256GB ਇੰਟਰਨਲ ਸਟੋਰੇਜ ਤੇ 108MP ਕੈਮਰੇ ਨਾਲ ਲਾਂਚ ਹੋਇਆ Tecno ਦਾ ਨਵਾਂ ਬਜਟ ਫੋਨ

Tecno Spark 20 Pro ਸਮਾਰਟਫੋਨ ਦੀ ਅੱਜ ਫਿਲੀਪੀਨਜ਼ ਵਿੱਚ Tecno ਦੁਆਰਾ ਆਫੀਸ਼ੀਅਲ ਘੋਸ਼ਣਾ ਕੀਤੀ ਗਈ ਹੈ। ਸਪਾਰਕ 20 ਪ੍ਰੋ ਮਾਡਲ ਨੂੰ ਲਾਂਚ ਸਪਾਰਕ 20 ਦੇ ਠੀਕ ਬਾਅਦ ਹੋਇਆ ਹੈ ਜੋ ਇਸ ਮਹੀਨੇ ਦੇ ਸ਼ੁਰੂ ਵਿੱਚ ਲਾਂਚ ਕੀਤੀ ਗਈ ਸੀ।ਸਪਾਰਕ 20 ਪ੍ਰੋ ਮਾਡਲ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ‘ਚ 6.78 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਡਿਵਾਈਸ ਵਿੱਚ ਫੁੱਲ HD ਰੈਜ਼ੋਲਿਊਸ਼ਨ ਤੇ 120Hz ਰਿਫਰੈਸ਼ ਰੇਟ ਹੈ। ਸਮਾਰਟਫੋਨ ਨੂੰ 8GB ਰੈਮ ਅਤੇ 256GB ਇੰਟਰਨਲ ਸਟੋਰੇਜ ਨਾਲ ਪੇਸ਼ ਕੀਤਾ ਗਿਆ ਹੈ। ਆਓ ਤੁਹਾਨੂੰ ਨਵੇਂ ਲਾਂਚ ਕੀਤੇ ਗਏ ਫੋਨ ਬਾਰੇ ਵਿਸਥਾਰ ਵਿੱਚ ਦੱਸਦੇ ਹਾਂ।Tecno Spark 20 Pro Moonlight Black, Frosty Ivory, Sunset Blush ਅਤੇ Magic Skin ਕਲਰ ਵਿਕਲਪਾਂ ਵਿੱਚ ਆਉਂਦਾ ਹੈ। ਫਿਲੀਪੀਨਜ਼ ਵਿੱਚ ਡਿਵਾਈਸ ਦੀ ਕੀਮਤ PHP 5,599 (ਲਗਭਗ 8,400 ਰੁਪਏ) ਹੈ। ਇਹ ਸਮਾਰਟਫੋਨ ਫਿਲਹਾਲ ਫਿਲੀਪੀਨਜ਼ ‘ਚ ਸ਼ੌਪੀ ਵੈੱਬਸਾਈਟ ਰਾਹੀਂ ਖਰੀਦ ਲਈ ਉਪਲਬਧ ਹੈ। ਫਿਲਹਾਲ ਕੰਪਨੀ ਨੇ ਹੈਂਡਸੈੱਟ ਦੀ ਗਲੋਬਲ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।Tecno Spark 20 Pro ਵਿੱਚ ਇੱਕ octa-core Helio G99 ਚਿਪਸੈੱਟ ਹੈ। ਇੱਕ 120Hz ਰਿਫਰੈਸ਼ ਰੇਟ ਵੀ ਹੈ। ਇਸ ਸਮਾਰਟਫੋਨ ‘ਚ ਫੁੱਲ HD ਰੈਜ਼ੋਲਿਊਸ਼ਨ ਦੇ ਨਾਲ 6.78-ਇੰਚ ਦੀ ਡਿਸਪਲੇਅ ਅਤੇ ਮਾਈਕ੍ਰੋਐੱਸਡੀ ਕਾਰਡ ਸਲਾਟ ਅਤੇ 256GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਸਪਾਰਕ 20 ਪ੍ਰੋ ਇੱਕ 108MP ਪ੍ਰਾਇਮਰੀ ਕੈਮਰਾ ਸਪੋਰਟ ਕਰਦਾ ਹੈ ਇੱਕ 0.08MP ਸੈਕੰਡਰੀ ਕੈਮਰਾ ਦੇ ਨਾਲ। ਰਿਅਰ-ਫੇਸਿੰਗ ਕੈਮਰਾ ਮੋਡਿਊਲ ਇੱਕ ਡਿਊਲ LED ਫਲੈਸ਼ ਦੇ ਨਾਲ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ, ਹੈਂਡਸੈੱਟ ਵਿੱਚ ਇੱਕ 32MP ਸੈਲਫੀ ਕੈਮਰਾ ਹੈ।ਪਾਣੀ ਤੇ ਧੂੜ ਤੋਂ ਸੁਰੱਖਿਆ ਲਈ ਫ਼ੋਨ ਵਿੱਚ IP53 ਰੇਟਿੰਗ, ਇੱਕ ਸਾਈਡ-ਮਾਊਂਟਡ ਫਿੰਗਰਪ੍ਰਿੰਟ ਸੈਂਸਰ, ਫੇਸ ਅਨਲਾਕ ਸਪੋਰਟ, 4G VoLTE ਸਪੋਰਟ, ਸਟੀਰੀਓ ਸਪੀਕਰ ਆਦਿ ਵਰਗੇ ਕਈ ਸ਼ਕਤੀਸ਼ਾਲੀ ਫੀਚਰਜ਼ ਦਿੱਤੇ ਗਏ ਹਨ। ਸਮਾਰਟਫੋਨ ‘ਚ 5,000mAh ਦੀ ਬੈਟਰੀ ਹੈ ਜੋ 33W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਸਾਫਟਵੇਅਰ ਫਰੰਟ ‘ਤੇ ਸਪਾਰਕ 20 ਪ੍ਰੋ ਐਂਡ੍ਰਾਇਡ 13 ‘ਤੇ ਚੱਲਦਾ ਹੈ।

ਸਾਂਝਾ ਕਰੋ

ਪੜ੍ਹੋ

*ਚੈਕ ਰਿਪਬਲਿਕ ਦੇ ਰਾਜਦੂਤ ਨੇ ਪੰਜਾਬ ਵਿਧਾਨ

ਚੰਡੀਗੜ੍ਹ, 27 ਨਵੰਬਰ(ਗਿਆਨ ਸਿੰਘ/ਏ ਡੀ ਪੀ ਨਿਊਜ) ਭਾਰਤ ਵਿੱਚ ਚੈਕ...