ਗੀਤ/ਲਾਹਨਤਾਂ/ਬਲਤੇਜ ਸਿੰਘ ਸੰਧੂ

ਧੀ ਮੁਟਿਆਰ ਘਰੋਂ ਬਾਗੀ ਹੋ ਜੇ
ਪੁੱਤ ਗੱਭਰੂ ਨਿੱਤ ਦਾ ਸ਼ਰਾਬੀ ਹੋ ਜੇ
ਖਰਚੀਲੇ ਬੰਦੇ ਹੱਥ ਘਰ ਦੀ ਜੇ ਚਾਬੀ ਹੋ ਜੇ
ਆਮਦਨ ਤੋਂ ਵੱਧ ਖਰਚਾ ਬੇਹਿਸਾਬੀ ਹੋ ਜੇ
ਨਾ ਬਾਪ ਦਾਦਿਆਂ ਦੀਆਂ ਬਚਣ ਅਮਾਨਤਾਂ।
ਨਸ਼ੇ ਦੇ ਵਪਾਰੀਆਂ ਨੂੰ ਜਿਸਮਾਂ ਦੇ ਸ਼ਿਕਾਰੀਆ ਨੂੰ
ਸਦਾ ਜੱਗ ਉੱਤੇ ਪੈਂਦੀਆਂ ਨੇ ਲਾਹਨਤਾਂ, ,,,,

ਮੂਲ ਨਾਲੋਂ ਵੱਧ ਵਿਆਜ ਪਿਆਰਾ ਸ਼ਾਹੂਕਾਰ ਨੂੰ
ਪਾਈ ਪਾਈ ਦਾ ਹਿਸਾਬ ਪੂਰਾ ਕਹਿੰਦੇ ਰੱਖਦਾ
ਮਿਹਨਤਾਂ ਨੂੰ ਪੈਣ ਲੱਗੇ ਬੂਰ ਜਦੋਂ
ਕੰਮ ਕਰਦਾ ਫੇਰ ਕਦੋ ਬੰਦਾ ਥੱਕਦਾ
ਵਾਧੇ ਘਾਟੇ ਜ਼ਿੰਦਗੀ ਚ ਨਾਲੋਂ ਨਾਲ ਰਹਿਣ ਚੱਲਦੇ
ਛੋਟਾ ਕਰੀ ਦਾ ਐਵੇਂ ਦਿਲ ਥੋੜੇ ਬਹੁਤੇ ਹੋਏ ਨੁਕਸਾਨ ਦਾ।
ਨਸ਼ੇ ਦੇ ਵਪਾਰੀਆਂ ਨੂੰ ਜਿਸਮਾਂ ਦੇ ਸ਼ਿਕਾਰੀਆ ਨੂੰ
ਸਦਾ ਜੱਗ ਉੱਤੇ ਪੈਂਦੀਆਂ ਨੇ ਲਾਹਨਤਾਂ ,,,,,

ਖੁਸ਼ ਹੋਈ ਦਾ ਨਾ ਹੱਕ ਮਾਰ ਕੇ ਕਿਸੇ ਵੀ ਗਰੀਬ ਤਾਈ
ਫੇਰ ਕੀਤੇ ਹੋਏ ਕਿਸੇ ਪੁੰਨਦਾਨ ਨੇ ਨੀ ਤਾਰਨਾ
ਯਾਰੀ ਲਾ ਕੇ ਯਾਰ ਦੀ ਪਿੱਠ ਨਾ ਤਕਾਈਏ
ਦਿਲਾਂ ਵਿੱਚ ਯਾਰ ਲਈ ਰੱਖੀਏ ਕਦੇ ਵੀ ਖਾਰ ਨਾ
ਸੱਚੇ ਬੰਦਿਆਂ ਦੀ ਜੱਗ ਕਰਦਾ ਸਿਫਤ
ਝੂਠੇ ਬੇਈਮਾਨ ਦਗੇਬਾਜਾਂ ਨੂੰ ਮਿਲਦੀ ਨਾ ਮਾਨਤਾ।
ਨਸ਼ੇ ਦੇ ਵਪਾਰੀਆਂ ਨੂੰ ਜਿਸਮਾਂ ਦੇ ਸ਼ਿਕਾਰੀਆ ਨੂੰ
ਸਦਾ ਜੱਗ ਉੱਤੇ ਪੈਂਦੀਆਂ ਨੇ ਲਾਹਨਤਾਂ ,,,,,

ਡੰਗਰ ਜੋ ਨਿੱਤ ਕਰਦਾ ਖਰਾਬ ਹੋਵੇ ਅੜੀ ਖੋਰ
ਬੇਲਗਾਮ ਘੋੜਿਆਂ ਨੂੰ ਡੰਡੇ ਨਾਲ ਥੋੜਾ ਰਹੀਏ ਘੂਰਦੇ
ਬੇਈਮਾਨ ਰਿਸ਼ਵਤਖੋਰ ਦੋ ਨੰਬਰ ਦੇ ਅਫਸਰ ਅੰਦਰਖਾਤੇ
ਠੱਗ,ਚੋਰ,ਚੁਗਲਖੋਰ ਤਿੰਨੇ ਬੰਦਿਆਂ ਦਾ ਨੇ ਪੱਖ ਪੂਰਦੇ
ਫੀਮ ਦੇ ਬਲੈਕੀਏ ਦੀ ਜਾ ਫੜੇ ਹੋਏ ਸਮੈਕੀਏ ਦੀ
ਕਾਤਲ ਜਿਹੇ ਗੁਨਾਹਗਾਰ ਦੀਆ ਨਾ ਛੇਤੀ ਹੁੰਦੀਆਂ ਜਮਾਨਤਾਂ।
ਨਸ਼ੇ ਦੇ ਵਪਾਰੀਆਂ ਨੂੰ ਜਿਸਮਾਂ ਦੇ ਸ਼ਿਕਾਰੀਆ ਨੂੰ
ਸਦਾ ਜੱਗ ਉੱਤੇ ਪੈਂਦੀਆਂ ਨੇ ਲਾਹਨਤਾਂ ,,,,,

ਮੱਤ ਜੇ ਨਿਆਣੀ ਹੋਵੇ ਪਾਈ ਪਾਣੀ ਚ ਮਧਾਣੀ ਹੋਵੇ
ਮਿੱਤਰੋ ਉਏ ਪੱਲੇ ਪੈਂਦਾ ਫੇਰ ਕੱਖ ਨਈ
ਔਤ ਔਰਤ ਨੂੰ ਔਲਾਦ ਦਾ ਮਾਰੀਏ ਨਾ ਮਿਹਣਾ
ਕਈ ਵੇਰੀ ਮਾਰੀ ਹਾਅ ਫੱਟੀ ਪੋਚ ਦਿੰਦੀ ਰੱਖ ਬਈ
ਸਾਊ ਬੰਦੇ ਦੀ ਜੇ ਪਿੰਡ ਵਿੱਚ ਭੰਡੀ ਹੋ ਜੇ
ਸੰਧੂਆਂ ਉਏ ਫੇਰ ਬੜਾ ਖੁਸ਼ ਹੁੰਦਾ ਬੇਈਮਾਨ ਤਾਂ।
ਨਸ਼ੇ ਦੇ ਵਪਾਰੀਆਂ ਨੂੰ ਜਿਸਮਾਂ ਦੇ ਸ਼ਿਕਾਰੀਆ ਨੂੰ
ਸਦਾ ਜੱਗ ਉੱਤੇ ਪੈਂਦੀਆਂ ਨੇ ਲਾਹਨਤਾਂ ,,,,,

ਬਲਤੇਜ ਸਿੰਘ ਸੰਧੂ
ਬੁਰਜ ਲੱਧਾ
ਬਠਿੰਡਾ
9465818158

ਸਾਂਝਾ ਕਰੋ

ਪੜ੍ਹੋ

JKBOSE) ਨੇ 10ਵੀਂ ਜਮਾਤ ਦੀ ਫਾਈਨਲ ਪ੍ਰੀਖਿਆ

ਜੰਮੂ-ਕਸ਼ਮੀਰ, 1 ਮਈ – ਜੰਮੂ ਅਤੇ ਕਸ਼ਮੀਰ ਬੋਰਡ ਆਫ਼ ਸਕੂਲ...