
ਕਾਂ ਕੋਠੇ ਤੋਂ ਉੱਡ ਚੱਲਿਆ,
ਸਾਨੂੰ ਪੈਰਾਂ ਹੇਠਾਂ ਰੋਲ ਕੇ
ਤੈਨੂੰ ਕੀ ਮਿਲਿਆ ਬੱਲਿਆ।
ਸੜਕ ਪੂਰੀ ਟੁੱਟੀ ਹੋਈ ਏ,
ਇਸ ਉੱਤੋਂ ਲੰਘਣ ਵਾਲਿਆਂ ਚੋਂ
ਡਿਗਣ ਤੋਂ ਬਚਿਆ ਕੋਈ ਕੋਈ ਏ।
ਰੇਤਾ ਫਿਰ ਹੋਇਆ ਮਹਿੰਗਾ ਏ,
ਨਵਾਂ ਘਰ ਬਣਾਉਣ ਵਾਲਾ
ਹਰ ਬੰਦਾ ਹੋਇਆ ਔਖਾ ਏ।
ਪੈਟਰੋਲ ਦਾ ਭਾਅ ਅਸਮਾਨ ਨੂੰ ਛੂਹੇ,
ਸਕੂਟਰ ਚਲਾਉਣ ਵਾਲਾ ਹਰ ਬੰਦਾ
ਸਾਈਕਲ ਚਲਾਉਣ ਬਾਰੇ ਸੋਚੇ।
ਤੇਜ਼ ਹਵਾ ਚੱਲਣ ਲੱਗੀ ਏ,
ਕਹਿਰ ਦੀ ਗਰਮੀ ਤੋਂ
ਸਭ ਨੂੰ ਰਾਹਤ ਮਿਲਣ ਲੱਗੀ ਏ।
ਕੁਹਾੜੀ ਹੱਥ ‘ਚ ਲੈ ਕੇ ਘੁੰਮੇ ਕੋਈ,
ਨਵੇਂ ਰੁੱਖ ਲਾਵੇ ਜੋ ਆਪਣੇ ਹੱਥੀਂ
ਬੰਦਾ ਚੰਗਾ ਹੁੰਦਾ ਏ ਸੋਈ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554