ਪਾਣੀ ਟਿਊਬਵੈੱਲਾਂ ਦਾ ਘਟੀ ਜਾਵੇ,
ਹੱਦੋਂ ਵੱਧ ਬੰਦਾ ਪਾਣੀ ਵਰਤ ਕੇ
ਆਪਣੀਆਂ ਜੜ੍ਹਾਂ ਆਪ ਵੱਢੀ ਜਾਵੇ।
ਪਿੰਡੋਂ ਬਾਹਰ ਠੇਕਾ ਖੁੱਲ੍ਹਿਆ ਏ,
ਮੈਂ ਉਸ ਨੂੰ ਦਿਲੋਂ ਪਿਆਰ ਕਰਾਂ
ਜਿਹੜਾ ਉੱਧਰ ਦੇਖੇ ਬਿਨਾਂ ਲੰਘਿਆ ਏ।
ਪਿੱਪਲ, ਬੋਹੜ ਦੇ ਰੁੱਖ ਘਟ ਗਏ ਨੇ,
ਸ਼ੁੱਧ ਆਕਸੀਜਨ ਨਾ ਮਿਲਣ ਕਰਕੇ
ਦਿਲ ਦੇ ਰੋਗੀ ਵਧ ਗਏ ਨੇ।
ਕੋਈ ਘਰ ਵਿੱਚ ਰੁੱਖ ਲਾਵੇ ਨਾ,
ਅੰਦਰ ਬੈਠੇ ਰਹਿਣ ਸਾਰੇ
ਘਰ ਵਿੱਚ ਠੰਢੀ ਹਵਾ ਆਵੇ ਨਾ।
ਕੋਈ ਘੜਿਆਂ ‘ਚ ਪਾਣੀ ਨਾ ਰੱਖੇ,
ਪੇਟ ਦੀਆਂ ਬੀਮਾਰੀਆਂ ਵਧੀ ਜਾਣ
ਫਰਿੱਜ਼ਾਂ ਦਾ ਠੰਢਾ ਪਾਣੀ ਪੀ ਕੇ।
ਘਰਾਂ’ਚ ਜੂਸ ਦੀਆਂ ਬੋਤਲਾਂ ਪਈਆਂ ਨੇ,
ਇਨ੍ਹਾਂ ਨੂੰ ਲੋੜ ਤੋਂ ਵੱਧ ਪੀ ਕੇ
ਲੁਆ ਲਏ ਕਈ ਰੋਗ ਕਈਆਂ ਨੇ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554