
ਕਾਬਿਲ ਡਾਕਟਰਾਂ ਅਤੇ ਮਿਹਨਤੀ ਸਟਾਫ ਸਦਕਾ ਮਰੀਜ਼ਾਂ ਨੂੰ ਮਿਲ ਰਿਹੈ ਫਾਇਦਾ : ਡਾ ਲੈਂਬਰ ਰਾਮ
ਫਗਵਾੜਾ, 9 ਅਗਸਤ 2021 (ਏ.ਡੀ.ਪੀ. ਨਿਊਜ਼ ) – ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਲੈਂਬਰ ਰਾਮ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆ ਜੁਲਾਈ 2021 ਦੀ ਮਹੀਨਾਵਾਰ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਹਸਪਤਾਲ ਦੀ ਜਰਨਲ ਓ ਪੀ ਡੀ 2636 ਅਤੇ ਐਮਰਜੈਸੀ 1088 ਤਹਿਤ ਕੁਲ 3724 ਓ ਪੀ ਡੀ ਮਰੀਜ਼ ਵੇਖੇ ਗਏ ਜਦਕਿ 809 ਮਰੀਜ਼ਾਂ ਦਾ ਇੰਨਡੋਰ ੲਿਲਾਜ ਕੀਤਾ ਗਿਆ ਜੱਚਾ ਬੱਚਾ ਕੇਸਾ ਦੇ ਵਿੱਚ 87 ਡਿਲਵਰੀਆ ਸਜੇਰਿਅਨ ਓਪਰੇਸ਼ਨ ਦੁਆਰਾ ਕੀਤੀਆ ਗਈਆ ਜਦਕਿ 87 ਡਿਲਵਰੀਆ ਨਾਰਮਲ ਕੀਤੀਆ ਗਈਆ ਇਸ ਤੋਂ ਇਲਾਵਾ ਐਕਸ ਰੇ 644 ਈ ਸੀ ਜੀ 165 ਲੈਬ; ਟੈਸਟ 2262 ਪੋਸਟਮਾਰਟਮ 17 ਨਲਬੰਦੀ 21 ਨਸ਼ਾਬੰਦੀ ਕੋਈ ਨਹੀ ਨਵੇਂ ਅੰਗਹੀਣ ਸਰਟੀਫਿਕੇਟ 11, ਜਦਕਿ 20 ਅੰਗਹੀਣ (ਯੂ ਡੀ ਆੲੀ ਡੀ ) ਸਰਟੀਫਿਕੇਟ ਪੁਰਾਣੇ ਬਣਾਏ ਗਏ ਮੇਜਰ ਅਪਰੇਸ਼ਨ 130 ਮਾਇਨਰ ਅਪ੍ਰੇਸ਼ਨ 229 ਕੀਤੇ ਗਏ ਉਨ੍ਹਾਂ ਦੱਸਿਆ ਕਿ ਗੁਪਤ ਰੋਗਾ ਨਾਲ ਸੰਬੰਧਿਤ ਆੲੀ ਸੀ ਟੀ ਸੀ ਸੈਂਟਰ ਵਿੱਖੇ 382 ਜਰਨਲ ਮਰੀਜ਼ , 18 ਟੀ ਬੀ , ਗਰਭਵਤੀ ਅਤੇ ਚਮੜੀ ਨਾਲ ਸਬੰਧਤ ਮਰੀਜ਼ ਵੇਖੇ ਗਏ ਜਦਕਿ 180 ਐਨਟੀਨੈਟਲ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਜਿਸ ਵਿੱਚ 1 ਮਰੀਜ ਐਚ ਆਈ ਵੀ ਪੋਜ਼ੀਟਿਵ ਪਾਇਆ ਗਿਆ ਇਸੇ ਤਰ੍ਹਾਂ ਐਸ ਟੀ ਆਈ ਸੈਂਟਰ ਵਿੱਖੇ 120 ਮਰੀਜ਼ ਨਾਲ ਗੱਲਬਾਤ ਕਰ ਕੋਸਲਿੰਗ ਕੀਤੀ ਗਈ ਜਿਸ ਵਿੱਚ180 ਕੇਸ ਬੀ ਡੀ ਆਰ ਐਲ ਨੈਗੇਟਿਵ ਪਾਏ ਗਏ ਹਸਪਤਾਲ ਵਿੱਖੇ ਚੱਲ ਰਹੇ ਓਟਸ ਸੈਂਟਰ ਵਿੱਖੇ 1403 ਮਰੀਜ ਰਜਿਸਟਰ ਕੀਤੇ ਗਏ ਅਤੇ 817 ਮਰੀਜਾ ਦੀ ਦਵਾਈ ਸ਼ੂਰੁ ਕੀਤੀ ਗਈ ਜਦਕਿ ਨੋਜਵਾਨ ਪੀੜ੍ਹੀ ਨੂੰ ਕੂਰਸਤੇ ਤੋਂ ਰਸਤੇ ਪਾਉਣ ਲਈ ਨਸ਼ਾ ਛੁਡਾਊ ਕੇਂਦਰ ਵਿੱਖੇ 85 ਮਰੀਜ਼ਾਂ ਦੀ ਦਵਾਈ ਸ਼ੂਰੁ ਕੀਤੀ ਗਈ ਅਤੇ 55 ਮਰੀਜ਼ਾਂ ਦੀ ਕੋਸਲਿੰਗ ਕੀਤੀ ਗਈ ਵੈਕਸੀਨੈਸ਼ਨ ਵਿਭਾਗ ਵਿੱਖੇ ਗਰਭਵਤੀ ਔਰਤਾਂ , ਛੋਟੇ ਬੱਚਿਆਂ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀ ਓ ਪੀ ਡੀ ਦੋਰਾਨ 8700 ਵੈਕਸੀਨ ਲਗਾਈ ਗਈ ਜਿਸ ਵਿੱਚ ਕਰੋਨਾ ਵੈਕਸੀਨ , ਟੈਟਨਸ , ਬੀ ਸੀ ਜੀ, ਡੀ ਪੀ ਟੀ , ਪੋਲੀਓ , ਹੈਪਾਟਾਈਟਸ ਬੀ ਪ੍ਰਮੁੱਖ ਹਨ ਜਦਕਿ ਹਸਪਤਾਲ ਨੇ 296945 ਯੂਜ਼ਰ ਚਾਰਜਰ ਇੱਕਤਰਤ ਕੀਤੇ ਗਏ ਡਾ ਲੈਂਬਰ ਰਾਮ ਨੇ ਕਿਹਾ ਕਿ ਕਾਬਿਲ ਡਾਕਟਰਾਂ ਅਤੇ ਮਿਹਨਤੀ ਸਟਾਫ ਸਦਕਾ ਇਥੋਂ ਦੇ ਮਰੀਜਾ ਨੂੰ ਕਾਫੀ ਲਾਭ ਮਿਲ ਰਿਹਾ ਹੈ।