ਕੀ ਹਾਲ ਪ੍ਰਦੇਸੀਆਂ ਦੇ (ਟੱਪੇ) /ਬਲਤੇਜ ਸੰਧੂ 

ਰਾਹਵਾਂ ਉਏ ਰਾਹਵਾਂ
         ਜਿੰਨ੍ਹਾਂ ਦੇ ਧੀਆਂ ਪੁੱਤ ਪਰਦੇਸੀ ਹੋ ਗਏ
         ਚੇਤੇ ਕਰ ਕਰ ਹੰਝੂ ਕੇਰਦੀਆਂ ਮਾਵਾਂ
ਗੋਟੇ ਉਏ ਗੋਟੇ
          ਲੈ ਕੇ ਉੱਡ ਗਏ ਜਹਾਜ਼ ਚੰਦਰੇ
          ਮਾਵਾਂ ਦੇ ਜਿਗਰ ਦੇ ਟੋਟੇ
ਛਾਵਾਂ ਉਏ ਛਾਵਾਂ
          ਪ੍ਰਦੇਸਾ ਵਿੱਚ ਜਦ ਲਾਹੀਏ ਰੋਟੀਆਂ
          ਚੇਤੇ ਆਉਦੀਆਂ ਰੱਬ ਵਰਗੀਆਂ ਮਾਵਾਂ
ਕੱਢਣੇ ਉਏ ਕੱਢਣੇ
         ਜੇ ਆਪਣੇ ਵਤਨਾਂ ਚ ਹੋਵੇ ਰੁਜ਼ਗਾਰ ਮਿਲਦਾ
        ਸਵਰਗਾਂ ਤੋਂ ਸੋਹਣੇ ਕਾਹਤੋਂ ਪੈਣ ਸਾਨੂੰ ਘਰ ਛੱਡਣੇ
ਦਾਣੇ ਉਏ ਦਾਣੇ
         ਲੋਕੀਂ ਕਹਿਣ ਪ੍ਰਦੇਸੀਂ ਬੜੇ ਸੌਖੇ ਵੱਸਦੇ
         ਪਰ ਸਾਡੇ ਕੌਣ ਦਿਲਾਂ ਦੀਆਂ ਜਾਣੇ
ਪਾਵੇ ਉਏ ਪਾਵੇ
         ਮੈਂ ਕੁੱਟ ਕੁੱਟ ਕਾਵਾਂ ਤੈਨੂੰ ਪਾਵਾਂ ਚੂਰੀਆਂ
         ਕੋਈ ਮੇਰੇ ਪੁੱਤ ਦਾ ਸੁੱਖ ਦਾ ਸੁਨੇਹਾ ਲੈ ਕੇ ਆਵੇ
ਆਪੇ ਉਏ ਆਪੇ
         ਪ੍ਰਦੇਸ਼ਾਂ ਵਿੱਚ ਬਲਤੇਜ ਸੰਧੂਆਂ ਧੀਆਂ ਪੁੱਤ ਰੁੱਲਦੇ
         ਵਤਨਾਂ ਚ ਬੈਠੇ ਔਲਾਦ ਨੂੰ ਤਰਸਦੇ ਮਾਪੇ
ਬਲਤੇਜ ਸੰਧੂ 
ਬੁਰਜ ਲੱਧਾ 
ਬਠਿੰਡਾ 
9465818158

ਸਾਂਝਾ ਕਰੋ

ਪੜ੍ਹੋ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ...