IPL 2024 ‘ਚ ਵਾਪਸੀ ਕਰਨਗੇ ਰਿਸ਼ਭ ਪੰਤ

19 ਦਸੰਬਰ ਨੂੰ ਦੁਬਈ ਵਿਚ ਇੰਡੀਅਨ ਪ੍ਰੀਮੀਅਰ ਲੀਗ 2024 (IPL) ਲਈ ਮਿੰਨੀ ਨਿਲਾਮੀ ਹੋਣ ਜਾ ਰਹੀ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਦੇਸ਼ ਤੋਂ ਬਾਹਰ ਨਿਲਾਮੀ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਅਜਿਹੇ ‘ਚ ਹੁਣ ਸਾਰੀਆਂ ਟੀਮਾਂ ਨੇ ਆਪਣੇ ਖਿਡਾਰੀਆਂ ਨੂੰ ਬਰਕਰਾਰ ਰੱਖਣ ਤੇ ਛੱਡਣ ਦੀ ਸੂਚੀ ਬੀਸੀਸੀਆਈ ਨੂੰ ਸੌਂਪ ਦਿੱਤੀ ਹੈ। ਅਜਿਹੇ ਵਿਚ ਦਿੱਲੀ ਕੈਪੀਟਲਜ਼ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ। ਜੀ ਹਾਂ, ਕਪਤਾਨ ਰਿਸ਼ਭ ਪੰਤ ਦਿੱਲੀ ਪਰਤ ਰਹੇ ਹਨ। ਪੰਤ ਕਪਤਾਨ ਤੇ ਬੱਲੇਬਾਜ਼ ਦੇ ਤੌਰ ‘ਤੇ ਟੀਮ ‘ਚ ਵਾਪਸੀ ਕਰਨਗੇ ਪਰ ਵਿਕਟਕੀਪਰ ਦੀ ਭੂਮਿਕਾ ਨਹੀਂ ਨਿਭਾਉਣਗੇ।

ਖ਼ਬਰਾਂ ਦੀ ਮੰਨੀਏ ਤਾਂ ਰਿਸ਼ਭ ਪੰਤ IPL 2024 ‘ਚ ਮੈਦਾਨ ‘ਤੇ ਵਾਪਸੀ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਰਿਪੋਰਟਾਂ ਦੀ ਮੰਨੀਏ ਤਾਂ ਪੰਤ IPL ਦੇ 17ਵੇਂ ਸੀਜ਼ਨ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ।

ਨਾਲ ਹੀ ਪੰਤ ਨੇ ਨਵੰਬਰ ਵਿਚ ਕੋਲਕਾਤਾ ਵਿਚ ਦਿੱਲੀ ਕੈਪੀਟਲਜ਼ ਦੇ ਹਾਲੀਆ ਕੈਂਪ ਵਿਚ ਟੀਮ ਦੇ ਕੋਚ ਰਿਕੀ ਪੌਂਟਿੰਗ, ਸੌਰਵ ਗਾਂਗੁਲੀ ਨਿਰਦੇਸ਼ਕ ਅਤੇ ਪ੍ਰਵੀਨ ਅਮਰੇ ਨਾਲ ਸ਼ਾਮਿਲ ਹੋਏ ਸਨ। ਇਸ ਤੋਂ ਇਲਾਵਾ ਪੰਤ ਨੇ 19 ਦਸੰਬਰ ਨੂੰ ਹੋਣ ਵਾਲੀ ਆਈ.ਪੀ.ਐੱਲ. 2024 ਨਿਲਾਮੀ ਤੋਂ ਪਹਿਲਾਂ ਟੀਮ ਦੇ ਖਿਡਾਰੀਆਂ ਨੂੰ ‘ਰਿਟੇਨ ਅਤੇ ਰਿਲੀਜ਼’ ਕਰਨ ਲਈ ਮੀਟਿੰਗ ‘ਚ ਵੀ ਹਿੱਸਾ ਲਿਆ।

ਜ਼ਿਕਰਯੋਗ ਹੈ ਕਿ ਦਸੰਬਰ 2022 ਵਿਚ ਇਕ ਕਾਰ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਤੋਂ ਬਾਅਦ ਪੰਤ ਇਸ ਸਮੇਂ ਸਰਜਰੀ ਤੋਂ ਬਾਅਦ ਮੁੜ ਵਸੇਬੇ ਲਈ ਐਨਸੀਏ ਬੈਂਗਲੁਰੂ ਵਿਚ ਹਨ। ਜੇਕਰ NCA ਫਰਵਰੀ ਤੱਕ ਪੰਤ ਨੂੰ ਫਿੱਟ ਘੋਸ਼ਿਤ ਕਰ ਦਿੰਦਾ ਹੈ ਤਾਂ ਉਹ IPL 2024 ‘ਚ ਹਿੱਸਾ ਲਵੇਗਾ। ਅਜਿਹੇ ‘ਚ ਪੰਤ 2023 ਦੇ ਆਈਪੀਐੱਲ ਤੋਂ ਵੀ ਖੁੰਝ ਗਏ ਸਨ ਅਤੇ ਉਨ੍ਹਾਂ ਦੀ ਗੈਰ-ਮੌਜੂਦਗੀ ‘ਚ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਸੀ।

ਸਾਂਝਾ ਕਰੋ

ਪੜ੍ਹੋ

ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਡਾ. ਐਸ.

*ਬਲੱਡ ਸੇਵਾ ਸੁਸਾਇਟੀ ਫਰੀਦਕੋਟ ਸ. ਇੰਦਰਜੀਤ ਸਿੰਘ ਖਾਲਸਾ ਯਾਦਗਰੀ ਅਵਾਰਡ...