ਨਵੀਂ ਦਿੱਲੀ : ਦੇਸ਼ ਦੇ ਡਾਕਟਰਾਂ ਦੀ ਸਭ ਤੋਂ ਵੱਡੀ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐੱਮ ਏ) ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਕੋਵਿਡ-19 ਦੇ ਖਿਲਾਫ ਜੰਗ ਵਿਚ ਕਿਸੇ ਵੀ ਕਿਸਮ ਦੀ ਢਿੱਲ ਬਾਰੇ ਖਬਰਦਾਰ ਕੀਤਾ ਹੈ | ਉਸ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਆਉਣ ਹੀ ਵਾਲੀ ਹੈ | ਉਸ ਨੇ ਇਸ ਮੁਸ਼ਕਲ ਵਕਤ ਵਿਚ ਦੇਸ਼ ਦੇ ਵੱਖ-ਵੱਖ ਸਥਾਨਾਂ ਦੇ ਅਧਿਕਾਰੀਆਂ ਤੇ ਲੋਕਾਂ ਵੱਲੋਂ ਦਿਖਾਈ ਜਾ ਰਹੀ ਬੇਪਰਵਾਹੀ ਉੱਤੇ ਨਾਰਾਜ਼ਗੀ ਤੇ ਦੁੱਖ ਜ਼ਾਹਰ ਕੀਤਾ ਹੈ | ਉਸ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਹੈ ਕਿ ਅਧੁਨਿਕ ਮੈਡੀਕਲ ਬਰਾਦਰੀ ਤੇ ਸਿਆਸੀ ਲੀਡਰਸ਼ਿਪ ਦੇ ਤਮਾਮ ਜਤਨਾਂ ਦੀ ਬਦੌਲਤ ਹੀ ਦੇਸ਼ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਤੋਂ ਉੱਭਰ ਸਕਿਆ ਹੈ, ਅਜਿਹੇ ਵਿਚ ਕਿਸੇ ਨੂੰ ਲਾਪਰਵਾਹ ਨਹੀਂ ਹੋਣਾ ਚਾਹੀਦਾ |
ਆਈ ਐੱਮ ਏ ਨੇ ਇਕ ਬਿਆਨ ਵਿਚ ਕਿਹਾ ਹੈ—ਦੁਨੀਆ ਭਰ ਤੋਂ ਉਪਲੱਬਧ ਸਬੂਤਾਂ ਅਤੇ ਕਿਸੇ ਵੀ ਮਹਾਂਮਾਰੀ ਦੇ ਇਤਿਹਾਸ ਨੂੰ ਦੇਖਿਆਂ ਕਿਹਾ ਜਾ ਸਕਦਾ ਹੈ ਕਿ ਤੀਜੀ ਲਹਿਰ ਅਟੱਲ ਹੈ ਤੇ ਕਰੀਬ ਹੈ | ਇਹ ਬੇਹੱਦ ਅਫਸੋਸਨਾਕ ਹੈ ਕਿ ਦੇਸ਼ ਵਿਚ ਜ਼ਿਆਦਾਤਰ ਹਿੱਸਿਆਂ ਵਿਚ ਸਰਕਾਰ ਤੇ ਲੋਕ ਆਤਮ-ਸੰਤੁਸ਼ਟ ਹੋ ਗਏ ਹਨ ਤੇ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਕੇ ਵੱਡੀ ਗਿਣਤੀ ਵਿਚ ਇਕ ਥਾਂ ਇਕੱਠੇ ਹੋ ਰਹੇ ਹਨ | ਸੈਰਸਪਾਟਾ, ਧਾਰਮਕ ਯਾਤਰਾਵਾਂ ਤੇ ਧਾਰਮਕ ਸਮਾਰੋਹ ਜ਼ਰੂਰੀ ਹਨ, ਪਰ ਇਸ ਲਈ ਕੁਝ ਮਹੀਨੇ ਉਡੀਕਿਆ ਜਾ ਸਕਦਾ ਹੈ | ਇਨ੍ਹਾਂ ਸਥਾਨਾਂ ਨੂੰ ਖੋਲ੍ਹਣਾ ਤੇ ਟੀਕਾਕਰਨ ਦੇ ਬਿਨਾਂ ਹੀ ਲੋਕਾਂ ਦਾ ਉਥੇ ਵੱਡੇ ਪੈਮਾਨੇ ‘ਤੇ ਇਕੱਠਾ ਹੋਣਾ ਕੋਰੋਨਾ ਦੀ ਤੀਜੀ ਲਹਿਰ ਦੇ ਫੈਲਣ ਦਾ ਕਾਰਨ ਬਣ ਸਕਦਾ ਹੈ |
ਇਸ ਅਹਿਮ ਮੋੜ ‘ਤੇ ਅਗਲੇ ਦੋ-ਤਿੰਨ ਮਹੀਨਿਆਂ ਤੱਕ ਕੋਈ ਰਿਸਕ ਨਹੀਂ ਲੈਣਾ ਚਾਹੀਦਾ | ਦੇਸ਼ ਵਿਚ ਕੋਰੋਨਾ ਕਾਰਨ ਚਾਰ ਲੱਖ ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