ਪੰਜਾਬ ਵਿਚ ਕੈਂਸਰ ਦਾ ਕਹਿਰ, ਪਿਛਲੇ ਚਾਰ ਸਾਲਾਂ ਅੰਦਰ ਕੈਂਸਰ ਕਾਰਨ 1.11 ਲੱਖ ਮੌਤਾਂ

ਮੁਹਾਲੀ  : ਪੰਜਾਬ ਵਿਚ ਕੈਂਸਰ ਦਾ ਕਹਿਰ ਜਾਰੀ ਹੈ। ਕੈਂਸਰ ਕਾਰਨ ਹਰ ਰੋਜ਼ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ।  ਕੈਂਸਰ ਦੇ ਜ਼ਿਆਦਾ ਕੇਸ ਮਾਲਵਾ ਬੈਲਟ ਤੋਂ ਸਾਹਮਣੇ ਆ ਰਹੇ ਹਨ।  ਪਿੰਡਾਂ ਦੇ ਪਿੰਡ ਕੈਂਸਰ ਨਾਲ ਬਰਬਾਦ ਹੋ ਰਹੇ ਹਨ। ਮਾਲਵਾ ਬੈਲਟ ਵਿਚ ਕੈਂਸਰ ਦੇ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਸੂਬੇ ‘ਚ ਬੱਚੇ ਵੀ ਕੈਂਸਰ ਦੀ ਮਾਰ ਤੋਂ ਨਹੀਂ ਬਚ ਸਕੇ। ਜਿਨ੍ਹਾਂ ਬੱਚਿਆਂ ਨੇ ਸਕੂਲਾਂ ‘ਚ ਪੜ੍ਹਾਈ ਕਰਨੀ ਸੀ, ਉਨ੍ਹਾਂ ਨੂੰ ਇਲਾਜ ਲਈ ਹਸਪਤਾਲਾਂ ‘ਚ ਭਰਤੀ ਹੋਣਾ ਪੈ ਰਿਹਾ ਹੈ। ਤ੍ਰਾਸਦੀ ਇਹ ਹੈ ਕਿ ਬੱਚਿਆਂ ਦੇ ਇਲਾਜ ’ਚ ਲੱਗੇ ਮਾਪੇ ਉਸ ਤੋਂ ਵੀ ਵੱਡਾ ਦੁੱਖ ਭੋਗ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ’ਚ ਪਿਛਲੇ ਚਾਰ ਸਾਲਾਂ ’ਚ ਔਸਤਨ ਰੋਜ਼ਾਨਾ 76 ਮੌਤਾਂ ਕੈਂਸਰ ਨਾਲ ਹੋ ਰਹੀਆਂ ਹਨ ਅਤੇ ਕੈਂਸਰ ਦੇ 107 ਨਵੇਂ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ।ਸਾਲ 2022 ਦੌਰਾਨ ਹੁਣ ਤੱਕ ਕੈਂਸਰ ਨਾਲ 23,301 ਮੌਤਾਂ ਹੋ ਚੁੱਕੀਆਂ ਹਨ ਜਦਕਿ ਕੈਂਸਰ ਦੇ 40,435 ਨਵੇਂ ਕੇਸਾਂ ਦੀ ਸ਼ਨਾਖ਼ਤ ਹੋਈ ਹੈ। ਪੰਜਾਬ ਦਾ ਮਾਲਵਾ ਖ਼ਿੱਤਾ ਸਭ ਤੋਂ ਵੱਧ ਕੈਂਸਰ ਦੀ ਮਾਰ ਝੱਲ ਰਿਹਾ ਹੈ। ਸਾਲ 2018 ਤੋਂ 2022 ਤੱਕ ਕੈਂਸਰ ਕਾਰਨ 1.11 ਲੱਖ ਲੋਕਾਂ ਦੀ ਮੌਤ ਹੋਈ ਜਦਕਿ 1.56 ਲੱਖ ਕੇਸ ਸਾਹਮਣੇ ਆਏ।

ਸਰਕਾਰੀ ਤੱਥਾਂ ਅਨੁਸਾਰ ਸਾਲ 2022 ’ਚ ਰੋਜ਼ਾਨਾ ਔਸਤਨ 110 ਕੈਂਸਰ ਦੇ ਕੇਸ ਸਾਹਮਣੇ ਆਏ ਹਨ ਜਦਕਿ ਇਸੇ ਵਰ੍ਹੇ ’ਚ ਰੋਜ਼ਾਨਾ ਔਸਤਨ 63 ਮੌਤਾਂ ਕੈਂਸਰ ਕਾਰਨ ਹੋਈਆਂ ਹਨ। ਸਾਲ 2021 ਵਿੱਚ 22,786 ਮੌਤਾਂ, 2020 ਵਿਚ 22,276 ਸਾਲ 2019 ਵਿਚ 21,763 ਅਤੇ ਸਾਲ 2018 ਵਿਚ 21,278 ਮੌਤਾਂ ਕੈਂਸਰ ਕਾਰਨ ਹੋਈਆਂ ਹਨ। ਇਸੇ ਤਰ੍ਹਾਂ ਸਾਲ 2019 ’ਚ 37,744, ਸਾਲ 2020 ’ਚ 38,636, ਸਾਲ 2021 ’ਚ 39,521 ਤੇ ਸਾਲ 2022 ’ਚ 40,435 ਕੈਂਸਰ ਦੇ ਨਵੇਂ ਕੇਸ ਸਾਹਮਣੇ ਆਏ ਹਨ। ਇਹ ਬਿਮਾਰੀ ਛੋਟੇ ਤੇ ਮੱਧ ਵਰਗੀ ਪਰਿਵਾਰਾਂ ਦੀ ਆਰਥਿਕਤਾ ਵੀ ਹਿਲਾ ਰਹੀ ਹੈ।

ਸਾਂਝਾ ਕਰੋ

ਪੜ੍ਹੋ

Son Of Sardar ਦੇ ਨਿਰਦੇਸ਼ਕ Ashwni Dhir

ਨਵੀਂ ਦਿੱਲੀ, 27 ਨਵੰਬਰ – ਬਾਲੀਵੁੱਡ ਦੇ ਗਲਿਆਰਿਆਂ ਤੋਂ ਬਹੁਤ...