ਛੋਟੇ ਬੱਚਿਆਂ ਨੂੰ ਬਾਰਸ਼ਾਂ ਦੇ ਇਹਨਾਂ ਦਿਨਾਂ ਵਿੱਚ ਬਦਲਦੇ ਮੌਸਮ ਅਨੁਸਾਰ ਉਲਟੀਆਂ-ਟੱਟੀਆਂ ਲੱਗਣ ‘ਤੇ ਕੀ ਕਰਿਆ ਜਾਵੇ?


ਉਲਟੀਆਂ-ਟੱਟੀਆਂ ਦੌਰਾਨ ਬੱਚੇ ਦਾ ਘਰ ਵਿੱਚ ਹੀ ਇਲਾਜ ਸੰਭਵ ਹੈ…ਪਰ ਫੇਰ ਵੀ ਜ਼ਰੂਰਤ ਲੱਗੇ ਤਾਂ ਬੱਚੇ ਨੂੰ ਡਾਕਟਰ ਨੂੰ ਵਖਾਇਆ ਜਾਵੇ
ਬਠਿੰਡਾ,20 ਜੁਲਾਈ (ਏ ਡੀ ਪੀ ਨਿਊਜ)ਬਾਰਸ਼ਾਂ ਦੇ ਇਹਨਾਂ ਦਿਨਾਂ ਵਿੱਚ ਮੌਸਮ ਪੂਰੀ ਤਰਾਂ ਬਦਲ ਗਿਆ ਹੈ,ਕਹਿਣ ਤੋਂ ਭਾਵ ਇਹ ਕਿ ਗਰਮੀ ਦੀ ਰੁੱਤ ਦੇ ਨਾਲ ਨਾਲ ਸਿੱਲ੍ਹ ਦੀ ਆਮਦ ਹੋ ਚੁੱਕੀ ਹੈ।ਸੋ,ਗਰਮੀਆਂ ਤੇ ਬਾਰਸ਼ਾਂ ਦੇ ਇਹਨਾਂ ਦਿਨਾਂ ਵਿੱਚ ਕਿਸੇ ਨੂੰ ਵੀ ਉਲਟੀਆਂ/ਟੱਟੀਆਂ ਲੱਗ ਜਾਣੀਆਂ ਆਮ ਗੱਲ ਹੈ ਕਿਉਂਕਿ ਸਿੱਲ੍ਹ ਕਾਰਣ ਹਰ ਪਾਸੇ ਬਿਮਾਰੀਆਂ ਫੈਲਾਉਣ ਵਾਲੇ ਕਿਟਾਣੂੰਆਂ ਦੀ ਭਰਮਾਰ ਵੱਧ ਜਾਂਦੀ ਹੈ।…ਖ਼ੈਰ! ਗਰਮੀ ਤੇ ਬਾਰਸ਼ਾਂ ਦੀ ਇਸ ਰੁੱਤ ‘ਚ ਉਲਟੀਆਂ-ਟੱਟੀਆਂ ਕਿਸੇ ਵੀ ਉਮਰ ਵਰਗ ਦੇ ਲੋਕਾਂ ਨੂੰ ਲੱਗ ਸਕਦੀਆਂ ਹਨ,ਜਿਸ ਤੋਂ ਡਰਨ ਘਬਰਾਉਣ ਦੀ ਬਜਾਏ ਆਪਣੇ ਨੇੜੇ ਦੇ ਕਿਸੇ ਵੀ ਯੋਗ ਸਿਆਣੇ ਡਾਕਟਰ ਕੋਲੇ ਜਾਕੇ ਇਸ ਸਭ ਕਾਸੇ ਦਾ ਇਲਾਜ ਕਰਵਾਉਣਾ ਚਾਹੀਦਾ ਹੈ,ਤਾਂ ਜੋ ਭਵਿੱਖ ਵਿੱਚ ਇਸ ਸਭ ਕਾਸੇ ਕਾਰਣ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਅਸਾਨੀ ਨਾਲ ਬਚਿਆ ਜਾਵੇ।
ਛੋਟੇ ਬੱਚਿਆਂ ਨੂੰ ਵੈਸੇ ਤਾਂ ਉਲਟੀਆਂ- ਟੱਟੀਆਂ ਲੱਗ ਜਾਣਾ ਆਮ ਗੱਲ ਹੈ…ਪਰ ਫੇਰ ਵੀ ਗਰਮੀਆਂ ਤੇ ਬਾਰਸ਼ਾਂ ਦੇ ਦਿਨਾਂ ‘ਚ ਇਹ ਸਮੱਸਿਆ ਵਧ ਜਾਂਦੀਹੈ।
ਜੇਕਰ ਬੱਚਿਆਂ ਵਿੱਚ ਉਲਟੀਆਂ ਟੱਟੀਆਂ ਦੀ ਇਹ ਸਮੱਸਿਆ ਵਾਰ ਵਾਰ ਹੋਵੇ ਜਾਂ ਫੇਰ ਵਧ ਜਾਵੇ ਤਾਂ ਬੱਚਿਆਂ ਵਿੱਚ ਕਮਜ਼ੋਰੀ ਆਉਣ ਤੋਂ ਇਲਾਵਾ,ਇਸ ਸਭ ਕਾਸੇ ਨਾਲ ਬੱਚੇ ਦੇ ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਣ ਸਦਕਾ ਬੱਚੇ ਨੂੰ ਸੋਕੜਾ ਹੋਣ ਦਾ ਡਰ ਵੀ ਵੱਧ ਜਾਂਦਾ ਹੈ।
ਇਹਨਾਂ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ; ਸੰਜੀਵਨੀ ਬੱਚਿਆਂ ਦੇ ਹਸਪਤਾਲ, ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਡਾਕਟਰ ਸੁਨੀਲ ਗਰਗ ਨੇ ਦੱਸਿਆ ਕਿ ਬੱਚਿਆਂ ਨੂੰ ਉਲਟੀਆਂ -ਟੱਟੀਆਂ ਲੱਗਣ ਦੇ ਕਈ ਕਾਰਣ ਹੋ ਸਕਦੇ ਹਨ,ਜਦੋਂ ਕਿ ਪਾਣੀ ਦਾ ਦੂਸਿਤ ਹੋਣਾ ਭਾਵ ਪੀਣ ਵਾਲਾ ਪਾਣੀ ਸਾਫ਼ ਨਾ ਹੋਣਾ ਸਭ ਤੋਂ ਵੱਡਾ ਕਾਰਣ ਹੈ।ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਹਮੇਸਾ ਉਬਾਲਕੇ ਠੰਢ੍ਹਾ ਕਰਿਆ ਪਾਣੀ ਹੀ ਪਿਆਇਆ ਜਾਵੇ।ਬੱਚੇ ਲਈ ਕੋਈ ਵੀ ਖਾਣਾ ਬਣਾਉਣ ਤੇ ਬੱਚੇ ਨੂੰ ਖਾਣਾ ਖਵਾਉਣ ਵਾਲੇ ਭਾਂਡੇ ਬਰਤਣਾਂ ਆਦਿ ਦੀ ਸਾਫ਼ ਸਫਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ।ਸੱਚ ਤਾਂ ਇਹ ਕਿ ਇਨਫੈਕਸਨ ਭਾਵ ਬਿਮਾਰੀਆਂ ਦੀ ਲਾਗ ਹੀ ਬੱਚਿਆਂ ਵਿੱਚ ਉਲਟੀਆਂ ਟੱਟੀਆਂ ਤੇ ਅਨੇਕਾਂ ਹੋਰ ਬਿਮਾਰੀਆਂ ਦੇ ਲੱਗਣ ਦਾ ਕਾਰਣ ਬਣਦੀ ਹੈ, ਕਿਉਂਕਿ ਅਣਭੋਲ ਬੱਚੇ ਗੰਦੇ ਮੰਦੇ ਹੱਥਾਂ ਨਾਲ ਹੀ ਕੁਛ ਨਾ ਕੁਛ ਖਾ ਜਾਂਦੇ ਹਨ।ਸਭ ਤੋਂ ਜ਼ਰੂਰੀ ਇਹ ਕਿ ਬੱਚਿਆਂ ਨੂੰ ਇੱਧਰ ਉੱਧਰ ਗੰਦੀਆਂ ਥਾਂਵਾਂ ‘ਤੇ ਹਰਗਿਜ ਨਹੀ ਜਾਣਾ ਚਾਹੀਦਾ।ਸਾਨੂੰ ਸਭ ਨੂੰ ਆਪਣੀ ਤੇ ਬੱਚਿਆਂ ਦੀ ਸਾਫ਼ ਸਫਾਈ ਦਾ ਧਿਆਨ ਰੱਖਣ ਤੋਂ ਇਲਾਵਾ ਆਪਣੇ ਘਰ ਤੇ ਆਲੇ ਦੁਆਲ਼ੇ ਦੀ ਸਾਫ ਸਫਾਈ ਦਾ ਵੀ ਉਚੇਚਾ ਧਿਆਨ ਰੱਖਣਾ ਚਾਹੀਦਾ ਹੈ। ਮਾਂਵਾਂ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਪਹਿਲੇ ਛੇ ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਹੀ ਪਿਆਇਆ ਜੋ ਕਿ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਕਿਉਂਕਿ ਇਸ ਵਿੱਚ ਖ਼ਾਸ ਕਰਕੇ ਪਹਿਲੇ ਗਾੜ੍ਹੇ/ਬੋਹਲ਼ੇ ਦੁੱਧ ਵਿੱਚ ਕਲੋਰੋਸਟਰਮ ਨਾ ਦਾ ਪਦਾਰਥ ਹੁੰਦਾ ਹੈ ਜੋ ਕਿ ਬੱਚੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ/ਸਕਤੀ ਵਧਾਉਂਦਾ ਹੈ।
ਇਸੇ ਦੌਰਾਨ ਡਾਕਟਰ ਸੁਨੀਲ ਗਰਗ ਨੇ ਇਹ ਵੀ ਦੱਸਿਆ ਕਿ-“ਜੇਕਰ ਬੱਚੇ ਦੀ ਉਮਰ ਛੇ ਮਹੀਨੇ ਤੋਂ ਘੱਟ ਹੋਵੇ ਤਾਂ ਉਸਨੂੰ ਸਿਰਫ ਮਾਂ ਦਾ ਦੁੱਧ ਹੀ ਪਿਆਇਆ ਜਾਵੇ।