ਹਰਿਆਣਾ ਸਰਕਾਰ ਨੇ ਗੋਕੁਲ ਸੇਤੀਆ ਦੀ ਵਧਾਈ ਸੁਰੱਖਿਆ

ਹਰਿਆਣਾ, 24 ਸਤੰਬਰ – ਸਿਰਸਾ ਤੋਂ ਕਾਂਗਰਸੀ ਉਮੀਦਵਾਰ ਗੋਕੁਲ ਸੇਤੀਆ ਦੀ ਸੁਰੱਖਿਆ ਦੀ ਮੰਗ ‘ਤੇ ਹਰਿਆਣਾ ਸਰਕਾਰ ਨੇ ਹਾਈ ਕੋਰਟ ਨੂੰ ਕਿਹਾ ਕਿ ਸੇਤੀਆ ਦੀ ਸੁਰੱਖਿਆ ਦਾ ਪਹਿਲਾਂ ਖਿਆਲ ਰੱਖਿਆ ਜਾਵੇ। ਤਿੰਨ ਗੰਨਮੈਨ ਸੀ ਅਤੇ ਉਸ ਨੂੰ ਦੋ ਹੋਰ ਗੰਨਮੈਨ ਦਿੱਤੇ ਗਏ ਹਨ। ਅਦਾਲਤ ਨੂੰ ਇਹ ਵੀ ਕਿਹਾ ਗਿਆ ਕਿ ਚੋਣਾਂ ਦੌਰਾਨ ਗੋਕੁਲ ਸੇਤੀਆ ਜਿੱਥੇ ਵੀ ਜਾਵੇਗਾ, ਸਬੰਧਤ ਐੱਸਐੱਚਓ ਉਸ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕਰੇਗਾ। ਸਰਕਾਰ ਦੇ ਇਸ ਜਵਾਬ ‘ਤੇ ਹਾਈਕੋਰਟ ਨੇ ਗੋਕੁਲ ਸੇਤੀਆ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਸੇਤੀਆ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀ ਅਤੇ ਆਪਣੇ ਪਰਿਵਾਰ ਲਈ ਪੁਲਿਸ ਸੁਰੱਖਿਆ ਵਧਾਉਣ ਦੀ ਮੰਗ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਗੋਕੁਲ ਨੇ ਕਿਹਾ ਹੈ ਕਿ ਗੈਂਗਸਟਰਾਂ ਅਤੇ ਅਪਰਾਧੀਆਂ ਤੋਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ, ਗੋਕੁਲ ਸੇਤੀਆ ਨੇ 2019 ਦੀਆਂ ਚੋਣਾਂ ਇੰਡੀਅਨ ਨੈਸ਼ਨਲ ਲੋਕ ਦਲ ਦੇ ਸਮਰਥਨ ਨਾਲ ਸਿਰਸਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਲੜੀਆਂ ਸਨ।

ਆਪਣੀ ਪਟੀਸ਼ਨ ਵਿੱਚ ਸੇਤੀਆ ਨੇ ਕਿਹਾ ਕਿ ਸਬੰਧਤ ਖੁਫੀਆ ਏਜੰਸੀਆਂ/ਪੰਜਾਬ ਪੁਲਿਸ ਤੋਂ ਸੂਚਨਾ ਮਿਲਣ ਤੋਂ ਬਾਅਦ ਹਰਿਆਣਾ ਪੁਲਿਸ ਨੇ ਉਸ ਨੂੰ ਤਿੰਨ ਵਿਅਕਤੀਆਂ ਦੀ ਸੁਰੱਖਿਆ ਦਿੱਤੀ ਸੀ। ਉਸ ਦੇ ਵਕੀਲ ਨੇ ਦਲੀਲ ਦਿੱਤੀ ਕਿ ਚੋਣ ਪ੍ਰਕਿਰਿਆ ਦੀ ਸਮਾਪਤੀ ਤੱਕ ਅਸਥਾਈ ਤੌਰ ‘ਤੇ ਪੁਲਿਸ ਸੁਰੱਖਿਆ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਪਟੀਸ਼ਨਰ ਦੇ ਮਾਤਾ-ਪਿਤਾ, ਭਰਾ ਅਤੇ ਜੀਵਨ ਸਾਥੀ, ਸਾਰੇ ਪਰਿਵਾਰਕ ਮੈਂਬਰਾਂ ਨੂੰ ਘਰ-ਘਰ ਚੋਣ ਲੜਨ ਲਈ ਪ੍ਰਚਾਰ ਲਈ ਆਮ ਜਨਤਾ ਦੇ ਵਿਚਕਾਰ ਜਾਣਾ ਹੋਵੇਗਾ। ਸੇਤੀਆ ਨੇ ਆਪਣੀ ਪਟੀਸ਼ਨ ‘ਚ ਕਿਹਾ ਹੈ ਕਿ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਮੋਹਾਲੀ ਨੇ ਇਕ ਆਪ੍ਰੇਸ਼ਨ ਕਰ ਕੇ ਬੰਬੀਹਾ ਗੈਂਗ ਦੇ ਦੋ ਗੈਂਗਸਟਰ ਲੱਕੀ ਪਟਿਆਲ, ਸਿਰਸਾ ਦੇ ਕੁਲਦੀਪ ਸਿੰਘ ਕਿੰਗਰਾ ਅਤੇ ਕੋਟਕਪੂਰਾ ਦੇ ਹਰਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਖਿਲਾਫ਼ ਮੁਹਾਲੀ ਵਿੱਚ ਵੱਖ-ਵੱਖ ਦੋਸ਼ਾਂ ਤਹਿਤ 19 ਦਸੰਬਰ 2022 ਨੂੰ ਐਫਆਈਆਰ ਦਰਜ ਕੀਤੀ ਗਈ ਸੀ। ਸੇਤੀਆ ਨੇ ਆਪਣੀ ਪਟੀਸ਼ਨ ਵਿਚ ਦਾਅਵਾ ਕੀਤਾ ਕਿ ਬਾਅਦ ਵਿਚ ਪੁੱਛਗਿੱਛ ਦੌਰਾਨ ਕੁਲਦੀਪ ਸਿੰਘ ਕਿੰਗਰਾ ਨੇ ਖੁਲਾਸਾ ਕੀਤਾ ਕਿ ਬੰਬੀਹਾ ਗੈਂਗਸਟਰ ਗਰੁੱਪ ਉਸ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ। ਗੋਕੁਲ ਸੇਤੀਆ ਦੇ ਨਾਨਾ ਲਕਸ਼ਮਣ ਦਾਸ ਅਰੋੜਾ ਚਾਰ ਵਾਰ ਵਿਧਾਇਕ ਰਹੇ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਵੀ ਰਹੇ।

ਸਾਂਝਾ ਕਰੋ

ਪੜ੍ਹੋ

ਦਿੱਲੀ ਵਿੱਚ ਇੱਕ ਹਫਤੇ ਅੰਦਰ ਡੇਂਗੂ ਦੇ

ਨਵੀਂ ਦਿੱਲੀ, 24 ਸਤੰਬਰ – ਦਿੱਲੀ ਵਿਚ ਪਿਛਲੇ ਸੱਤ ਦਿਨਾਂ...