ਜੇ ਤੁਹਾਨੂੰ ਕੁਝ ਮਿੱਠਾ ਖਾਣ ਦਾ ਮਨ ਹੋਵੇ ਤਾਂ ਅਜਿਹੇ ‘ਚ ਗਾਜਰ ਦਾ ਹਲਵਾ ਮਿਲ ਜਾਵੇ ਤਾਂ ਸਰਦੀਆਂ ਦਾ ਮਜ਼ਾ ਦੁੱਗਣਾ ਹੋ ਜਾਂਦਾ ਹੈ। ਇਸ ਮੌਸਮ ‘ਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਖ਼ੁਰਾਰ ‘ਚ ਗਾਜਰ ਨੂੰ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਈ ਲੋਕ ਗਾਜਰ ਦੀ ਵਰਤੋਂ ਸਬਜ਼ੀ ਜਾਂ ਸਲਾਦ ਵਿਚ ਵੀ ਕਰਦੇ ਹਨ। ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਆਮ ਤੌਰ ‘ਤੇ ਲੋਕ ਲਾਲ ਗਾਜਰ ਹੀ ਖਾਂਦੇ ਹਨ ਪਰ ਕੀ ਤੁਸੀਂ ਕਦੇ ਕਾਲੀ ਗਾਜਰ ਖਾਧੀ ਹੈ? ਜੀ ਹਾਂ, ਕਿਹਾ ਜਾਂਦਾ ਹੈ ਕਿ ਇਹ ਲਾਲ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੈ। ਇਸ ਵਿਚ ਐਂਟੀਆਕਸੀਡੈਂਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਨੂੰ ਰੋਕਣ ਵਿਚ ਵੀ ਮਦਦਗਾਰ ਹੈ। ਜਾਣਦੇ ਹਾਂ ਕਾਲੀ ਗਾਜਰ ਖਾਣ ਦੇ ਫਾਇਦੇ