ਜੇਕਰ ਛੇ ਮਹੀਨੇ ਤੋਂ ਜ਼ਿਆਦਾ ਹੋਵੇ ਤਾਂ ਬੱਚੇ ਨੂੰ ਉਲਟੀਆਂ -ਟੱਟੀਆਂ ਲੱਗ ਜਾਣ ਦੀ ਸੂਰਤ ਵਿੱਚ ਜ਼ਿਆਦਾਤਰ ਤਰਲ ਪਦਾਰਥ ਆਦਿ ਦੇਣੇ ਚਾਹੀਦੇ ਹਨ। ਓ ਆਰ ਐੱਸ ਦਾ ਘੋਲ ਇਸ ਸਭ ਕਾਸੇ ਭਾਵ ਉਲਟੀਆਂ ਟੱਟੀਆਂ ਲਈ ਅੰਮ੍ਰਿਤ ਦਾ ਕੰਮ ਕਰਦਾ ਹੈ,ਜੋ ਕਿ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਤੇ ਆਂਗਣਵਾੜੀ ਕੇਂਦਰਾਂ ਵਿੱਚ ਬਿਨਾਂ ਕੋਈ ਪੈਸਾ ਦਿੱਤੇ ਬਿਲਕੁਲ ਮੁਫ਼ਤ ਮਿਲਦਾ ਹੈ। ਜੇਕਰ ਓ ਆਰ ਐੱਸ ਕਿਸੇ ਕਾਰਣ ਵੱਸ ਨਾ ਵੀ ਮਿਲੇ ਤਾਂ ਘਰ ਵਿੱਚ ਵੀ ਇਹ ਅਸਾਨੀ ਨਾਲ ਬਣਾਇਆ ਜਾ ਸਕਦਾ ਹੈ।ਇਕ ਲੀਟਰ ਪਾਣੀ ਲੈ ਕੇ ਉਸ ਵਿੱਚ ਖੰਡ ਤੇ ਲੂਣ ਇਸ ਮਾਤਰਾ/ਅਨੁਪਾਤ ਨਾਲ ਮਿਲਾਏ ਜਾਣ ਕਿ ਘੋਲ ਦਾ ਸਵਾਦ ਨਾ ਬਹੁਤਾ ਮਿੱਠਾ ਤੇ ਨਾ ਹੀ ਖਾਰਾ ਹੋਵੇ,ਜੋ ਕਿ ਬੱਚੇ ਨੂੰ ਵਾਰੀ ਵਾਰੀ ਪਿਆਉਣਾ ਚਾਹੀਦਾ ਹੈ। ਇਕ ਤਰੀਕਾ ਹੋਰ ਇਹ ਕਿ ਇਕ ਗਿਲਾਸ ਸਾਫ਼ ਪਾਣੀ ਵਿੱਚ ਇਕ ਚਮਚਾ ਖੰਡ,ਇਕ ਚੂੰਢੀ ਲੂਣ ਤੇ ਵਿੱਚ ਥੋੜਾ ‘ਜਾ ਨਿੰਬੂ ਨਿਚੋੜਕੇ ਵੀ ਇਹ ਘੋਲ ਬਣਾਇਆ ਜਾ ਸਕਦਾ ਹੈ।”
ਇਸ ਤੋਂ ਇਲਾਵਾ ਨਾਰੀਅਲ ਦਾ ਪਾਣੀ,ਲੱਸੀ,ਸਕੰਜਵੀ ਆਦਿ ਤੇ ਦਲੀਆ/ਖਿੱਚੜੀ ਬਗੈਰਾ ਬੱਚੇ ਨੂੰ ਖਾਣ ਲਈ ਦੇਣਾ ਚਾਹੀਦਾ ਹੈ,ਕਹਿਣ ਦਾ ਭਾਹ ਇਹ ਕਿ ਉਲ਼ਟੀਆਂ ਟੱਟੀਆਂ ਦੌਰਾਨ ਬੱਚੇ ਦੀ ਖ਼ੁਰਾਕ ਬੰਦ ਨਹੀਂ ਕਰਨੀ ਚਾਹੀਦੀ। ਬੱਚੇ ਦੀ ਸਫਾਈ ਤੇ ਪੂਰੇ ਘਰ ਸਮੇਤ ਘਰ ਦੇ ਆਲੇ ਦੁਆਲ਼ੇ ਦੀ ਸਾਫ਼ ਸਫਾਈ ਦਾ ਵੀ ਖ਼ਾਸ ਖਿਆਲ ਰੱਖਿਆਂ ਜਾਣਾ ਚਾਹੀਦਾ ਹੈ,ਕਿਉਂ ਕਿ ਗੰਦਗੀ ਕਾਰਣ ਮੱਖੀ/ ਮੱਛਰਾਂ ਸਮੇਤ ਹੋਰ ਸਭ ਬਿਮਾਰੀਆਂ ਦੇ ਕਿਟਾਣੂੰ ਫੈਲਦੇ/ਪਣਪਦੇ ਹਨ, ਜੋ ਕਿ ਉਲਟੀਆਂ ਟੱਟੀਆਂ ਸਮੇਤ ਹੋਰ ਅਨੇਕਾਂ ਬਿਮਾਰੀਆਂ ਦਾ ਕਾਰਣ/ਜਰੀਆ ਬਣਦੇ ਹਨ।
ਡਾਕਟਰ ਸੁਨੀਲ ਗਰਗ ਨੇ ਇਹ ਵੀ ਦੱਸਿਆ ਕਿ-“ਜ਼ਿਆਦਾਤਰ ਹਾਲਤਾਂ ਵਿੱਚ ਬੱਚੇ ਘਰੇਲੂ ਉਪਚਾਰ ਨਾਲ ਹੀ ਠੀਕ ਹੋ ਜਾਂਦੇ ਹਨ।…..ਪਰ ਫੇਰ ਵੀ ਜੇਕਰ ਕਿਸੇ ਬੱਚੇ ਵਿੱਚ ਉਲਟੀਆਂ ਟੱਟੀਆਂ ਦੌਰਾਨ ਸਰੀਰਕ ਕਮਜ਼ੋਰੀ,ਅੱਖਾਂ ਦਾ ਅੰਦਰ ਵੱਲ ਧਸ ਜਾਣਾ,ਚਿਹਰੇ ਅਤੇ ਚਮੜੀ ‘ਤੇ ਖੁਸਕੀ, ਤੇਜ਼ ਬੁਖ਼ਾਰ ਆਦਿ ਲੱਛਣ ਵਿਖਾਈ ਦੇਣ ਤਾਂ ਬਿਨਾ ਕਿਸੇ ਦੇਰੀ ਦੇ ਬੱਚੇ ਨੂਨੇੜੇ ਦੇ ਕਿਸੇ ਸਿਆਣੇ ਤੇ ਤਜਰਬੇਕਾਰ ਡਾਕਟਰ ਕੋਲੇ ਲਿਜਾਕੇ ਬੱਚੇ ਨੂੰ ਡਾਕਟਰ ਨੂੰ ਵਖਾੳਣਾ ਚਾਹੀਦਾ ਹੈ ਅਤੇ ਡਾਕਟਰ ਦੇ ਦੱਸੇ ਅਨੁਸਾਰ ਹੀ ਸਹੀ ਸਮੇਂ ਸਿਰ ਤੇ ਸਹੀ ਮਿਕਦਾਰ ਵਿੱਚ ਦਵਾਈ ਦੇਣੀ ਚਾਹੀਦੀ ਹੈ। ਜੇਕਰ ਕੁੱਝ ਦਿਨਾਂ ਲਈ ਹਸਪਤਾਲ ਵਿੱਚ ਦਾਖਲ ਕਰਨਾ ਪਵੇ ਤਾਂ ਵੀ ਬੱਚੇ ਦੀ ਬਿਹਤਰੀ ਤੇ ਤੰਦਰੁਸਤੀ ਲਈ ਜ਼ਰੂਰ ਕੁੱਝ ਦਿਨਾਂ ਲਈ ਬੱਚੇ ਨੂੰ ਹਸਪਤਾਲ ਦਾਖਲ ਰੱਖਣਾ ਚਾਹੀਦਾ ਹੈ।

ਸਾਂਝਾ ਕਰੋ

ਪੜ੍ਹੋ

ਮਾੜੇ ਵਕਤ ਨੇ ਸਿਖਾਇਆ ਚੰਗਾ ਸਬਕ

ਮੇਰੀ ਜ਼ਿੰਦਗੀ ਵਿਚ ਇਕ ਅਜਿਹੀ ਘਟਨਾ ਵਾਪਰੀ ਜੋ ਮੈਨੂੰ ਬਹੁਤ...