ਵਿਚਾਰਾਂ ਦੇ ਪੈਰ ਹੁੰਦੇ ਨੇ /ਯਸ਼ ਪਾਲ

ਹਿੰਦੀ ਕਵੀ: ਹੂਬ ਨਾਥ

ਜੀ ਹਾਂ
ਵਿਚਾਰਾਂ ਦੇ ਵੀ
ਪੈਰ ਹੁੰਦੇ ਨੇ
ਉਹ ਚੱਲ ਕੇ
ਇੱਕ ਜਗ੍ਹਾ ਤੋਂ ਦੂਜੀ ਜਗ੍ਹਾ
ਨਾ ਸਿਰਫ਼ ਜਾਂਦੇ ਹੀ ਨੇ
ਸਗੋਂ
ਬਹੁਤਿਆਂ ਨੂੰ
ਹੱਕ ਕੇ
ਨਾਲ ਲਿਜਾਂਦੇ ਵੀ ਨੇ

ਕਦੇ ਚੱਕ ਕੇ
ਲੈ ਜਾਂਦੇ ਨੇ
ਅੰਨ੍ਹੀਆਂ ਗੁਫ਼ਾਵਾਂ
ਕੁੰਦਰਾਂ ‘ਚ

ਤੇ ਕਦੇ
ਬਿਠਾਅ ਕੇ
ਰੌਸ਼ਨੀ ਦੇ ਜਹਾਜ਼ ‘ਤੇ
ਠੇਲ੍ਹ ਦਿੰਦੇ ਨੇ
ਸਮੁੰਦਰਾਂ ‘ਚ

ਜੀ ਹਾਂ
ਵਿਚਾਰਾਂ ਦੇ ਵੀ
ਪੈਰ ਹੁੰਦੇ ਨੇ

ਮੈਂ ਉਨ੍ਹਾਂ ਨੂੰ
ਚਲਦੇ
ਟਹਿਲਦੇ
ਦੌੜਦੇ
ਤੇ ਕਦੇ ਕਦੇ
ਘਿਸੜਦੇ ਵੀ
ਦੇਖਿਆ ਹੈ

ਵਿਚਾਰਾਂ ਦੇ ਪੈਰ ਕੱਟ ਕੇ
ਕਸਾਈ ਦੇ ਢਾਰੇ ‘ਚ
ਉਨ੍ਹਾਂ ਦੀ ਖੱਲ
ਉਧੜਦੇ ਵੀ
ਮੈਂ ਦੇਖਿਆ ਹੈ

ਇਨ੍ਹਾਂ ਵਿਚਾਰਾਂ ਦਾ
ਗੁਨਾਹ ਇਹ ਸੀ
ਕਿ ਉਹ
ਪਸ਼ੂਆਂ ਨੂੰ
ਇਨਸਾਨ ਬਣਨ ਦੇ
ਹੁਨਰ ਸਿਖਾ ਰਹੇ ਸਨ

ਜਦ ਸਾਰਾ ਆਲਮ
ਜ਼ਮੂਦ ਦੀ
ਗ੍ਰਿਫ਼ਤ ‘ਚ ਹੋਵੇ
ਤਾਂ ਵਿਚਾਰਾਂ ਦੇ ਪੈਰ
ਬਗ਼ਾਵਤ ਬਣ ਜਾਂਦੇ ਨੇ

ਤੇ ਜੋ ਸਜ਼ਾ
ਬਾਗ਼ੀਆਂ ਦੀ
ਉਹ ਸਜ਼ਾ
ਵਿਚਾਰ ਹੰਡਾਂਦੇ ਨੇ

ਸੱਪਾਂ ਵਾਂਗ
ਜਿਨ੍ਹਾਂ ਵਿਚਾਰਾਂ ਦੇ
ਪੈਰ ਨਹੀਂ ਦਿਸਦੇ
ਉਹ ਵਿਚਾਰ
ਜ਼ਹਿਰੀਲੇ ਬਣ ਜਾਂਦੇ ਨੇ

ਜੀ ਹਾਂ
ਮੈਂ ਸੱਚ ਕਹਿ ਰਿਹਾ ਹਾਂ
ਵਿਚਾਰਾਂ ਦੇ ਵੀ
ਪੈਰ ਹੁੰਦੇ ਨੇ

ਉਲੱਥਾ ਤੇ ਪੇਸ਼ਕਸ਼ :
ਯਸ਼ ਪਾਲ, ਵਰਗ ਚੇਤਨਾ
(98145-35005)

ਸਾਂਝਾ ਕਰੋ

ਪੜ੍ਹੋ

ਕੌਮੀ ਸੁਰੱਖਿਆ ਸਲਾਹਕਾਰ ਬੋਰਡ ਦਾ ਪੁਨਰਗਠਨ

ਨਵੀਂ ਦਿੱਲੀ, 1 ਮਈ – ਸਰਕਾਰ ਨੇ ਕੌਮੀ ਸੁਰੱਖਿਆ ਸਲਾਹਕਾਰ...