ਕੰਮ ਦੀਆਂ ਗੱਲਾਂ / ਬਲਤੇਜ ਸੰਧੂ

 

ਪੰਜੀਰੀ
ਮੂੰਹ ਜੋੜ ਜੋੜ ਕਰਦੇ ਨੇ ਗੱਲਾਂ ਨਾ ਜਮਾਂ ਡੱਕਾ ਕੰਮ ਦਾ
ਉਹ ਤੋੜਦੇ ਬਹਿਣ ਮੋੜਾ ਉੱਤੇ ਬੰਦੇ ਸਿਰੇ ਦੇ ਨੇ ਵੇਹਲੇ ਜੋ
ਪਿੱਪਲ ਲਾਖ ਸਫੈਦ ਮੂਸਲੀ ਸਿਲਾਜੀਤ ਖਾਧਿਆਂ ਜਵਾਨੀ ਕਾਇਮ ਰਹਿੰਦੀ ਕਹਿੰਦੇ ਸੂਗਰ ਨੂੰ ਚੰਗੇ ਝਾੜ ਦੇ ਕਰੇਲੇ ਜੋ

ਉਹੀ ਟਿਕਦੇ ਮੈਦਾਨ ਵਿੱਚ ਜਿੰਨਾਂ ਚੰਗੀਆਂ ਨੇ ਖਾਧੀਆਂ ਖੁਰਾਕਾਂ
ਰੱਖਦੇ ਆਲਸ ਨੂੰ ਦੂਰ ਗੌਰ ਕਰਦੇ ਨੇ ਜਿਹੜੇ ਜਿੰਮ ਦੀ
ਟੀਕੇ ਟਿਊਬਾਂ ਗੋਲੀਆਂ ਮਹਿੰਗਾਈ ਥੱਲੇ ਆਈਆ ਜਖਮਾਂ ਲਈ ਕਰੂ ਕੀ ਡੈਟੋਲ ਰੀਸ ਧਰਤੀ ਤੇ ਉੱਗੀ ਗੁਣਕਾਰੀ ਨਿੰਮ ਦੀ

ਪਿੱਪਲ ਲਾਖ ਖਸਖਸ ਜੈਫਲ ਜਵੱਤਰੀ ਮਗਾਂ ਅਸਗੰਧ ਕੇਸਰ ਤੇ ਕਮਰਕੱਸ ਸਿਲਾਜੀਤ ਢੁਈ ਦੇ ਦਰਦ ਲਈ ਨੁਸਖੇ ਨੇ ਬੜੇ ਹੀ ਕਮਾਲ ਦੇ
ਉੰਝ ਵੈਦ ਨਹੀ ਕੋਈ ਮੈਂ ਪਰ ਵੇਖੇ ਤੇ ਵਿਚਾਰੇ ਕੰਮ ਕਰਦੇ ਪੰਜੀਰੀ ਵਿੱਚ ਪਾਕੇ ਖਾਧੇ ਜਾਣ ਜੇ ਵਿੱਚ ਸੰਧੂਆਂ ਸਿਆਲ ਦੇ।

ਤੰਗ ਕਰਦੀਆਂ ਜੇ ਮੱਖੀਆਂ ਤੇ ਥੋੜੀ ਜਿਹੀ ਲਵੇਰੀਆਂ ਤੇ ਹੋਜੇ ਛਿੜਕਾਅ,ਪੋਚਿਆ ਚ ਸੁਆਣੀਆ ਪਾਉਂਦੀਆਂ ਨੇ ਫਰਨੈਲ ਜੋ
ਸ਼ਰਾਬ ਪੀਣੀ ਸਿਹਤ ਲਈ ਮਾੜੀ ਬੋਤਲ ਤੇ ਲਿਖਿਆ ਉੰਝ ਦਵਾਈ ਨਹੀਂ ਕੋਈ ਏਹਦੇ ਨਾਲ ਦੀ ਪੱਕਾ ਲੱਗਿਆਂ ਵੀ ਮਾੜਾ ਹੁੰਦਾ ਵੈਲ ਜੋ

ਨਸ਼ੇ ਸਾਰੇ ਕਰਦੇ ਨੇ ਘਰ ਤੇ ਸਰੀਰ ਨੂੰ ਖ਼ਰਾਬ ਕਹਿੰਦਿਆਂ ਕਹਾਉਦਿਆਂ ਦੀਆਂ ਕਾਰਾਂ ਕੋਠੀਆ ਤੇ ਬੜੀਆ ਜਮੀਨਾਂ ਵਿਕੀਆਂ
ਨਾਮੁਰਾਦ ਬਿਮਾਰੀ ਟੈਨਸਨ ਥੰਮਾਂ ਜਿਹੇ ਸਰੀਰਾਂ ਨੂੰ ਘੁਣ ਵਾਂਗ ਖਾਂਦੇ ਮਗਰੋਂ ਤਾਂ ਕਹਿਣ ਸਾਕ ਸੰਬੰਧੀ ਭੋਗ ਗਿਆ ਬਲਤੇਜ ਮੱਥੇ ਦੀਆਂ ਲਿਖੀਆਂ

ਹੋਰ ਵੀ ਗੱਲਾਂ ਲਿਖਣੀਆ ਤੇ ਮੈਂ ਚਾਹੁੰਦਾ ਸੀ ਬਥੇਰੀਆਂ ਪਰ
ਇੱਕੋ ਵਾਰ ਵਿੱਚ ਸਾਰੀਆਂ ਹੀ ਹੁੰਦੀਆਂ ਨੇ ਕਦ ਸਿੱਟ ਜੀ
ਮੌਕਾ ਮਿਲਿਆ ਤਾਂ ਅਗਲੀ ਵਾਰ ਫੇਰ ਕਰਾਂਗੇ ਗੱਲਾਂ ਦਿਲ ਖੋਲ੍ਹ ਕੇ
ਬਲਤੇਜ ਸੰਧੂ ਵੀ ਤਾਂ ਉੱਚ ਕੋਟੀ ਦੇ ਲਿਖਾਰੀਆਂ ਚ ਹੋਣਾ ਚਾਹੁੰਦਾ ਫਿੱਟ ਜੀ।।

ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158

ਸਾਂਝਾ ਕਰੋ

ਪੜ੍ਹੋ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ...