ਗ਼ਜ਼ਲ/ “ਮੁਹੱਬਤ ਹਾਂ ਕੋਈ ਝੂਠਾ ਜਿਹਾ ਰਹਿਬਰ ਨਹੀਂ ਹਾਂ”/ਹਰਦੀਪ ਬਿਰਦੀ

ਮੁਹੱਬਤ ਹਾਂ ਕੋਈ ਝੂਠਾ ਜਿਹਾ ਰਹਿਬਰ ਨਹੀਂ ਹਾਂ।
ਕਿਸੇ ਦੇ ਮਨ ‘ਚ ਜੋ ਬੈਠਾ ਮੈਂ ਓਹੋ ਡਰ ਨਹੀਂ ਹਾਂ।

ਜ਼ਰੂਰਤ ਹੈ ਮੇਰੀ ਸਭ ਨੂੰ ਖ਼ੁਦਾ ਵੀ ਜਾਣਦਾ ਹੈ
ਉਜਾੜੇ ਵਿੱਚ ਬੇਲੋੜਾ ਕੋਈ ਖੰਡਰ ਨਹੀਂ ਹਾਂ।

ਕਿਸੇ ਦੀਵਾਰ ਦਾ ਹਿੱਸਾ ਮੈਂ ਬਣਕੇ ਕੰਮ ਹਾਂ ਆਇਆ
ਸਜਾਵਟ ਵਾਸਤੇ ਰਖਿਆ ਕੋਈ ਪੱਥਰ ਨਹੀਂ ਹਾਂ।

ਮੇਰਾ ਪ੍ਰਭਾਵ ਕੀ ਪੈਣਾ ਪਤਾ ਮੈਨੂੰ ਵੀ ਇਸ ਦਾ
ਬਿਨਾਂ ਸੋਚੇ ਜੋ ਦੇ ਦਿੱਤਾ ਉਹੋ ਉੱਤਰ ਨਹੀਂ ਹਾਂ।

ਮੈਂ ਸਭਦੀ ਪਹੁੰਚ ਦੇ ਅੰਦਰ ਨਹੀਂ ਹਾਂ ਦੂਰ ਹਰਗਿਜ਼
ਕਿਸੇ ਦਾ ਹੱਥ ਨਾ ਅੱਪੜੇ ਮੈਂ ਉਹ ਅੰਬਰ ਨਹੀਂ ਹਾਂ।

ਮੇਰੇ ਤੋਂ ਆਸ ਹੈ ਸਭ ਨੂੰ ਮੈਂ ਉਪਜਾਊ ਹਾਂ ਧਰਤੀ
ਕਿ ਜਿਸ ਤੇ ਉਪਜਦਾ ਕੁਝ ਵੀ ਮੈਂ ਉਹ ਬੰਜ਼ਰ ਨਹੀਂ ਹਾਂ।

ਦਿਲਾਂ ਨੂੰ ਜੋੜਦਾ ਹਾਂ ਮੈਂ ਤੇ ਨਫ਼ਰਤ ਨੂੰ ਮਿਟਾਉਂਦਾ
ਜੋ ਮਤਲਬ ਹੀ ਬਦਲ ਦੇਵੇ ਮੈਂ ਉਹ ਅੱਖਰ ਨਹੀਂ ਹਾਂ।

ਸਵਾਗਤ ਹਰ ਕੋਈ ਕਰਦਾ ਮਿਲਾਂ ਮੈਂ ਜਿਸ ਕਿਸੇ ਨੂੰ
ਕਿ ਜਿਸ ਤੋਂ ਹਰ ਕੋਈ ਨੱਸੇ ਮੈਂ ਮਾੜਾ ਕਰ ਨਹੀਂ ਹਾਂ।

ਹੈ ਸਭ ਦਾ ਖ਼ੂਨ ਵਧ ਜਾਂਦਾ ਜਦੋਂ ਮੈਂ ਗੱਲ ਹਾਂ ਕਰਦਾ
ਜੋ ਪੀਂਦਾ ਖ਼ੂਨ ਜਨਤਾ ਦਾ ਮੈਂ ਉਹ ਨਸ਼ਤਰ ਨਹੀਂ ਹਾਂ।

ਹਰਦੀਪ ਬਿਰਦੀ
9041600900

ਸਾਂਝਾ ਕਰੋ

ਪੜ੍ਹੋ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ...