ਰਾਸ਼ਟਰੀ ਪੁਰਸ਼ ਹਾਕੀ ਚੈਂਪੀਅਨਸ਼ਿਪ: ਪੰਜਾਬ ਨੇ ਹਰਿਆਣਾ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤੀ

ਚੇਨੱਈ, 30 ਨਵੰਬਰ-  ਪੰਜਾਬ ਨੇ ਪਿਛਲੇ ਚੈਂਪੀਅਨ ਨੂੰ ਪੈਨਲਟੀ ਸ਼ੁੂਟਆਊਟ ’ਚ ਹਰਾ ਕੇ ਮੰਗਲਵਾਰ ਨੂੰ ਰਾਸ਼ਟਰੀ ਪੁਰਸ਼ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਹੈ। ਪੰਜਾਬ ਅਤੇ ਹਰਿਆਣਾ ਦਾ ਸਕੋਰ ਨਿਰਧਾਰਤ ਸਮੇਂ ਤਕ 2-2 ’ਤੇ ਬਰਾਬਰ ਸੀ। ਪੰਜਾਬ ਨੇ ਸ਼ੂਟਆਊਟ ’ਚ 9.8 ਨਾਲ ਜਿੱਤ ਦਰਜ ਕੀਤੀ। ਪੰਜਾਬ ਲਈ ਹਰਜੀਤ ਸਿੰਘ ਨੇ 13ਵੇਂ ਮਿੰਟ ’ਚ ਪਹਿਲਾ ਗੋਲ ਕੀਤਾ। ਹਰਿਆਣਾ ਦੇ ਸੰਜੈ ਨੇ 25ਵੇਂ ਮਿੰਟ ’ਚ ਬਰਾਬਰੀ ਗੋਲ ਦਾਗਿਆ। ਪੰਜਾਬ ਅਤੇ ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ 42ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਗੋਲ ਕੀਤਾ ਪਰ ਅੱਠ ਮਿੰਟ ਬਾਅਦ ਹਰਿਆਣਾ ਦੇ ਰਜਤ ਨੇ ਬਰਾਬਰੀ ਦਾ ਗੋਲ ਕਰ ਦਿੱਤਾ।

ਸਾਂਝਾ ਕਰੋ

ਪੜ੍ਹੋ

ਪੰਜਾਬ ‘ਚ ਮੈਡੀਕਲ ਐਡਮਿਸ਼ਨ ‘ਚ ਰਿਸ਼ਤੇਦਾਰਾਂ ਨੂੰ

ਚੰਡੀਗੜ੍ਹੀ, 24 ਸਤੰਬਰ : ਸੁਪਰੀਮ ਕੋਰਟ ਨੇ ਮੈਡੀਕਲ ਖੇਤਰ ‘ਚ...