ਉਲੰਪਿਕ ਖੇਡਾਂ: ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾਇਆ

ਟੋਕੀਉ: ਭਾਰਤੀ ਮਹਿਲਾ ਹਾਕੀ ਟੀਮ ਨੇ ਉਲੰਪਿਕ ਖੇਡਾਂ ਦੇ ਨੌਵੇਂ ਦਿਨ ਗਰੁੱਪ ਸਟੇਜ ਦੇ ਅਪਣੇ ਆਖਰੀ ਮੁਕਾਬਲੇ ਵਿਚ ਜਿੱਤ ਹਾਸਲ ਕੀਤੀ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾਇਆ ਹੈ। ਇਹ ਟੀਮ ਇੰਡੀਆ ਦੀ ਟੋਕੀਉ ਉਲੰਪਿਕ ਵਿਚ ਦੂਜੀ ਜਿੱਤ ਹੈ। ਭਾਰਤੀ ਮਹਿਲਾ ਹਾਕੀ ਟੀਮ ਦੇ ਕੁਆਰਟਰ ਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਕਾਇਮ ਹਨ।ਇਸ ਜਿੱਤ ਦੇ ਨਾਲ ਹੀ ਭਾਰਤ ਦੀ ਵੰਦਨਾ ਕਟਾਰੀਆ ਨੇ ਮੈਚ ਵਿਚ ਅਪਣੀ ਹੈਟ੍ਰਿਕ ਪੂਰੀ ਕਰ ਲਈ ਹੈ। ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੰਦਨਾ ਕਟਾਰੀਆ ਨੇ ਹੈਟ੍ਰਿਕ ਲਗਾਈ। ਇਸ ਤੋਂ ਬਾਅਦ ਵੰਦਨਾ ਮਹਿਲਾ ਹਾਕੀ ਉਲੰਪਿਕ ਵਿਚ ਹੈਟ੍ਰਿਕ ਲਗਾਉਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ ਜਿਸ ਨੇ ਉਲੰਪਿਕ ਦੇ ਕਿਸੇ ਵੀ ਹਾਕੀ ਮੈਚ ਵਿਚ ਲਗਾਤਾਰ 3 ਗੋਲ ਕੀਤੇ।ਭਾਰਤ ਦੀ ਮਹਿਲਾ ਹਾਕੀ ਟੀਮ ਕੁਆਰਟਰ ਫਾਈਨਲ ਵਿਚ ਥਾਂ ਬਣਾ ਸਕੇਗੀ ਜਾਂ ਨਹੀਂ ਇਸ ਦਾ ਫੈਸਲਾ ਸ਼ਾਮ ਨੂੰ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਤੋਂ ਬਾਅਦ ਹੀ ਹੋਵੇਗਾ। ਜੇਕਰ ਆਇਰਲੈਂਡ ਇਹ ਮੁਕਾਬਲਾ ਜਿੱਤ ਲੈਂਦਾ ਹੈ ਤਾਂ ਟੀਮ ਇੰਡੀਆ ਕੁਆਰਟਰ ਫਾਈਨਲ ਤੋਂ ਬਾਹਰ ਹੋ ਜਾਵੇਗੀ।

ਸ਼ੁੱਕਰਵਾਰ ਪੁਰਸ਼ ਹਾਕੀ ਮੈਚ ‘ਚ ਸਟਰਾਈਕਰ ਗੁਰਜੰਟ ਸਿੰਘ ਦੇ ਦੋ ਗੋਲਾਂ ਦੀ ਬਦੌਲਤ ਭਾਰਤ ਪੁਰਸ਼ ਹਾਕੀ ਟੀਮ ਨੇ ਪੂਲ ਏ ਦੇ ਆਪਣੇ ਆਖਰੀ ਮੈਚ ਵਿੱਚ ਮੇਜ਼ਬਾਨ ਜਾਪਾਨ ਨੂੰ 5-3 ਨਾਲ ਹਰਾ ਕੇ ਕੁਆਰਟਰ ਫਾਈਨਲ ਤੋਂ ਪਹਿਲਾਂ ਆਤਮਵਿਸ਼ਵਾਸ ਵਧਾਉਣ ਵਾਲੀ ਜਿੱਤ ਦਰਜ ਕੀਤੀ ਹੈ। ਭਾਰਤ ਵੱਲੋਂ ਹਰਮਨਪ੍ਰੀਤ ਸਿੰਘ (13ਵੇਂ), ਗੁਰਜੰਟ ਸਿੰਘ (17ਵੇਂ ਤੇ 56ਵੇਂ), ਸ਼ਮਸ਼ੇਰ ਸਿੰਘ (34ਵੇਂ) ਤੇ ਨੀਲਕੰਠ ਸ਼ਰਮਾ (51ਵੇਂ ਮਿੰਟ) ਨੇ ਗੋਲ ਕੀਤੇ। ਜਾਪਾਨ ਵੱਲੋਂ ਕੇਂਤਾ ਟਨਾਕਾ (19ਵੇਂ), ਕੋਤਾ ਬਤਾਨਬੇ (33ਵੇਂ) ਤੇ ਕਾਜੁਮਾ ਮੁਰਾਤਾ (59ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਪਹਿਲਾਂ ਹੀ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਚੁੱਕਾ ਹੈ, ਪਰ ਮੇਜ਼ਬਾਨਾਂ ਖ਼ਿਲਾਫ਼ ਜਿੱਤ ਨਾਲ ਉਹ ਵੱਡੇ ਮਨੋਬਲ ਨਾਲ ਆਖਰੀ ਅੱਠ ਦੇ ਮੁਕਾਬਲੇ ਵਿੱਚ ਉਤਰੇਗਾ। ਭਾਰਤ ਨੇ ਪੂਲ ਗੇੜ ਵਿੱਚ ਜਾਪਾਨ ਤੋਂ ਇਲਾਵਾ ਨਿਊਜ਼ੀਲੈਂਡ, ਸਪੇਨ ਤੇ ਅਰਜਨਟੀਨਾ ਖ਼ਿਲਾਫ਼ ਜਿੱਤ ਦਰਜ ਕੀਤੀ ਹੈ।

ਸਾਂਝਾ ਕਰੋ

ਪੜ੍ਹੋ

ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ ਤੇ ਪੈਨਸ਼ਨਾਂ

22, ਮਈ – ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ ਹੈ। ਕੇਂਦਰੀ ਕਰਮਚਾਰੀਆਂ...