ਹਰੀਆਂ ਫਲੀਆਂ ਖਾਣ ਦੇ ਅਣਗਿਣਤ ਫ਼ਾਇਦੇ

ਹਰੀਆਂ ਫਲੀਆਂ ਪੌਸ਼ਟਿਕ ਸਬਜ਼ੀਆਂ ਵਿੱਚੋਂ ਇੱਕ ਹਨ। ਇਹ ਆਮ ਤੌਰ ‘ਤੇ ਸਬਜ਼ੀਆਂ ਤੇ ਤਲੇ ਹੋਏ ਚੌਲਾਂ ਵਿੱਚ ਵਰਤਿਆ ਜਾਂਦਾ ਹੈ। ਹਰੀਆਂ ਫਲੀਆਂ, ਸਟ੍ਰਿੰਗ ਫਲੀਆਂ, ਫਰੈਂਚ ਫਲੀਆਂ ਜਾਂ ਸਨੈਪ ਫਲੀਆਂ ਦੀਆਂ ਕਈ ਕਿਸਮਾਂ ਹਨ, ਜਿਨ੍ਹਾਂ ਵਿੱਚ ਵਿਟਾਮਿਨ ਏ, ਸੀ ਤੇ ਕੇ ਹੁੰਦੇ ਹਨ। ਇਹ ਫੋਲਿਕ ਐਸਿਡ ਤੇ ਕੈਲਸ਼ੀਅਮ ਦੇ ਚੰਗੇ ਸਰੋਤ ਹਨ। ਹਰੀਆਂ ਫਲੀਆਂ ‘ਚ ਫਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਸ ਨੂੰ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਤੇ ਸਿਹਤ ਨੂੰ ਕਈ ਫ਼ਾਇਦੇ ਵੀ ਮਿਲਦੇ ਹਨ। ਆਓ ਬਿਨਾਂ ਕਿਸੇ ਦੇਰੀ ਦੇ ਜਾਣਦੇ ਹਾਂ ਕਿ ਹਰੀਆਂ ਫਲੀਆਂ ਖਾਣ ਦੇ ਕੀ ਲਾਭ ਹਨ।ਹਰੀਆਂ ਫਲੀਆਂ ਆਇਰਨ ਨਾਲ ਭਰਪੂਰ ਹੁੰਦੀਆਂ ਹਨ। ਇਸ ਨੂੰ ਖਾਣ ਨਾਲ ਕਮਜ਼ੋਰੀ, ਥਕਾਵਟ ਆਦਿ ਦੀ ਸਮੱਸਿਆ ਦੂਰ ਹੁੰਦੀ ਹੈ। ਹਰੀਆਂ ਫਲੀਆਂ ਖਾਣ ਨਾਲ ਸਰੀਰ ‘ਚ ਲਾਲ ਰਕਤਾਣੂਆਂ ਦੇ ਨਿਰਮਾਣ ‘ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਮੈਟਾਬੋਲਿਜ਼ਮ ਨੂੰ ਬੂਸਟ ਕਰਨ ਲਈ ਤੁਸੀਂ ਆਪਣੀ ਡਾਈਟ ‘ਚ ਹਰੀਆਂ ਫਲੀਆਂ ਨੂੰ ਸ਼ਾਮਲ ਕਰ ਸਕਦੇ ਹੋ।ਬੀਨਜ਼ ‘ਚ ਵਿਟਾਮਿਨ ਕੇ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਹੱਡੀਆਂ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਜੇਕਰ ਤੁਸੀਂ ਅਕਸਰ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਹਰੀਆਂ ਫਲੀਆਂ ਤੁਹਾਡੇ ਲਈ ਸਿਹਤਮੰਦ ਵਿਕਲਪ ਹੋ ਸਕਦੀਆਂ ਹਨ।

ਹਰੀਆਂ ਫਲੀਆਂ ਕੈਲਸ਼ੀਅਮ ਤੇ ਫਲੇਵੋਨੋਇਡਸ ਨਾਲ ਭਰਪੂਰ ਹੁੰਦੀਆਂ ਹਨ। ਫਲੇਵੋਨੋਇਡ ਪੌਲੀਫੇਨੋਲਿਕ ਐਂਟੀਆਕਸੀਡੈਂਟ ਹਨ ਜੋ ਆਮ ਤੌਰ ‘ਤੇ ਫਲਾਂ ਅਤੇ ਸਬਜ਼ੀਆਂ ਵਿੱਚ ਪਾਏ ਜਾਂਦੇ ਹਨ। ਹਰੀਆਂ ਫਲੀਆਂ ਖਾਣ ਨਾਲ ਦਿਲ ਦੀ ਸਿਹਤ ਵਧਾਵਾ ਮਿਲਦਾ ਹੈ।

ਕੈਰੋਟੀਨੋਇਡ ਨਾਲ ਭਰਪੂਰ ਹਰੀਆਂ ਫਲੀਆਂ ਅੱਖਾਂ ਲਈ ਫ਼ਾਇਦੇਮੰਦ ਹੁੰਦੀਆਂ ਹਨ। ਜੇਕਰ ਤੁਸੀਂ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਹਰੀਆਂ ਫਲੀਆਂ ਦਾ ਸੇਵਨ ਜ਼ਰੂਰ ਕਰੋ। ਉਹ ਲੂਟੀਨ ਤੇ ਜ਼ੈਕਸੈਂਥਿਨ ਵਿੱਚ ਵੀ ਭਰਪੂਰ ਹੁੰਦੀਆਂ ਹਨ ਜੋ ਅੱਖਾਂ ਦੀ ਰੋਸ਼ਨੀ ਵਿੱਚ ਸੁਧਾਰ ਕਰਦੀਆਂ ਹਨ।

ਪੋਸ਼ਕ ਤੱਤਾਂ ਨਾਲ ਭਰਪੂਰ ਹਰੀਆਂ ਫਲੀਆਂ ਸਕਿਨ ਤੇ ਵਾਲਾਂ ਨੂੰ ਸਿਹਤਮੰਦ ਰੱਖਣ ‘ਚ ਮਦਦਗਾਰ ਹੁੰਦੀਆਂ ਹਨ ਇਸ ਤੋਂ ਇਲਾਵਾ ਇਹ ਨਹੁੰਆਂ ਨੂੰ ਮਜ਼ਬੂਤ ​ਕਰਨ ‘ਚ ਵੀ ਮਦਦਗਾਰ ਹੈ। ਜੇਕਰ ਤੁਸੀਂ ਨਿਯਮਿਤ ਰੂਪ ਨਾਲ ਹਰੀਆਂ ਫਲੀਆਂ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ ।

ਸਾਂਝਾ ਕਰੋ

ਪੜ੍ਹੋ

ਚੋਟੀ ਦੇ ਸਿਹਤ ਸੰਸਥਾ ਦੀ ਅਗਵਾਈ ਕਰਨ

ਨਵੀਂ ਦਿੱਲੀ, 27 ਨਵੰਬਰ – ਅਮਰੀਕਾ ਦੇ ਨਵੇਂ ਚੁਣੇ ਗਏ...