
ਕੁਰਸੀ ਹੋਵੇ ਜਿਸ ਦੇ ਥੱਲੇ,
ਉਸ ਦੀ ਹੋ ਜਾਏ ਬੱਲੇ, ਬੱਲੇ।
ਕੁਰਸੀ ਪਛਾਨਣ ਨਾ ਦੇਵੇ ਭੈਣ,ਭਰਾ,
ਕੁਰਸੀ ਹੋਵੇ ਭੁੱਲ ਜਾਏ ਖ਼ੁਦਾ।
ਕੁਰਸੀ ਲਈ ਧਨ ਦੇਣਾ ਪੈਂਦਾ,
ਗਧੇ ਨੂੰ ਪਿਉ ਕਹਿਣਾ ਪੈਂਦਾ।
ਧਨ ਦੇ ਕੇ ਜੋ ਕੁਰਸੀ ਲੈਂਦਾ,
ਮੌਤ ਤੱਕ ਉਹ ਇਸ ਤੇ ਬਹਿੰਦਾ।
ਕੁਰਸੀ ਲਈ ਨੇਤਾ ਜੋਤਸ਼ੀਆਂ ਕੋਲ ਜਾਣ,
ਬਾਬਿਆਂ ਤੇ ਸੰਤਾਂ ਦੇ ਪੈਰੀਂ ਹੱਥ ਲਾਣ।
ਕੁਰਸੀ ਲਈ ਉਹ ਲੋਕਾਂ ਨੂੰ ਲੜਾਣ,
ਕੁਰਸੀ ਲਈ ਉਹ ਹਰ ਹੱਦ ਤੱਕ ਜਾਣ।
ਕੁਰਸੀ ਕਹੇ,”ਹੁਣ ਮੈਨੂੰ ਛੱਡੋ,
ਬੁੱਢੇ ਹੋ ਗਏ ਹੋ,ਰੱਬ ਦਾ ਨਾਂ ਜਪੋ।
ਤੁਹਾਡੇ ਪਿੱਛੇ ਹੋਰ ਬਹੁਤ ਖੜ੍ਹੇ ਨੇ,
ਤੁਹਾਡੇ ਨਾਲੋਂ ਉਹ ਸਿਆਣੇ ਬੜੇ ਨੇ।”
ਬਹਿ ਜਾਵੇ ਜੋ ਕੁਰਸੀ ਨੂੰ ਮਾਰ ਕੇ ਜੱਫਾ,
ਲੋਕ ਉਸ ਨੂੰ ਥੱਲੇ ਸੁੱਟਣ ਮਾਰ ਕੇ ਧੱਫਾ।
‘ਮਾਨ’ਜੋ ਕੁਰਸੀ ਦਾ ਕਰੇ ਸਤਿਕਾਰ,
ਲੋਕ ਵੀ ਉਸ ਨੂੰ ਦਿਲੋਂ ਕਰਨ ਪਿਆਰ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554