ਖ਼ਰਾਬ ਭੋਜਨ ਨਾਲ ਖ਼ੂਨ ਦੀਆਂ ਨਾਡ਼ੀਆਂ ਨੂੰ ਹੋ ਸਕਦੈ ਨੁਕਸਾਨ, ਖੋਜ ‘ਚ ਦਾਅਵਾ

ਬਰਲਿਨ: ਭੋਜਨ ਦੀ ਗੁਣਵੱਤਾ ਨੂੰ ਲੈ ਕੇ ਹਮੇਸ਼ਾ ਚੌਕਸ ਰਹਿਣ ਦੀ ਜ਼ਰੂਰਤ ਹੈ। ਖੋਜੀਆਂ ਨੇ ਇਕ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਹੈ ਕਿ ਖ਼ਰਾਬ ਭੋਜਨ ਦੇ ਕਾਰਨ ਪੈਦਾ ਹੋਣ ਵਾਲੀਆਂ ਪਾਚਨ ਸਬੰਧੀ ਬਿਮਾਰੀਆਂ ਸਾਡੇ ਸਰੀਰ ਦੇ ਵੱਖ-ਵੱਖ ਅੰਗਾਂ ਦੀਆਂ ਖ਼ੂਨ ਦੀਆਂ ਨਾਡ਼ੀਆਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਉਦਾਹਰਨ ਲਈ, ਲਿਵਰ ਵਿਚ ਖ਼ੂਨ ਦੀਆਂ ਨਾਡ਼ੀਆਂ ਅਤੇ ਚਰਬੀ ਟਿਸ਼ੂ ਨੂੰ ਵਾਧੂ ਲਿਪਡ ਨੂੰ ਪ੍ਰੌਸੈਸ ਕਰਨ ਲਈ ਸੰਘਰਸ਼ ਕਰਨਾ ਪੈਂਦਾ ਹੈ। ਕਿਡਨੀ ਦੀਆਂ ਨਾਡ਼ੀਆਂ ਨੂੰ ਪਾਚਨ ਸਬੰਧੀ ਢਿੱਲਾਪਨ ਵਿਕਸਿਤ ਕਰਦੀਆਂ ਹਨ। ਫੇਫਡ਼ੇ ਦੀਆਂ ਨਾਡ਼ੀਆਂ ਲੋਡ਼ੋਂ ਵੱਧ ਸੁੱਜ ਜਾਂਦੀਆਂ ਹਨ ਅਤੇ ਦਿਮਾਗ਼ ਦੀਆਂ ਨਾਡ਼ੀਆਂ ਵਿਚ ਵੀ ਖ਼ਰਾਬੀ ਆ ਜਾਂਦੀ ਹੈ। ਅਧਿਐਨ ਦੀ ਲੇਖਿਕਾ ਡਾ. ਓਲਗਾ ਬੋਂਡਾਰੇਵਾ ਮੁਤਾਬਕ, ਸਾਡਾ ਅਧਿਐਨ ਦੱਸਦਾ ਹੈ ਕਿ ਖਾਣ ਦੀਆਂ ਖ਼ਰਾਬ ਆਦਤਾਂ ਕਿਸ ਪ੍ਰਕਾਰ ਕਈ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ। ਜਰਮਨੀ ਸਥਿਤ ਲੀਪਜਿਗ ਯੂਨੀਵਰਸਿਟੀ ਵਿਚ ਐੱਚਆਈ-ਐੱਮਏਜੀ ਸੈਂਟਰ ਦੇ ਡਾਇਰੈਕਟਰ ਪ੍ਰੋਫੈਸਰ ਮਥਿਆਸ ਬਲੂਹਰ ਨੇ ਕਿਹਾ, ਅਸੀਂ ਮੋਟਾਪੇ ਦੇ ਅਣੂ ਢਾਂਚੇ ਨੂੰ ਸਪੱਸ਼ਟ ਕਰਨਾ ਚਾਹੁੰਦੇ ਸੀ, ਤਾਂ ਕਿ ਭਵਿੱਖ ਵਿਚ ਮਰੀਜ਼ਾਂ ਨੂੰ ਸਟੀਕ ਇਲਾਜ ਮਿਲ ਸਕੇ। ਪ੍ਰੋਫੈਸਰ ਬਲੂਹਰ ਸਾਲਾਂ ਤੋਂ ਮੋਟਾਪੇ ’ਤੇ ਖੋਜ ਕਰ ਰਹੇ ਹਨ। ਇਸ ਅਧਿਐਨ ਵਿਚ ਲੀਪਜਿਗ ਯੂਨੀਵਰਸਿਟੀ ਦੇ ਵਿਗਿਆਨੀ ਵੀ ਸ਼ਾਮਲ ਰਹੇ, ਜੋ ਕਾਰਡੀਓਲੌਜੀ ਤੇ ਵਰਕਸ਼ਾਪ ਇਲਾਜ ਦੇ ਖੇਤਰ ਵਿਚ ਕੰਮ ਕਰਦੇ ਹਨ। ਖੋਜੀਆਂ ਨੇ ਅਧਿਐਨ ਦੌਰਾਨ ਇਹ ਵੀ ਪਾਇਆ ਕਿ ਮਾਮੂਲੀ ਤੌਰ ’ਤੇ ਹੀ ਸਹੀ, ਗੁਣਵੱਤਾ ਵਾਲਾ ਭੋਜਨ ਖ਼ੂਨ ਦੀਆਂ ਨਾਡ਼ੀਆਂ ਦੀ ਅਣੂ ਸਿਹਤ ਨੂੰ ਬਿਹਤਰ ਕਰ ਸਕਦਾ

 

ਸਾਂਝਾ ਕਰੋ

ਪੜ੍ਹੋ

ਬਾਲ ਵਿਆਹ ਕਾਨੂੰਨੀ ਅਪਰਾਧ ਹੈ – ਸਿਵਿਲ

*ਸਮੇਂ ਸਮੇਂ ਤੇ ਲੋਕਾ ਨੂੰ ਜਾਗਰੂਕ ਕੀਤਾ ਜਾਵੇਗਾ – ਡੀ...