ਗ਼ਜ਼ਲ/ਮਹਿੰਦਰ ਸਿੰਘ ਮਾਨ

ਜੋ ਕੱਲਾ ਤੁਰਨੇ ਤੋਂ ਡਰਦਾ ਹੈ,
ਉਹ ਬਿਨ ਆਈ ਮੌਤੇ ਮਰਦਾ ਹੈ।
ਸਭ ਕੰਮ ਕਰਦੇ ਇੱਥੇ ਢਿੱਡ ਲਈ,
ਕੰਮ ਕੀਤੇ ਬਿਨ ਕਿਸ ਦਾ ਸਰਦਾ ਹੈ।
ਕੀਤੇ ਕੰਮ ਪਿੱਛੇ ਰਹਿ ਜਾਂਦੇ ਨੇ,
ਜਦ ਕੂਚ ਇੱਥੋਂ ਕੋਈ ਕਰਦਾ ਹੈ।
ਉਹ ਹੋਰਾਂ ਨਾ’ ਝਗੜੇ ਨ੍ਹੀ ਕਰਦਾ,
ਜਿਸ ਨੂੰ ਵੀ ਫਿਕਰ ਆਪਣੇ ਘਰ ਦਾ ਹੈ।
ਹਰ ਮਾਂ-ਪਿਉ ਕੰਜੂਸੀ ਕਰ ਕਰ ਕੇ,
ਪੁੱਤਾਂ ਲਈ ਧਨ ਕੱਠਾ ਕਰਦਾ ਹੈ।
ਉਸ ਦਾ ਕੋਈ ਨਾ ਸਤਿਕਾਰ ਕਰੇ,
ਜੋ ਆਪਣੀ ਗਰਜ਼ ਪਿੱਛੇ ਮਰਦਾ ਹੈ।
ਸਾਡਾ ਵੀ ਉਸ ਦੇ ਬਿਨ ਜਾਵੇ ਸਰੀ,
ਜੇ ਉਸ ਦਾ ਸਾਡੇ ਬਿਨ ਸਰਦਾ ਹੈ।


ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

ਸਾਂਝਾ ਕਰੋ

ਪੜ੍ਹੋ

JKBOSE) ਨੇ 10ਵੀਂ ਜਮਾਤ ਦੀ ਫਾਈਨਲ ਪ੍ਰੀਖਿਆ

ਜੰਮੂ-ਕਸ਼ਮੀਰ, 1 ਮਈ – ਜੰਮੂ ਅਤੇ ਕਸ਼ਮੀਰ ਬੋਰਡ ਆਫ਼ ਸਕੂਲ...