ਪਦਾਰਥ ਤੇ ਹਥਿਆਰ ਸਪਲਾਈ ਕਰਦੇ ਸਨ। ਜਾਣਕਾਰੀ ਅਨੁਸਾਰ ਮੁਲਜ਼ਮਾਂ ਵਿੱਚ ਸ਼ਾਮਲ ਜਗਦੀਪ ਸਿੰਘ ਗਤਕੇ ਦਾ ਕੌਮਾਂਤਰੀ ਖਿਡਾਰੀ ਹੈ, ਜਿਸ ਨੇ ਅਮਰੀਕਾ ਵਿੱਚ ਗਤਕਾ ਮੁਕਾਬਲਾ ‘ਟੇਲੈਂਟ ਗੌਟ’ ਸਣੇ ਹੋਰ ਕਈ ਦੇਸ਼ਾਂ ਵਿੱਚ ਵੀ ਮੁਕਾਬਲੇ ਜਿੱਤੇ ਹਨ। ਉਸ ਨੇ ਕੁਝ ਸਮਾਂ ਪੰਜਾਬ ਪੁਲੀਸ ਵਿੱਚ ਵੀ ਨੌਕਰੀ ਕੀਤੀ ਸੀ। ਤਰਨ ਤਾਰਨ ਸਥਿਤ ਇੱਕ ਗਤਕਾ ਪਾਰਟੀ ਦੇ ਸੰਪਰਕ ਵਿੱਚ ਆਉਣ ਮਗਰੋਂ ਵਿਦੇਸ਼ਾਂ ਤੱਕ ਉਸ ਦੇ ਸਬੰਧ ਬਣੇ ਸਨ।

ਸਾਂਝਾ ਕਰੋ

ਪੜ੍ਹੋ

ਸੁਪਰੀਮ ਕੋਰਟ ਨੇ ਸ਼ਾਨਨ ਪਾਵਰ ਪ੍ਰਾਜੈਕਟ ਮਾਮਲੇ

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ ‘ਚ ਸਥਿਤ ਸ਼ਾਨਨ ਪਾਵਰ ਪ੍ਰੋਜੈਕਟ...