ਟੱਪੇ/ਮਹਿੰਦਰ ਸਿੰਘ ਮਾਨ

ਕੋਠੇ ਤੇ ਇੱਟ ਬੱਲੀਏ,
ਸਵੇਰ ਦੀ ਸੈਰ ਕਰਿਆ ਕਰ
ਜੇ ਤੂੰ ਰਹਿਣਾ ਫਿੱਟ ਬੱਲੀਏ।
ਕੋਠੇ ਤੇ ਕਬੂਤਰ ਏ,
ਇੱਕ, ਦੂਜੇ ਨੂੰ ਸਮਝ ਲਉ
ਸੁਖੀ ਜੀਵਨ ਦਾ ਇਹੋ ਸੂਤਰ ਏ।
ਸਾਰੀ ਸੜਕ ਹੈ ਟੁੱਟੀ ਪਈ,
ਚੁਗਲਖੋਰ ਅੱਗ ਲਾ ਦਿੰਦੇ
ਇਨ੍ਹਾਂ ਤੋਂ ਬਚ ਲਉ ਬਈ।
ਆਵਾਰਾ ਗਾਂ ਸੜਕ ਤੇ ਫਿਰੇ,
ਇਹਦੇ ਅੱਗੇ ਆਣ ਕਰਕੇ
ਕਈ ਸਕੂਟਰਾਂ ਵਾਲੇ ਗਿਰੇ।
ਮੀਂਹ ਪੈਣੋਂ ਨਾ ਹੱਟਦਾ ਏ,
ਗਰੀਬ ਨੂੰ ਹੀ ਪਤਾ ਹੈ
ਉਹ ਸਮਾਂ ਕਿੱਦਾਂ ਕੱਟਦਾ ਏ।
ਰਸਤੇ ‘ਚ ਪਏ ਕੰਡੇ,
ਕੁੱਝ ਕੰਮ ਵੀ ਕਰ ਲਉ
ਐਵੇਂ ਲੰਘਾ ਨਾ ਦਿਉ ਸੰਡੇ।


ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

ਸਾਂਝਾ ਕਰੋ

ਪੜ੍ਹੋ

ਕੇਂਦਰ ਨੇ ਤੇਰੀ ਜਾਤ ਪੁੱਛਣੀ

ਨਵੀਂ ਦਿੱਲੀ, 1 ਮਈ – ਕੇਂਦਰ ਸਰਕਾਰ ਨੇ ਬਿਹਾਰ ਚੋਣਾਂ...